ਔਰਤ ਦੀ ਮੌਤ ''ਤੇ ਮਚਿਆ ਹੰਗਾਮਾ, ਗੁੱਸੇ ''ਚ ਆਏ ਲੋਕਾਂ ਨੇ ਪ੍ਰਸ਼ਾਸ਼ਨ ਨੂੰ ਦਿੱਤਾ ਅਲਟੀਮੇਟਸ
Tuesday, Nov 28, 2017 - 02:33 PM (IST)
ਨਾਹਨ(ਸਤੀਸ਼)— ਪਾਂਉਟਾ ਸਾਹਿਬ ਦੇ ਪੁਰੂਵਾਲ 'ਚ ਲਾਪਤਾ ਔਰਤ ਦੀ ਲਾਸ਼ ਮਿਲਣ ਦਾ ਮਾਮਲਾ ਵੱਧਦਾ ਜਾ ਰਿਹਾ ਹੈ। ਇਸ ਮਾਮਲੇ 'ਚ ਸਿਰਮੌਰ ਪੁਲਸ ਦੀਆਂ ਮੁਸ਼ਕਿਲਾਂ ਇਕ ਵਾਰ ਫਿਰ ਵਧ ਸਕਦੀਆਂ ਹਨ ਕਿਉਂਕਿ ਸੋਮਵਾਰ ਰਾਤ ਨੂੰ ਮਹਾਂਪੰਚਾਇਤ ਕਰਨ ਤੋਂ ਬਾਅਦ ਸੈਕੜਿਆਂ ਲੋਕਾਂ ਨੇ ਪੁਲਸ ਨੂੰ ਸਾਫ ਸ਼ਬਦਾ 'ਚ ਕਿਹਾ ਕਿ ਜੇਕਰ 24 ਘੰਟੇ ਦੇ ਅੰਦਰ ਜਿਨਾਂ 5 ਦੋਸ਼ੀਆਂ ਦੇ ਨਾਮ ਪੁਲਸ ਨੂੰ ਦੱਸੇ ਗਏ ਹਨ, ਉਨ੍ਹਾਂ ਨੂੰ ਨਹੀਂ ਫੜਿਆ ਗਿਆ ਤਾਂ ਉਹ ਡੀ. ਸੀ. ਸਿਰਮੌਰ ਦਫਤਰ ਦੇ ਬਾਹਰ ਡੀ. ਐੈੱਸ. ਪੀ. ਸਮੇਤ 5 ਦੋਸ਼ੀਆਂ ਦੇ ਪੁੱਤਲਿਆਂ ਨੂੰ ਸਾੜ ਕੇ ਰੋਸ ਪ੍ਰਦਰਸ਼ਨ ਕਰਨਗੇ। ਇਸ ਦੌਰਾਨ ਔਰਤ ਨੂੰ ਨਿਆਂ ਲਈ ਲੋਕ ਸੜਕਾਂ 'ਤੇ ਉਤਰ ਆਏ ਹਨ। ਸੋਮਵਾਰ ਰਾਤ ਨੂੰ ਇਲਾਕੇ ਦੇ ਲੋਕਾਂ ਨੇ ਸ਼ਹਿਰ 'ਚ ਕੈਂਡਲ ਮਾਰਚ ਕੱਢਿਆ। ਇਸ 'ਚ ਭਾਰੀ ਗਿਣਤੀ 'ਚ ਨੌਜਵਾਨਾਂ ਦੇ ਨਾਲ-ਨਾਲ ਇਲਾਕੇ ਦੇ ਹਰ ਵਰਗ ਅਤੇ ਧਰਮ ਦੇ ਲੋਕਾਂ ਨੇ ਹਿੱਸਾ ਲਿਆ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਅਤੇ ਐੈਤਵਾਰ ਦੇਰ ਸ਼ਾਮ ਨੂੰ ਘਰਦਿਆਂ ਸਮੇਤ ਪਿੰਡਾਂ ਦੇ ਲੋਕਾਂ ਨੇ ਨੈਸ਼ਨਲ ਹਾਈਵੇ 'ਤੇ ਚੱਕਾ ਜਾਮ ਕਰਕੇ ਪੁਲਸ ਖਿਲਾਫ ਪ੍ਰਦਰਸ਼ਨ ਕੀਤਾ ਸੀ।

ਫੋਰੈਂਸਿਕ ਲੈਬ ਭੇਜਿਆ ਲੀਵਰ ਦਾ ਟੁੱਕੜਾ
ਇਸ ਮਾਮਲੇ 'ਚ ਨਾਹਨ ਮੈਡੀਕਲ ਕਾਲਜ ਦੇ ਸੁਪਰੀਡੈਂਟ ਕੇ.ਕੇ. ਪਰਾਸ਼ਰ ਨੇ ਦੱਸਿਆ ਕਿ ਔਰਤ ਦੇ ਪੋਸਟਮਾਰਟਮ ਦੌਰਾਨ ਲਾਸ਼ 7 ਤੋਂ 15 ਦਿਨਾਂ ਪੁਰਾਣੀ ਹੈ। ਇਸ ਤੋਂ ਇਲਾਵਾ ਅਸੀਂ ਬਿਸਰਾ (ਲੀਵਰ ਦਾ ਟੁੱਕੜਾ) ਫੋਰੈਂਸਿਕ ਲੈਬ ਜੁਨਗਾ ਭੇਜ ਦਿੱਤਾ ਹੈ। ਇਸ ਦੀ ਰਿਪੋਰਟ ਆਉਣ 'ਤੇ ਹੋਰ ਵੀ ਸੱਚਾਈ ਸਾਹਮਣੇ ਆਵੇਗੀ।
ਇਸ ਮਾਮਲੇ 'ਚ ਐੈੱਸ. ਪੀ. ਸਿਰਮੌਰ ਰੋਹਿਤ ਮਾਲਪਾਨੀ ਨੇ ਦੱਸਿਆ ਕਿ ਹੁਣ ਮਾਮਲੇ 'ਚ ਜਲਦੀ ਹੀ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ।
