ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਅਦਾਲਤ ''ਚ ਕੀਤਾ ਆਤਮ ਸਮਰਪਣ

Tuesday, Sep 20, 2022 - 12:28 PM (IST)

ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਅਦਾਲਤ ''ਚ ਕੀਤਾ ਆਤਮ ਸਮਰਪਣ

ਲਖਨਊ (ਬਿਊਰੋ) - ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਧੋਖਾਧੜੀ ਦੇ ਮਾਮਲੇ 'ਚ ਅਦਾਲਤ 'ਚ ਆਤਮ ਸਮਰਪਣ ਕੀਤਾ ਹੈ। ਏ. ਸੀ. ਜੇ. ਐੱਮ. ਅਦਾਲਤ ਨੇ ਸਪਨਾ ਚੌਧਰੀ ਨੂੰ ਹਿਰਾਸਤ 'ਚ ਲੈ ਲਿਆ ਹੈ। ਸਪਨਾ ਚੌਧਰੀ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ 'ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕੀ ਹੋਈ ਸੀ। ਹਾਲਾਂਕਿ ਬਾਅਦ 'ਚ ਅਦਾਲਤ ਵੱਲੋਂ ਵਾਰੰਟ ਵਾਪਸੀ ਦੇ ਹੁਕਮ ਜਾਰੀ ਕੀਤੇ ਜਾਣ ਤੋਂ ਬਾਅਦ ਉਸ ਨੂੰ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਗਿਆ। ਹੁਣ ਉਸ ਨੂੰ ਅਗਲੀ ਤਰੀਕ 30 ਸਤੰਬਰ ਨੂੰ ਅਦਾਲਤ 'ਚ ਪੇਸ਼ ਹੋਣਾ ਪਵੇਗਾ।

ਇਹ ਖ਼ਬਰ ਵੀ ਪੜ੍ਹੋ : ‘ਮੋਹ’ ਦੀ ਕਲੈਕਸ਼ਨ ਤੋਂ ਦੁਖੀ ਜਗਦੀਪ ਸਿੱਧੂ, ਕੀ ਛੱਡ ਰਹੇ ਪੰਜਾਬੀ ਫ਼ਿਲਮ ਇੰਡਸਟਰੀ?

ਦੱਸ ਦਈਏ ਕਿ ਧੋਖਾਧੜੀ ਦੇ ਮਾਮਲੇ 'ਚ 20 ਜਨਵਰੀ, 2019 ਨੂੰ ਸਪਨਾ ਚੌਧਰੀ ਸਣੇ ਆਰਗੇਨਾਈਜ਼ਰ ਜੁਨੈਦ ਅਹਿਮਦ, ਇਵਾਦ ਅਲੀ, ਰਤਨਾਕਰ ਉਪਾਧਿਆ ਤੇ ਅਮਿਤ ਪਾਂਡਿਆ ਖ਼ਿਲਾਫ਼ ਲਖਨਊ ਦੇ ਆਸ਼ਿਆਨਾ ਥਾਣੇ 'ਚ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਸਪਨਾ ਚੌਧਰੀ 'ਤੇ ਦੋਸ਼ ਹੈ ਕਿ ਉਹ ਪੈਸੇ ਲੈਣ ਦੇ ਬਾਵਜੂਦ ਡਾਂਸ ਸ਼ੋਅ 'ਚ ਨਹੀਂ ਪਹੁੰਚੀ ਸੀ।

ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਦੀ ਫ਼ਿਲਮ 'ਜ਼ਵਿਗਾਟੋ' ਦਾ ਟਰੇਲਰ ਰਿਲੀਜ਼, ਦੇਖੋ ਕਾਮੇਡੀ ਕਿੰਗ ਦਾ ਨਵਾਂ ਅੰਦਾਜ਼ (ਵੀਡੀਓ)

ਦੱਸਣਯੋਗ ਹੈ ਕਿ 13 ਅਕਤੂਬਰ, 2018 ਨੂੰ ਲਖਨਊ ਦੇ ਸਮ੍ਰਿਤੀ ਉਪਵਨ 'ਚ ਦੁਪਹਿਰ 3 ਵਜੇ ਤੋਂ ਰਾਤ 10 ਵਜੇ ਤਕ ਸਪਨਾ ਦਾ ਪ੍ਰੋਗਰਾਮ ਸੀ। ਪ੍ਰੋਗਰਾਮ 'ਚ ਐਂਟਰੀ ਲਈ ਪ੍ਰਤੀ ਵਿਅਕਤੀ 300 ਰੁਪਏ 'ਚ ਆਨਲਾਈਨ ਤੇ ਆਫਲਾਈਨ ਟਿਕਟ ਵੇਚੀ ਗਈ ਸੀ। ਇਸ ਪ੍ਰੋਗਰਾਮ ਨੂੰ ਦੇਖਣ ਲਈ ਹਜ਼ਾਰਾਂ ਲੋਕਾਂ ਨੇ ਟਿਕਟਾਂ ਖਰੀਦੀਆਂ ਪਰ ਰਾਤ 10 ਵੇਜ ਤਕ ਸਪਨਾ ਚੌਧਰੀ ਨਹੀਂ ਆਈ। ਪ੍ਰੋਗਰਾਮ ਨਾ ਸ਼ੁਰੂ ਹੋਣ 'ਤੇ ਲੋਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਪਰ ਆਰਗੇਨਾਈਜ਼ਰਾਂ ਨੇ ਟਿਕਟ ਧਾਰਕਾਂ ਦੇ ਪੈਸੇ ਵਾਪਸ ਨਹੀਂ ਕੀਤੇ। 14 ਅਕਤੂਬਰ, 2018 ਨੂੰ ਆਸ਼ੀਆਨਾ ਥਾਣੇ 'ਚ ਇਸ ਮਾਮਲੇ ਦੀ ਰਿਪੋਰਟ ਦਰਜ ਕਰਵਾਈ ਗਈ ਸੀ।

ਨੋਟ– ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News