ਧੀ ਨਾਲ ਰੇਪ ਅਤੇ ਹੱਤਿਆ ਦੇ ਕਲਯੁੱਗੀ ਪਿਤਾ ਨੂੰ ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ

01/21/2020 5:55:10 PM

ਕੋਟਾ (ਭਾਸ਼ਾ)— ਮਾਨਸਿਕ ਰੂਪ ਨਾਲ ਕਮਜ਼ੋਰ ਆਪਣੀ ਨਾਬਾਲਗ ਧੀ ਦਾ ਵਾਰ-ਵਾਰ ਬਲਾਤਕਾਰ ਕਰ ਕੇ ਗਰਭਵਤੀ ਕਰਨ ਅਤੇ ਹੱਤਿਆ ਕਰਨ ਵਾਲੇ ਇਕ ਕਲਯੁੱਗੀ ਪਿਤਾ ਨੂੰ ਇੱਥੋਂ ਦੀ ਵਿਸ਼ੇਸ਼ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਸਰਕਾਰੀ ਵਕੀਲ ਪ੍ਰੇਮਨਾਰਾਇਣ ਨਾਮਦੇਵ ਨੇ ਦੱਸਿਆ ਕਿ ਵਿਸ਼ੇਸ਼ ਪੋਕਸੋ (ਬੱਚਿਆਂ ਦਾ ਯੌਨ ਅਪਰਾਧ ਨਾਲ ਸੁਰੱਖਿਅਤ ਕਾਨੂੰਨ) ਅਦਾਲਤ ਦੇ ਜੱਜ ਅਸ਼ੋਕ ਚੌਧਰੀ ਨੇ ਇਸ ਅਪਰਾਧ ਨੂੰ ਮਨੁੱਖੀ ਸਮਾਜ ਨੂੰ ਸ਼ਰਮਸਾਰ ਕਰਨ ਵਾਲਾ ਦੱਸਿਆ ਅਤੇ ਦੋਸ਼ੀ 'ਤੇ 20,000 ਰੁਪਏ ਦਾ ਜੁਰਮਾਨਾ ਵੀ ਲਾਇਆ। ਨਾਮਦੇਵ ਨੇ ਕਿਹਾ ਕਿ 17 ਸਾਲਾ ਨਾਬਾਲਗ 13 ਮਈ 2015 ਨੂੰ ਨਯਾਪੁਰਾ ਪੁਲਸ ਥਾਣਾ ਇਲਾਕੇ 'ਚ ਆਪਣੇ ਘਰ 'ਚ ਮ੍ਰਿਤਕ ਮਿਲੀ ਸੀ। ਜਿਸ ਦਿਨ ਲੜਕੀ ਦੀ ਹੱਤਿਆ ਹੋਈ ਸੀ, ਉਸ ਦਿਨ ਉਸ ਦੇ ਪਿਤਾ ਨੇ ਨਯਾਪੁਰਾ ਪੁਲਸ ਥਾਣੇ ਵਿਚ ਰਿਪੋਰਟ ਦਰਜ ਕਰਵਾਈ ਸੀ। ਸ਼ਹਿਰ ਦੇ ਇਕ ਗੋਦਾਮ ਵਿਚ ਗਾਰਡ ਦਾ ਕੰਮ ਕਰਨ ਵਾਲੇ ਲੜਕੀ ਦੇ ਪਿਤਾ ਨੇ ਰਿਪੋਰਟ ਵਿਚ ਕਿਹਾ ਸੀ ਕਿ ਸ਼ਾਮ ਨੂੰ ਜਦੋਂ ਉਹ ਘਰ ਪੁੱਜਾ ਤਾਂ ਦੇਖਿਆ ਕਿ ਉਸ ਦੀ ਧੀ ਮ੍ਰਿਤਕ ਪਈ ਹੈ। 

ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਅਤੇ ਜਾਂਚ ਸ਼ੁਰੂ ਕੀਤੀ। ਨਾਮਦੇਵ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਲੜਕੀ 4 ਮਹੀਨੇ ਦੀ ਗਰਭਵਤੀ ਸੀ। ਲੜਕੀ ਦੀ ਮਾਂ ਗੋਦਾਮ ਦੇ ਬਾਹਰ ਚਾਹ ਦੀ ਦੁਕਾਨ ਚਲਾਉਂਦੀ ਸੀ। ਪੋਸਟਮਾਰਟਮ 'ਚ ਲੜਕੀ ਦੇ ਗਰਭਵਤੀ ਹੋਣ ਦਾ ਪਤਾ ਲੱਗਣ ਤੋਂ ਬਾਅਦ ਪੁਲਸ ਨੇ ਡੀ. ਐੱਨ. ਏ. ਦੇ ਨਮੂਨੇ ਲਏ, ਜਿਸ ਵਿਚ ਪਤਾ ਲੱਗਾ ਕਿ ਲੜਕੀ ਦਾ ਪਿਤਾ ਹੀ ਗਰਭ 'ਚ ਪਲ ਰਹੇ ਬੱਚਾ ਦਾ ਪਿਤਾ ਹੈ। ਪੁਲਸ ਨੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕੀਤਾ। ਪੋਕਸੋ ਅਦਾਲਤ ਨੇ ਇਸ ਅਪਰਾਧ ਨੂੰ ਬੇਹੱਦ ਨਫਰਤ ਅਤੇ ਮਨੁੱਖੀ ਸਮਾਜ ਲਈ ਸ਼ਰਮਿੰਦਗੀ ਭਰਿਆ ਦੱਸਿਆ। ਜੱਜ ਨੇ ਮ੍ਰਿਤਕ ਲੜਕੀ ਦੇ 45 ਸਾਲਾ ਪਿਤਾ ਨੂੰ ਧੀ ਦਾ ਵਾਰ-ਵਾਰ ਬਲਾਤਕਾਰ ਕਰਨ ਅਤੇ ਆਪਣੇ ਅਪਰਾਧ ਨੂੰ ਲੁਕਾਉਣ ਲਈ ਉਸ ਦੀ ਹੱਤਿਆ ਕਰਨ ਦਾ ਦੋਸ਼ੀ ਠਹਿਰਾਇਆ ਅਤੇ ਮੌਤ ਦੀ ਸਜ਼ਾ ਸੁਣਾਈ।


Tanu

Content Editor

Related News