ਅਣਖ ਖ਼ਾਤਰ ਦਿੱਤੀ ਜਾ ਰਹੀ ਧੀਆਂ ਦੀ ਬਲੀ, ਕੈਥਲ ''ਚ 7 ਦਿਨਾਂ ''ਚ ਆਨਰ ਕਿਲਿੰਗ ਦਾ ਦੂਜਾ ਮਾਮਲਾ

Tuesday, Sep 26, 2023 - 04:00 PM (IST)

ਅਣਖ ਖ਼ਾਤਰ ਦਿੱਤੀ ਜਾ ਰਹੀ ਧੀਆਂ ਦੀ ਬਲੀ, ਕੈਥਲ ''ਚ 7 ਦਿਨਾਂ ''ਚ ਆਨਰ ਕਿਲਿੰਗ ਦਾ ਦੂਜਾ ਮਾਮਲਾ

ਕੈਥਲ- ਸਮਾਜ ਵਿਚ ਝੂਠੀ ਅਣਖ ਖਾਤਰ ਲਗਾਤਾਰ ਧੀਆਂ ਦਾ ਕਤਲ ਕੀਤਾ ਜਾ ਰਿਹਾ ਹੈ। ਜਿਨ੍ਹਾਂ ਦੀ ਗਲਤੀ ਸਿਰਫ ਇੰਨੀ ਹੁੰਦੀ ਹੈ ਕਿ ਭਾਰਤੀ ਸੰਵਿਧਾਨ ਤੋਂ ਮਿਲੀ ਆਜ਼ਾਦੀ ਕਾਰਨ ਉਹ ਬਿਨਾਂ ਜਾਤ ਅਤੇ ਮਜ਼ਹਬ ਵੇਖੇ ਆਪਮੀ ਪਸੰਦੀਦਾ ਜੀਵਨ ਸਾਥੀ ਚੁਣ ਲੈਂਦੀਆਂ ਹਨ। ਇਸ ਗੱਲ ਨੂੰ ਕੁੜੀ ਦੇ ਪਰਿਵਾਰ ਵਾਲੇ ਆਪਣੀ ਅਣਖ ਦੇ ਖ਼ਿਲਾਫ਼ ਸਮਝਦੇ ਹਨ, ਇਸ ਅਣਖ ਖਾਤਰ ਉਹ ਆਪਣੇ ਹੀ ਹੱਥਾਂ ਨਾਲ ਧੀ ਦਾ ਕਤਲ ਕਰ ਦਿੰਦੇ ਹਨ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਿੱਥੇ ਇਕ ਪਿਤਾ ਵਲੋਂ ਆਪਣੀ ਇੱਜ਼ਤ ਖ਼ਾਤਰ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੋਵੇ। ਇਸ ਤਰ੍ਹਾਂ ਦਾ ਮਾਮਲਾ ਕੈਥਲ ਵਿਚ ਸਾਹਮਣੇ ਆਇਆ ਹੈ। ਇਸ ਦਰਮਿਆਨ ਇਕ ਹਫ਼ਤੇ ਦੇ ਅੰਦਰ ਇਹ ਦੂਜਾ ਮਾਮਲਾ ਹੈ, ਜਿੱਥੇ ਪਿਤਾ ਨੇ ਆਪਣੀ ਅਣਖ ਖਾਤਰ ਧੀ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ- ਘਿਨੌਣੀ ਵਾਰਦਾਤ: ਪਹਿਲਾਂ ਔਰਤ ਨੂੰ ਨਗਨ ਕਰ ਕੇ ਡੰਡਿਆਂ ਨਾਲ ਕੁੱਟਿਆ ਫਿਰ ਮੂੰਹ 'ਤੇ ਕੀਤਾ ਪਿਸ਼ਾਬ

ਪਿਤਾ ਨੇ ਧੀ ਦਾ ਗਲ਼ ਘੁੱਟ ਕੇ ਉਤਾਰਿਆ ਮੌਤ ਦੇ ਘਾਟ

ਕੈਥਲ ਦੇ ਹਜਵਾਨਾ ਪਿੰਡ 'ਚ ਅੰਤਰਜਾਤੀ ਪ੍ਰੇਮ ਸਬੰਧਾਂ ਤੋਂ ਪਰੇਸ਼ਾਨ ਪਿਤਾ ਨੇ ਆਪਣੀ 14 ਸਾਲਾ ਧੀ ਦਾ ਗਲ਼ ਘੁੱਟ ਕੇ ਕਤਲ ਕਰ ਦਿੱਤਾ। ਕਤਲ ਇੰਨੇ ਵਹਿਸ਼ੀ ਢੰਗ ਨਾਲ ਕੀਤਾ ਗਿਆ ਕਿ ਕਿਸੇ ਨੂੰ ਕੋਈ ਸੁਰਾਗ ਵੀ ਨਹੀਂ ਲੱਗਾ। 6 ਦਿਨਾਂ ਤੱਕ ਪਰਿਵਾਰ ਅਤੇ ਪਿੰਡ ਦੇ ਲੋਕ ਇਹ ਸਮਝਦੇ ਰਹੇ ਕਿ ਕੁੜੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ ਪਰ ਸ਼ੁੱਕਰਵਾਰ ਨੂੰ ਜਦੋਂ ਥਾਣੇ ਦੇ ਸਕਿਓਰਿਟੀ ਏਜੰਟ ਨੂੰ ਆਨਰ ਕਿਲਿੰਗ ਦੀ ਸੂਚਨਾ ਮਿਲੀ ਤਾਂ ਪੁਲਸ ਵਿਭਾਗ 'ਚ ਹੜਕੰਪ ਮੱਚ ਗਿਆ, ਕਿਉਂਕਿ ਇਕ ਹਫ਼ਤੇ 'ਚ ਜ਼ਿਲ੍ਹੇ 'ਚ ਆਨਰ ਕਿਲਿੰਗ ਦਾ ਇਹ ਦੂਜਾ ਮਾਮਲਾ ਹੈ।

ਇਹ ਵੀ ਪੜ੍ਹੋ-  ਪਤੀ ਦੀ ਹੱਲਾਸ਼ੇਰੀ ਨੇ ਬਦਲ ਦਿੱਤਾ ਜੀਵਨ ਦਾ ਰਾਹ, IAS ਅਫ਼ਸਰ ਬਣ ਪਤਨੀ ਨੇ ਸਿਰਜਿਆ ਇਤਿਹਾਸ

ਚੁੰਨੀ ਨਾਲ ਗਲ਼ ਘੁੱਟ ਕੇ ਕਤਲ ਕੀਤੀ ਗਈ ਧੀ

ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਪਿੰਡ ਬਾਲੂ 'ਚ ਮਾਪਿਆਂ ਨੇ ਆਪਣੀ ਧੀ ਦਾ ਚੁੰਨੀ ਨਾਲ ਗਲ਼ ਘੁੱਟ ਕੇ ਕਤਲ ਕਰ ਦਿੱਤਾ ਸੀ। ਸਾਲ 2007 'ਚ ਆਨਰ ਕਿਲਿੰਗ ਕਾਰਨ ਕੈਥਲ ਦਾ ਨਾਂ ਦੇਸ਼ ਭਰ 'ਚ ਬਦਨਾਮ ਹੋ ਗਿਆ ਸੀ। ਉਸ ਸਮੇਂ ਪਿੰਡ ਕਰੋੜਾ ਦੇ ਮਨੋਜ-ਬਬਲੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਵੀ ਜ਼ਿਲ੍ਹੇ ਵਿਚ ਸਮੇਂ-ਸਮੇਂ 'ਤੇ ਕਈ ਅਣਖ ਖਾਤਰ ਕਤਲਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਅਕਤੂਬਰ 2017 ਵਿਚ ਜ਼ਿਲ੍ਹੇ ਦੇ ਪਿੰਡ ਕੋਇਲ ਦੇ ਰਹਿਣ ਵਾਲੇ ਬਲਿੰਦਰਾ ਨੂੰ ਉਸ ਦੇ ਸਾਲਿਆਂ ਨੇ ਜਵਾਹਰ ਪਾਰਕ ਕੈਥਲ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਬਲਿੰਦਰਾ ਨੇ ਜੀਂਦ ਜ਼ਿਲ੍ਹੇ ਦੇ ਪਿੰਡ ਡੰਡੌਲੀ ਦੀ ਰਹਿਣ ਵਾਲੀ ਇਕ ਕੁੜੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ, ਜਿਸ ਕਾਰਨ ਪਰਿਵਾਰਕ ਮੈਂਬਰ ਇਸ ਗੱਲ ਤੋਂ ਖਫ਼ਾ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News