ਹਾਏ ਓ ਰੱਬਾ! ਵਿਆਹੁਤਾ 'ਤੇ ਚੜ੍ਹਿਆ ਇਸ਼ਕ ਦਾ ਭੂਤ, 2 ਧੀਆਂ ਲੈ ਸਹੁਰੇ ਨਾਲ ਭੱਜੀ

Tuesday, May 20, 2025 - 11:13 AM (IST)

ਹਾਏ ਓ ਰੱਬਾ! ਵਿਆਹੁਤਾ 'ਤੇ ਚੜ੍ਹਿਆ ਇਸ਼ਕ ਦਾ ਭੂਤ, 2 ਧੀਆਂ ਲੈ ਸਹੁਰੇ ਨਾਲ ਭੱਜੀ

ਇਟਾਵਾ : ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਰਿਸ਼ਤਿਆਂ ਦੀ ਮਰਿਆਦਾ ਅਤੇ ਸਮਾਜਿਕ ਕਦਰਾਂ-ਕੀਮਤਾਂ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਉਸਰਾਹਰ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਇੱਕ ਔਰਤ ਆਪਣੇ ਚਾਰੇ-ਸਹੁਰੇ ਨਾਲ ਫ਼ਰਾਰ ਹੋ ਗਈ ਹੈ। ਔਰਤ ਆਪਣੇ ਪਿੱਛੇ ਪਤੀ ਅਤੇ ਪੁੱਤਰ ਨੂੰ ਛੱਡ ਗਈ, ਜਦੋਂ ਕਿ ਉਹ ਆਪਣੀਆਂ ਦੋ ਧੀਆਂ, ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਆਪਣੇ ਨਾਲ ਲੈ ਗਈ ਹੈ। ਇਹ ਘਟਨਾ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ।

ਇਹ ਵੀ ਪੜ੍ਹੋ : ਸਾਵਧਾਨ! ਫ਼ੋਨ ਦੇ ਕਵਰ 'ਚ ਭੁੱਲ ਕੇ ਨਾ ਰੱਖੋ ਪੈਸੇ ਜਾਂ ਕਾਰਡ, ਹੋ ਸਕਦੈ ਧਮਾਕਾ

ਪੀੜਤ ਪਤੀ ਜਤਿੰਦਰ ਕੁਮਾਰ, ਜੋ ਪੇਸ਼ੇ ਤੋਂ ਕਾਰ ਡਰਾਈਵਰ ਹੈ, ਨੇ ਦੱਸਿਆ ਕਿ ਉਸਦਾ ਵਿਆਹ 2014 ਵਿੱਚ ਹੋਇਆ ਸੀ। ਉਸਦੇ ਤਿੰਨ ਬੱਚੇ, ਦੋ ਕੁੜੀਆਂ ਅਤੇ ਇੱਕ ਪੁੱਤਰ ਹੈ। 3 ਅਪ੍ਰੈਲ ਨੂੰ ਉਹ ਕੰਮ ਲਈ ਕਾਨਪੁਰ ਗਿਆ ਹੋਇਆ ਸੀ। ਵਾਪਸ ਆਉਣ 'ਤੇ ਉਸਨੇ ਆਪਣੀ ਪਤਨੀ ਅਤੇ ਦੋਵੇਂ ਧੀਆਂ ਨੂੰ ਘਰੋਂ ਗਾਇਬ ਪਾਇਆ। ਜਾਂਚ ਕਰਨ 'ਤੇ ਪਤਾ ਲੱਗਾ ਕਿ ਪਤਨੀ ਆਪਣੇ ਚਾਚੇ ਸਹੁਰੇ ਨਾਲ ਭੱਜ ਗਈ। ਔਰਤ ਆਪਣੇ ਨਾਲ ਚਾਰ ਸੋਨੇ ਦੀਆਂ ਮੁੰਦਰੀਆਂ, ਇੱਕ ਹਾਰ, ਮੰਗਲਸੂਤਰ ਅਤੇ 50,000 ਰੁਪਏ ਨਕਦ ਵੀ ਲੈ ਗਈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਉਹ ਆਪਣੇ ਛੋਟੇ ਪੁੱਤਰ ਨੂੰ ਘਰ ਵਿਚ ਹੀ ਛੱਡ ਕੇ ਚੱਲੀ ਗਈ।

ਇਹ ਵੀ ਪੜ੍ਹੋ : ਹਾਏ ਓ ਰੱਬਾ! ਮਾਂ ਨੇ ਮਾਰ 'ਤਾ ਆਪਣਾ ਹੀ ਪੁੱਤ, ਫੇਰ ਦੰਦੀਆਂ...

ਪਤੀ ਜਤਿੰਦਰ ਕੁਮਾਰ ਹੁਣ ਆਪਣੀ ਪਤਨੀ ਦੀ ਭਾਲ ਵਿੱਚ ਇੱਧਰ-ਉੱਧਰ ਭਟਕ ਰਿਹਾ ਹੈ। ਉਸਨੇ ਉਸ ਬਾਰੇ ਜਾਣਕਾਰੀ ਦੇਣ ਵਾਲੇ ਨੂੰ 20,000 ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਜਤਿੰਦਰ ਕੁਮਾਰ ਦਾ ਦੋਸ਼ ਹੈ ਕਿ ਉਹ ਇੱਕ ਮਹੀਨੇ ਤੋਂ ਪੁਲਸ ਥਾਣਿਆਂ ਅਤੇ ਅਧਿਕਾਰੀਆਂ ਦੇ ਚੱਕਰ ਕੱਟ ਰਿਹਾ ਹੈ ਪਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਸ਼ੁਰੂ ਵਿੱਚ ਪੁਲਸ ਨੇ ਕੇਸ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿੱਚ ਉਸਦੀ ਸ਼ਿਕਾਇਤ ਨੂੰ ਬਦਲ ਕੇ ਸਿਰਫ਼ ਇੱਕ ਗੁੰਮਸ਼ੁਦਾ ਦੀ ਰਿਪੋਰਟ ਦਰਜ ਕੀਤੀ। ਪੀੜਤਾ ਦਾ ਦੋਸ਼ ਹੈ ਕਿ ਪੁਲਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਉਸਰਾਹਰ ਪੁਲਸ ਸਟੇਸ਼ਨ ਇੰਚਾਰਜ ਦਾ ਕਹਿਣਾ ਹੈ ਕਿ ਫ਼ਰਾਰ ਔਰਤ ਅਤੇ ਉਸਦੇ ਸਹੁਰੇ ਦੀ ਭਾਲ ਵਿੱਚ ਟੀਮਾਂ ਸਰਗਰਮ ਹਨ ਅਤੇ ਦੋਵਾਂ ਨੂੰ ਜਲਦੀ ਲੱਭ ਲਿਆ ਜਾਵੇਗਾ। ਹਾਲਾਂਕਿ, ਪੀੜਤਾ ਦੇ ਪਰਿਵਾਰ ਨੂੰ ਹੁਣ ਤੱਕ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ ਹੈ।

ਇਹ ਵੀ ਪੜ੍ਹੋ : Corona Comeback: ਮੁੜ ਆ ਗਿਆ ਕੋਰੋਨਾ! 31 ਮੌਤਾਂ ਤੋਂ ਬਾਅਦ ਸਰਕਾਰ ਦਾ ਵੱਡਾ ਫੈਸਲਾ, ਅਲਰਟ ਜਾਰੀ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

rajwinder kaur

Content Editor

Related News