ਲਾਕਡਾਊਨ ਦੇ ਨਿਯਮਾਂ ਨੂੰ ਤੋੜਣ ਦੇ ਦੋਸ਼ ''ਚ ਦਾਤੀ ਮਹਾਰਾਜ ਗ੍ਰਿਫਤਾਰ

Thursday, May 28, 2020 - 01:04 AM (IST)

ਨਵੀਂ ਦਿੱਲੀ - ਲਾਕਡਾਊਨ ਦੇ ਨਿਯਮਾਂ ਨੂੰ ਤੋਡ਼ਨ ਦੇ ਦੋਸ਼ ਵਿਚ ਦਾਤੀ ਮਹਾਰਾਜ ਨੂੰ ਦਿੱਲੀ ਪੁਲਸ ਨੇ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ, ਬਾਅਦ ਵਿਚ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ। ਹਾਲ ਹੀ ਵਿਚ ਦਾਤੀ ਮਹਾਰਾਜ 'ਤੇ ਲਾਕਡਾਊਨ ਤੋਡ਼ਨ ਦਾ ਦੋਸ਼ ਲੱਗਾ ਸੀ। ਕੁੱਝ ਵੀਡੀਓ ਅਤੇ ਤਸਵੀਰਾਂ ਸਾਹਮਣੇ ਆਈ ਸਨ, ਜਿਸ ਵਿਚ ਸ਼ਨੀਦੇਵ ਮੰਦਰ ਵਿਚ ਦਾਤੀ ਮਹਾਰਾਜ ਕੁੱਝ ਭਗਤਾਂ ਦੇ ਨਾਲ ਪੂਜਾ-ਅਰਚਨਾ ਕਰਦੇ ਹੋਏ ਨਜ਼ਰ ਆਏ ਸਨ। ਇਸ ਦੌਰਾਨ ਨਾ ਤਾਂ ਸੋਸ਼ਲ ਡਿਸਟੈਂਸਿੰਗ ਕੀਤੀ ਗਈ ਸੀ ਅਤੇ ਨਾ ਹੀ ਲੋਕਾਂ ਨੇ ਮਾਸਕ ਲਗਾਇਆ ਸੀ।


Inder Prajapati

Content Editor

Related News