ਮਰਨ ਤੋਂ ਪਹਿਲਾਂ ਕੁੜੀ ਦੇ ਆਖ਼ਰੀ ਸ਼ਬਦ- ਕੁੜੀਆਂ ਸਿਰਫ਼ ਮਾਂ ਦੀ ਕੁਖ ਅਤੇ ਕਬਰ ’ਚ ਹੀ ਸੁਰੱਖਿਅਤ

Monday, Dec 20, 2021 - 05:20 PM (IST)

ਮਰਨ ਤੋਂ ਪਹਿਲਾਂ ਕੁੜੀ ਦੇ ਆਖ਼ਰੀ ਸ਼ਬਦ- ਕੁੜੀਆਂ ਸਿਰਫ਼ ਮਾਂ ਦੀ ਕੁਖ ਅਤੇ ਕਬਰ ’ਚ ਹੀ ਸੁਰੱਖਿਅਤ

ਚੇਨਈ- ਇਕ ਨਾਬਾਲਗ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਸੁਸਾਈਡ ਨੋਟ ’ਚ ਦਿਲ ਝੰਜੋੜ ਦੇਣ ਵਾਲੀ ਗੱਲ ਲਿਖੀ। ਦਰਅਸਲ ਤਾਮਿਲਨਾਡੂ ’ਚ ਬੀਤੇ ਸ਼ਨੀਵਾਰ ਇਕ ਨਾਬਾਲਗ ਨੇ ਖ਼ੁਦਕੁਸ਼ੀ ਕਰ ਲਈ ਅਤੇ ਮਰਨ ਤੋਂ ਪਹਿਲਾਂ ਆਪਣੇ ਸੁਸਾਈਡ ਨੋਟ ’ਚ ਲਿਖਿਆ ਕਿ ਕੁੜੀਆਂ ਸਿਰਫ਼ ਮਾਂ ਦੀ ਕੁਖ ਅਤੇ ਕਬਰ ’ਚ ਹੀ ਸੁਰੱਖਿਅਤ ਹਨ। ਦੱਸਣਯੋਗ ਹੈ ਕਿ ਇਹ ਕੁੜੀ ਚੇਨਈ ਦੇ ਇਕ ਸਕੂਲ ’ਚ 11ਵੀਂ ਦੀ ਵਿਦਿਆਰਥਣ ਸੀ। ਚੇਨਈ ਪੁਲਸ ਨੇ ਪੋਕਸੋ ਦੇ ਅਧੀਨ ਇਕ 21 ਸਾਲਾ ਕਾਲਜ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਜਾਂਚ ਅਧਿਕਾਰੀ ਨੇ ਕਿਹਾ ਕਿ ਮੁੰਡੇ ਨੇ ਨਾਬਾਲਗ ਕੁੜੀ ਨਾਲ ਸਰੀਰਕ ਸੰਬੰਧ ਬਣਾਉਣ ਦੀ ਗੱਲ ਕਬੂਲ ਕੀਤੀ ਹੈ। ਪਿਛਲੇ 2 ਹਫ਼ਤਿਆਂ ਤੋਂ ਉਹ ਉਸ ਨੂੰ ਤੰਗ ਕਰ ਰਿਹਾ ਸੀ। ਜਿਸ ’ਚ ਉਸ ਨੇ ਕੁੜੀ ਨੂੰ ਗੰਦੇ ਮੈਸੇਜ ਅਤੇ ਤਸਵੀਰਾਂ ਸ਼ੇਅਰ ਕੀਤੀ ਹੈ।

PunjabKesari

ਮਰਨ ਤੋਂ ਪਹਿਲਾਂ ਕੁੜੀ ਨੇ ਆਪਣੇ ਸੁਸਾਈਡ ਨੋਟ ’ਚ ਲਿਖਿਆ ਕਿ ਹਰ ਮਾਂ-ਬਾਪ ਨੂੰ ਆਪਣੇ ਪੁੱਤਾਂ ਨੂੰ ਕੁੜੀਆਂ ਦੀ ਇੱਜ਼ਤ ਕਰਨੀ ਸਿਖਾਉਣੀ ਚਾਹੀਦੀ ਹੈ। ਰਿਸ਼ਤੇਦਾਰਾਂ ਜਾਂ ਅਧਿਆਪਕਾਂ ’ਤੇ ਭਰੋਸਾ ਨਾ ਕਰੋ। ਮਾਂ ਦੀ ਕੁਖ ਅਤੇ ਕਬਰ ਹੀ ਸੁਰੱਖਿਅਤ ਜਗ੍ਹਾ ਹੈ, ਉਸ ਨੇ ਕਿਹਾ ਕਿ ਸਕੂਲ ਜਾਂ ਕਿਸੇ ਰਿਸ਼ਤੇਦਾਰਾਂ ਦਾ ਘਰ ਸੁਰੱਖਿਅਤ ਨਹੀਂ ਹੈ। ਪੁਲਸ ਨੇ ਕਿਹਾ ਕਿ ਮ੍ਰਿਤਕ ਦੇ ਦੋਸਤਾਂ ਨੇ ਦੱਸਿਆ ਕਿ ਉਸ ਨੇ ਹਾਲ ਹੀ ’ਚ ਉਸ ਤੋਂ ਦੂਰੀ ਬਣਾ ਲਈ ਸੀ। ਆਪਣੀ ਚਿੱਠੀ ’ਚ ਉਸ ਨੇ ਕਿਹਾ ਕਿ ਯੌਨ ਸ਼ੋਸ਼ਣ ਅਸਹਿਣਯੋਗ ਹੁੰਦਾ ਜਾ ਰਿਹਾ ਸੀ ਅਤੇ ਇਸ ਕਾਰਨ ਉਹ ਬਹੁਤ ਦਰਦ ’ਚ ਸੀ ਪਰ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ। ਸੁਸਾਈਡ ਨੋਟ ’ਚ ਕਿਹਾ ਗਿਆ ਹੈ ਕਿ ਉਹ ਆਪਣੀ ਪੜ੍ਹਾਈ ’ਤੇ ਧਿਆਨ ਨਹੀਂ ਦਾ ਪਾ ਰਹੀ ਸੀ। ਉਸ ਨੇ ਵਾਰ-ਵਾਰ ਬੁਰੇ ਸੁਫ਼ਨੇ ਆਉਣ ਅਤੇ ਰਾਤ ਨੂੰ ਸੌਣ ’ਚ ਅਸਫ਼ਲ ਰਹਿਣ ਦੀ ਗੱਲ ਕੀਤੀ। ਉੱਥੇ ਹੀ ਦੂਜੇ ਪਾਸੇ ਪੁਲਸ ਇਸ ਮਾਮਲੇ ਦੀ ਗੰਭੀਰ ਰੂਪ ਨਾਲ ਜਾਂਚ ਕਰ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News