ਦਰਦਨਾਕ: ਕੋਰੋਨਾ ਪੀੜਤ ਪਿਓ ਨੇ ਮੰਗਿਆ ਪਾਣੀ ਪਰ ਮਾਂ ਨੇ ਧੀ ਨੂੰ ਰੋਕਿਆ, ਤੜਫ਼-ਤੜਫ਼ ਕੇ ਹੋਈ ਮੌਤ (ਵੀਡੀਓ)
Wednesday, May 05, 2021 - 01:57 PM (IST)
ਹੈਦਰਾਬਾਦ– ਦੇਸ਼ ’ਚ ਕੋਰੋਨਾ ਲਾਗ ਦੀ ਬੀਮਾਰੀ ਦੀ ਦੂਜੀ ਲਹਿਰ ਆਪਣਾ ਕਹਿਰ ਵਰ੍ਹਾ ਰਹੀ ਹੈ। ਇਸ ਵਿਚਕਾਰ ਕਈ ਅਜਿਹੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਜੋ ਦਿਲ ਦਹਿਲਾ ਦੇਣ ਵਾਲੀਆਂ ਹਨ। ਅਜਿਹੀ ਹੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿੱਥੇ ਕੋਰੋਨਾ ਪੀੜਤ ਹੋਣ ਕਾਰਨ ਪਿੱਡੋਂ ਕੱਢੇ ਆਪਣੇ ਪਿਓ ਨੂੰ ਇਕ ਧੀ ਲਗਾਤਾਰ ਪਾਣੀ ਪਿਆਉਣ ਦੀ ਕੋਸ਼ਿਸ਼ ਕਰਦੀ ਰਹੀ ਪਰ ਮਾਂ ਲਾਗ ਦੇ ਖਤਰੇ ਕਾਰਨ ਉਸ ਨੂੰ ਰੋਕਦੀ ਰਹੀ। ਇਹ ਮਾਮਲਾ ਆਂਧਰਾ ਪ੍ਰਦੇਸ਼ ਦਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ– ਦੇਸ਼ ’ਚ ਕੋਰੋਨਾ ਦਾ ਪ੍ਰਕੋਪ ਜਾਰੀ, ਪਿਛਲੇ 24 ਘੰਟਿਆਂ ’ਚ 3780 ਮਰੀਜ਼ਾਂ ਦੀ ਮੌਤ, 3.82 ਲੱਖ ਨਵੇਂ ਮਾਮਲੇ ਆਏ
ਕੋਰੋਨਾ ਪੀੜਤ ਹੋਣ ਤੋਂ ਬਾਅਦ ਆਪਣੇ ਪਿੰਡ ਪਰਤਿਆ ਸ਼ਖ਼ਸ
ਵਿਜੈਵਾੜਾ ਵਿਚ ਕੰਮ ਕਰਨ ਵਾਲਾ 50 ਸਾਲਾ ਵਿਅਕਤੀ ਕੋਵਿਡ-19 ਦਾ ਸ਼ਿਕਾਰ ਹੋ ਕੇ ਆਪਣੇ ਪਿੰਡ ਸ੍ਰੀਕਾਕੂਲਮ ਵਾਪਸ ਪਰਤ ਆਇਆ। ਹਾਲਾਂਕਿ, ਉਸ ਨੂੰ ਪਿੰਡ ਆਉਣ ਦੀ ਆਗਿਆ ਨਹੀਂ ਦਿੱਤੀ ਗਈ। ਉਸ ਨੂੰ ਪਿੰਡ ਦੇ ਬਾਹਰ ਖੇਤਾਂ ’ਚ ਸਥਿਤ ਇਕ ਝੌਂਪੜੀ ’ਚ ਰਹਿਣ ਲਈ ਮਜ਼ਬੂਰ ਕੀਤਾ ਗਿਆ। ਪਿੰਡ ਦੇ ਇਕ ਵਿਅਕਤੀ ਦੁਆਰਾ ਬਣਾਈ ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਕੋਵਿਡ ਮਰੀਜ਼ ਦੀ 17 ਸਾਲਾ ਧੀ ਆਪਣੇ ਪਿਓ ਨੂੰ ਪਾਣੀ ਪਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ– ਹੁਣ WhatsApp ’ਤੇ ਮਿਲੇਗੀ ਨਜ਼ਦੀਕੀ ਕੋਰੋਨਾ ਟੀਕਾਕਰਨ ਸੈਂਟਰ ਦੀ ਜਾਣਕਾਰੀ, ਸੇਵ ਕਰਨਾ ਹੋਵੇਗਾ ਇਹ ਨੰਬਰ
ਇਹ ਵੀ ਪੜ੍ਹੋ– ਕੋਰੋਨਾ ਦੇ ਚਲਦੇ JEE ਮੇਨ 2021 ਦੀ ਪ੍ਰੀਖਿਆ ਮੁਲਤਵੀ, ਸਿੱਖਿਆ ਮੰਤਰੀ ਨੇ ਕੀਤਾ ਐਲਾਨ
ਨਹੀਂ ਬਚ ਸਕੀ ਪਿਓ ਦੀ ਜਾਨ
ਹਾਲਾਂਕਿ, ਇਸ ਸਮੇਂ ਦੌਰਾਨ ਲੜਕੀ ਦੀ ਮਾਂ ਲਾਗ ਦੇ ਫੈਲਣ ਤੋਂ ਚਿੰਤਤ ਸੀ, ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਮਾਂ ਨੇ ਆਪਣੀ ਧੀ ਨੂੰ ਫੜਿਆ ਹੋਇਆ ਹੈ। ਪਰਿਵਾਰ ਦਾ ਮੁਖੀ ਜ਼ਮੀਨ 'ਤੇ ਤੜਫ ਰਿਹਾ ਹੈ। ਇਸ ਦੌਰਾਨ, ਉਸ ਦੀ ਧੀ ਉਥੇ ਪਹੁੰਚ ਗਈ ਅਤੇ ਪਿਓ ਨੂੰ ਪਾਣੀ ਦੇਣ ’ਚ ਸਫਲ ਹੋ ਗਈ ਪਰ ਇਸ ਦੇ ਬਾਜਵੂਦ ਵੀ ਥੋੜ੍ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ– 15 ਮਈ ਨੂੰ ਬੰਦ ਹੋ ਜਾਵੇਗਾ ਤੁਹਾਡਾ WhatsApp! ਉਸ ਤੋਂ ਪਹਿਲਾਂ ਕਰ ਲਓ ਇਹ ਕੰਮ