ਪਤਨੀ ਦੀ ਲਾਸ਼ ਮੋਢੇ ''ਤੇ ਲੈ ਕੇ ਪੈਦਲ ਤੁਰਨ ਵਾਲੇ ਸ਼ਖਸ ਦੀ ਧੀ 10ਵੀਂ ਦੀ ਬੋਰਡ ਪ੍ਰੀਖਿਆ ''ਚ ਪਾਸ

Saturday, Jun 26, 2021 - 01:24 PM (IST)

ਭੁਵਨੇਸ਼ਵਰ- ਓਡੀਸ਼ਾ 'ਚ ਕਾਲਾਹਾਂਡੀ ਜ਼ਿਲ੍ਹੇ ਦੇ ਇਕ ਸਰਕਾਰੀ ਹਸਪਤਾਲ 'ਚ ਸ਼ਵ ਵਾਹਨ ਨਹੀਂ ਮਿਲਣ ਤੋਂ ਬਾਅਦ ਪਤਨੀ ਦੀ ਲਾਸ਼ ਮੋਢੇ 'ਤੇ ਲੈ ਕੇ 10 ਕਿਲੋਮੀਟਰ ਤੱਕ ਪੈਦਲ ਤੁਰਨ ਵਾਲੇ ਦਾਨਾ ਮਾਝੀ ਦੀ ਧੀ ਚਾਂਦਨੀ ਮਾਝੀ ਨੇ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਪਾਸ ਕਰ ਲਈ ਹੈ। ਪ੍ਰੀਖਿਆ ਨਤੀਜੇ ਸ਼ੁੱਕਰਵਾਰ ਨੂੰ ਐਲਾਨ ਕੀਤੇ ਗਏ ਅਤੇ ਉਹ ਉਨ੍ਹਾਂ 2,81,658 ਕੁੜੀਆਂ 'ਚ ਸ਼ਾਮਲ ਹੈ, ਜਿਨ੍ਹਾਂ ਨੇ ਬੋਰਡ ਪ੍ਰੀਖਿਆ ਪਾਸ ਕਰ ਲਈ ਹੈ। ਭੁਵਨੇਸ਼ਵਰ ਦੇ ਕਲਿੰਗਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸੇਜ (ਕੇ.ਆਈ.ਐੱਸ.ਐੱਸ.) ਵਲੋਂ ਚਲਾਏ ਜਾ ਰਹੇ ਇਕ ਆਦਿਵਾਸੀ ਸਕੂਲ ਦੀ ਵਿਦਿਆਰਥਣ ਚਾਂਦਨੀ ਨੂੰ 600 'ਚੋਂ 280 ਅੰਕ ਮਿਲੇ ਸਨ। ਉਸ ਦੀਆਂ 2 ਛੋਟੀਆਂ ਭੈਣਾਂ ਵੀ ਸਕੂਲ 'ਚ ਪੜ੍ਹਾਈ ਕਰ ਰਹੀਆਂ ਹਨ।

ਜ਼ਿਲ੍ਹੇ ਦੇ ਥੁਆਮੁਲ-ਰਾਮਪੁਰ ਮੰਡਲ 'ਚ ਮੇਲਾਘਰ ਪਿੰਡ ਦੇ ਦਾਨਾ ਮਾਝੀ 2016 'ਚ ਪਤਨੀ ਦੀ ਲਾਸ਼ ਨਾਲ 10 ਕਿਲੋਮੀਟਰ ਤੱਕ ਪੈਦਲ ਤੁਰੇ ਸਨ। ਉਸ ਦੌਰਾਨ ਚਾਂਦਨੀ ਵੀ ਆਪਣੇ ਪਿਤਾ ਨਾਲ ਪੈਦਲ ਤੁਰੀ ਸੀ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਕੇ.ਆਈ.ਐੱਸ.ਐੱਸ. ਦੇ ਸੰਸਥਾਪਕ ਡਾ. ਏ. ਸਾਮੰਤ ਨੇ ਮਾਝੀ ਦੀ ਗਰੀਬੀ ਨੂੰ ਦੇਖਦੇ ਹੋਏ ਉਨ੍ਹਾਂ ਦੀਆਂ ਤਿੰਨੋਂ ਧੀਆਂ ਨੂੰ ਆਪਣੇ ਸਕੂਲ 'ਚ ਦਾਖ਼ਲ ਦਿੱਤਾ ਸੀ। ਇਸ 'ਤੇ ਚਾਂਦਨੀ ਨੇ ਸਾਮੰਤ ਦਾ ਧੰਨਵਾਦ ਕੀਤਾ ਸੀ। ਸਾਮੰਤ ਨੇ ਦੱਸਿਆ ਕਿ ਕੇ.ਆਈ.ਐੱਸ.ਐੱਸ. ਦਾ 100 ਫੀਸਦੀ ਪ੍ਰੀਖਿਆ ਨਤੀਜਾ ਰਿਹਾ, ਜਦੋਂ ਕਿ ਰਾਜ ਪੱਧਰ ਕੋਲ ਫੀਸਦੀ 97.89 ਫੀਸਦੀ ਰਿਹਾ। ਇੰਸਟੀਚਿਊਟ ਦੇ 1900 ਵਿਦਿਆਰਥੀ ਪ੍ਰੀਖਿਆ 'ਚ ਬੈਠੇ ਸਨ। ਗਜਪਤੀ ਜ਼ਿਲ੍ਹੇ ਦੇ ਸੌਰਾ ਜਨਜਾਤੀ ਦੇ ਮੋਹਨ ਚਰਨ ਰਾਈਤਾ 540 ਅੰਕਾਂ ਨਾਲ ਕੇ.ਆਈ.ਐੱਸ.ਐੱਸ. ਟੌਪਰ ਬਣੇ।


DIsha

Content Editor

Related News