ਲਾਲੂ ਪ੍ਰਸਾਦ ਨੂੰ ਆਪਣੀ ਕਿਡਨੀ ਦਾਨ ਕਰੇਗੀ ਧੀ ਰੋਹਿਣੀ, ਸਿੰਗਾਪੁਰ ’ਚ ਹੋਵੇਗਾ ਟਰਾਂਸਪਲਾਂਟ
Thursday, Nov 10, 2022 - 11:34 AM (IST)
ਪਟਨਾ- ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਰਾਸ਼ਟਰੀ ਜਨਤਾ ਦਲ (ਰਾਜਦ) ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਲਾਲੂ ਪ੍ਰਸਾਦ ਨੂੰ ਉਨ੍ਹਾਂ ਦੀ ਧੀ ਨੇ ਆਪਣੀ ਕਿਡਨੀ ਦੇਣ ਦਾ ਫ਼ੈਸਲਾ ਕੀਤਾ ਹੈ। ਲਾਲੂ ਜੋ ਕਿ ਪਿਛਲੇ ਕਈ ਸਾਲਾਂ ਤੋਂ ਕਿਡਨੀ ਦੀਆਂ ਬੀਮਾਰੀਆਂ ਅਤੇ ਹੋਰ ਬੀਮਾਰੀਆਂ ਤੋਂ ਪੀੜਤ ਹਨ। ਉਨ੍ਹਾਂ ਦੀ ਧੀ ਰੋਹਿਣੀ ਆਚਾਰੀਆ ਜੋ ਕਿ ਸਿੰਗਾਪੁਰ ਰਹਿੰਦੀ ਹੈ, ਉਨ੍ਹਾਂ ਨੇ ਆਪਣੇ ਪਿਤਾ ਨੂੰ ਕਿਡਨੀ ਦਾਨ ਦੇਣ ਦਾ ਫ਼ੈਸਲਾ ਕੀਤਾ ਹੈ। ਸਿੰਗਾਪੁਰ ’ਚ ਹੀ ਕਿਡਨੀ ਟਰਾਂਸਪਲਾਂਟ ਹੋਣਾ ਤੈਅ ਹੋਇਆ ਹੈ। ਖ਼ਾਸ ਗੱਲ ਇਹ ਹੈ ਕਿ ਸਿੰਗਾਪੁਰ ਦੇ ਡਾਕਟਰਾਂ ਨੇ ਆਪਣੀ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ- ਗੁਜਰਾਤ ਵਿਧਾਨ ਸਭਾ ਚੋਣਾਂ: ਹਰਭਜਨ ਸਿੰਘ ਤੇ ਅਨਮੋਲ ਗਗਨ ਨੂੰ 'ਆਪ' ਨੇ ਸੌਂਪੀ ਵੱਡੀ ਜ਼ਿੰਮੇਵਾਰੀ
ਲਾਲੂ ਦੀ ਛੋਟੀ ਧੀ ਹੈ ਰੋਹਿਣੀ-
ਦੱਸ ਦੇਈਏ ਕਿ ਰੋਹਿਣੀ ਆਚਾਰੀਆ ਲਾਲੂ-ਰਾਬੜੀ ਦੀ ਛੋਟੀ ਧੀ ਹੈ। ਲਾਲੂ ਦੇ 20 ਤੋਂ 24 ਨਵੰਬਰ ਦਰਮਿਆਨ ਦੁਬਾਰਾ ਸਿੰਗਾਪੁਰ ਆਉਣ ਦੀ ਸੰਭਾਵਨਾ ਹੈ, ਜਿਸ ਦੌਰਾਨ ਉਨ੍ਹਾਂ ਦਾ ਕਿਡਨੀ ਟ੍ਰਾਂਸਪਲਾਂਟ ਦਾ ਆਪਰੇਸ਼ਨ ਹੋਣ ਦੀ ਸੰਭਾਵਨਾ ਹੈ। ਮਿਲੀ ਜਾਣਕਾਰੀ ਮੁਤਾਬਕ ਲਾਲੂ ਆਪਣੀ ਧੀ ਤੋਂ ਕਿਡਨੀ ਲੈਣ ਦੇ ਪੱਖ ’ਚ ਬਿਲਕੁੱਲ ਨਹੀਂ ਸਨ। ਰੋਹਿਣੀ ਨੇ ਹੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਤਿਆਰ ਕੀਤਾ ਹੈ।
ਇਹ ਵੀ ਪੜ੍ਹੋ- ਅਜੀਬ ਮਾਮਲਾ; ਜਿਸ ਪੁੱਤ ਨੂੰ ਮੰਨਤਾਂ ਮੰਗ ਕੇ ਸੀ ਮੰਗਿਆ, ਉਸ ਨੂੰ ਹੀ ਕਰ ਦਿੱਤਾ ‘ਦਾਨ’
ਹਾਲ ’ਚ ਸਿੰਗਾਪੁਰ ’ਚ ਲਾਲੂ ਦੀ ਹੋਈ ਸੀ ਜਾਂਚ-
ਜ਼ਿਕਰਯੋਗ ਹੈ ਕਿ ਲਾਲੂ ਜੋ ਕਿ ਆਪਣੀ ਕਿਡਨੀ ਦੀ ਸਮੱਸਿਆ ਦਾ ਪਿਛਲੇ ਕਈ ਸਾਲਾਂ ਤੋਂ ਦਿੱਲੀ ਏਮਜ਼ ਵਿਚ ਇਲਾਜ ਕਰਵਾ ਰਹੇ ਹਨ। ਏਮਜ਼ ਦੇ ਡਾਕਟਰਾਂ ਨੇ ਕਿਡਨੀ ਟਰਾਂਸਪਲਾਂਟ ਕਰਨ ਦੀ ਸਲਾਹ ਨਹੀਂ ਦਿੱਤੀ ਸੀ ਪਰ ਸਿੰਗਾਪੁਰ ਦੌਰੇ ਦੌਰਾਨ ਉੱਥੇ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਕਿਡਨੀ ਟ੍ਰਾਂਸਪਲਾਂਟ ਦੀ ਸਲਾਹ ਦਿੱਤੀ ਸੀ। ਲਾਲੂ ਪ੍ਰਸਾਦ ਕਿਡਨੀ ਟਰਾਂਸਪਲਾਂਟ ਨੂੰ ਲੈ ਕੇ ਹਾਲ ਹੀ ’ਚ ਸਿੰਗਾਪੁਰ ਗਏ ਸਨ। ਉਨ੍ਹਾਂ ਨਾਲ ਪਤਨੀ ਰਾਬੜੀ ਦੇਵੀ, ਵੱਡੀ ਪੁੱਤਰੀ ਮੀਸਾ ਭਾਰਤੀ ਵੀ ਗਈ ਸੀ। ਸਿੰਗਾਪੁਰ ਵਿਚ ਡਾਕਟਰਾਂ ਨੇ ਲਾਲੂ ਦੀ ਜਾਂਚ ਕੀਤੀ ਅਤੇ ਇਸ ਤੋਂ ਬਾਅਦ ਰੋਹਿਣੀ ਦੀ ਵੀ ਜਾਂਚ ਹੋਈ। ਉਸ ਤੋਂ ਬਾਅਦ ਡਾਕਟਰਾਂ ਨੇ ਮਨਜ਼ੂਰੀ ਦੇ ਦਿੱਤੀ।
ਇਹ ਵੀ ਪੜ੍ਹੋ- ਫਰੀਦਾਬਾਦ ’ਚ ਨਿਰਭਿਆ ਵਰਗੀ ਹੈਵਾਨੀਅਤ, ਜਬਰ-ਜ਼ਿਨਾਹ ਮਗਰੋਂ ਕੁੜੀ ’ਤੇ ਢਾਹਿਆ ਤਸ਼ੱਦਦ