ਕੋਰੋਨਾ ਦਾ ਖਤਰਾ : 'ਜਨਤਾ ਕਰਫਿਊ' ਦੇ ਦਿਨ ਵੀ ਸ਼ਾਹੀਨ ਬਾਗ 'ਚ ਜਾਰੀ ਰਹੇਗਾ ਧਰਨਾ ਪ੍ਰਦਰਸ਼ਨ

Friday, Mar 20, 2020 - 08:07 PM (IST)

ਕੋਰੋਨਾ ਦਾ ਖਤਰਾ : 'ਜਨਤਾ ਕਰਫਿਊ' ਦੇ ਦਿਨ ਵੀ ਸ਼ਾਹੀਨ ਬਾਗ 'ਚ ਜਾਰੀ ਰਹੇਗਾ ਧਰਨਾ ਪ੍ਰਦਰਸ਼ਨ

ਨਵੀਂ ਦਿੱਲੀ— ਦੁਨੀਆ ਭਰ 'ਚ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਹੁਣ ਭਾਰਤ 'ਚ ਵੀ ਫੈਲ ਰਿਹਾ ਹੈ। ਕੋਰੋਨਾ ਦੀ ਦਹਿਸ਼ਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ 'ਚ 'ਜਨਤਾ ਕਰਫਿਊ' ਦੀ ਗੱਲ ਕਹੀ ਸੀ। ਉਨ੍ਹਾਂ ਨੇ ਦੇਸ਼ ਵਾਸੀਆਂ ਤੋਂ ਐਤਵਾਰ ਨੂੰ ਜਨਤਾ ਕਰਰਿਊ ਲਗਾਉਣ ਦੀ ਅਪੀਲ ਕੀਤੀ। ਹਾਲਾਂਕਿ ਇਸ ਨੂੰ ਲੈ ਕੇ ਦਿੱਲੀ ਦੇ ਸ਼ਾਹੀਨ ਬਾਗ 'ਚ ਨਾਗਰਿਕਤਾ ਸੰਬੋਧਨ ਕਾਨੂੰਨ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੀਆਂ ਮਹਿਲਾਵਾਂ ਦਾ ਰੁਖ ਅਲੱਗ ਹੈ।

PunjabKesari
ਪ੍ਰਦਰਸ਼ਨਕਾਰੀ ਮਹਿਲਾਵਾਂ ਐਤਵਾਰ ਨੂੰ ਵੀ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਣਗੀਆਂ, ਜਦਕਿ ਪੀ. ਐੱਮ. ਮੋਦੀ ਨੇ ਜਨਤਾ ਕਰਫਿਊ ਦੇ ਤਹਿਤ ਲੋਕਾਂ ਨੂੰ ਆਪਣੇ ਘਰਾਂ 'ਚ ਰਹਿਣ ਦੀ ਸਲਾਹ ਦਿੱਤੀ ਸੀ। ਕੋਰੋਨਾ ਵਾਇਰਸ ਦੇ ਵੱਧਦੇ ਖਤਰੇ ਦੇ ਵਿਚ ਵੀ ਸ਼ਾਹੀਨ ਬਾਗ 'ਚ ਮਹਿਲਾਵਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਉਹ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਸਾਲ 16 ਦਸੰਬਰ ਤੋਂ ਪ੍ਰਦਰਸ਼ਨ ਕਰ ਰਹੀਆਂ ਹਨ।

PunjabKesari
ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਸ਼ਾਪਿੰਗ ਮਾਲ, ਮਲਟੀਪਲੇਕਸ, ਸਕੂਲ-ਕਾਲਜ ਨੂੰ 31 ਮਾਰਚ ਤਕ ਬੰਦ ਕਰਨ ਦੇ ਹੁਕਮ ਦਿੱਤੇ ਹਨ। ਨਾਲ ਹੀ ਬਜ਼ਾਰਾਂ ਨੂੰ ਬੰਦ ਕਰਨ ਤੋਂ ਇਲਾਵਾ ਦਿੱਲੀ 'ਚ 50 ਤੋਂ ਜ਼ਿਆਦਾ ਲੋਕਾਂ ਦੀ ਭੀੜ ਜਮ੍ਹਾ ਹੋਣ 'ਤੇ ਮਨ੍ਹਾ ਕੀਤਾ ਗਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਇਹ ਸ਼ਾਹੀਨ ਬਾਗ 'ਤੇ ਵੀ ਲਾਗੂ ਹੁੰਦਾ ਹੈ।

PunjabKesari


author

Gurdeep Singh

Content Editor

Related News