UP 'ਚ ਦਰਦਨਾਕ ਘਟਨਾ: 3 ਦਲਿਤ ਭੈਣਾਂ 'ਤੇ ਤੇਜ਼ਾਬੀ ਹਮਲਾ, ਇਕ ਦਾ ਚਿਹਰਾ ਝੁਲਸਿਆ

Tuesday, Oct 13, 2020 - 11:11 AM (IST)

UP 'ਚ ਦਰਦਨਾਕ ਘਟਨਾ: 3 ਦਲਿਤ ਭੈਣਾਂ 'ਤੇ ਤੇਜ਼ਾਬੀ ਹਮਲਾ, ਇਕ ਦਾ ਚਿਹਰਾ ਝੁਲਸਿਆ

ਲਖਨਊ— ਉੱਤਰ ਪ੍ਰਦੇਸ਼ 'ਚ ਅਪਰਾਧ ਦਾ ਗਰਾਫ਼ ਵੱਧਦਾ ਹੀ ਜਾ ਰਿਹਾ ਹੈ। ਆਏ ਦਿਨ ਕੁੜੀ ਦਰਿੰਦਗੀ ਦੀਆਂ ਸ਼ਿਕਾਰ ਹੋ ਰਹੀਆਂ ਹਨ। ਹੁਣ ਉੱਤਰ ਪ੍ਰਦੇਸ਼ ਦੇ ਗੋਂਡਾ 'ਚ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਇੱਥੇ ਤਿੰਨ ਦਲਿਤ ਭੈਣਾਂ 'ਤੇ ਤੇਜ਼ਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਬੀਤੀ ਰਾਤ ਦੀ ਹੈ। ਤਿੰਨੋਂ ਭੈਣਾਂ ਨਾਬਾਲਗ ਹਨ ਅਤੇ ਉਨ੍ਹਾਂ ਦਾ ਇਲਾਜ ਜ਼ਿਲ੍ਹਾ ਹਸਪਤਾਲ ਵਿਚ ਚੱਲ ਰਿਹਾ ਹੈ। ਤਿੰਨਾਂ ਭੈਣਾਂ ਦੀ ਉਮਰ 8, 12 ਅਤੇ 17 ਸਾਲ ਹੈ। 

ਮਿਲੀ ਜਾਣਕਾਰੀ ਮੁਤਾਬਕ ਤਿੰਨੋਂ ਜਦੋਂ ਘਰ ਵਿਚ ਸੁੱਤੀਆਂ ਹੋਈਆਂ ਸਨ ਤਾਂ ਉਨ੍ਹਾਂ ਉੱਪਰ ਅਣਪਛਾਤੇ ਲੋਕਾਂ ਵਲੋਂ ਤੇਜ਼ਾਬ ਸੁੱਟਿਆ ਗਿਆ ਹੈ। ਦੋ ਭੈਣਾਂ ਮਾਮੂਲੀ ਰੂਪ ਨਾਲ ਜ਼ਖਮੀ ਹੋਈਆਂ ਹਨ, ਜਦਕਿ ਇਕ ਭੈਣ ਦੇ ਚਿਹਰੇ 'ਤੇ ਤੇਜ਼ਾਬ ਪਿਆ ਹੈ। ਹਾਲਾਂਕਿ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਹੈ ਕੁੜੀਆਂ 'ਤੇ ਤੇਜ਼ਾਬੀ ਹਮਲਾ ਕਿਉਂ ਕੀਤਾ ਗਿਆ ਅਤੇ ਇਹ ਹਮਲਾ ਕਰਨ ਵਾਲੇ ਕੌਣ ਸਨ। ਇਸ ਮਾਮਲੇ 'ਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਹੀ ਹਾਥਰਸ 'ਚ 14 ਸਤੰਬਰ 2020 ਨੂੰ ਇਕ 19 ਸਾਲਾ ਦਲਿਤ ਕੁੜੀ ਨਾਲ ਗੈਂਗਰੇਪ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ, ਜਿਸ ਨੂੰ ਲੈ ਕੇ ਪੂਰੇ ਦੇਸ਼ 'ਚ ਰੋਹ ਹੈ। ਇਸ ਘਟਨਾ 'ਚ ਦਰਿੰਦਿਆਂ ਨੇ ਰੇਪ ਮਗਰੋਂ ਕੁੜੀ ਦੀ ਜੀਭ ਵੱਢ ਦਿੱਤੀ ਸੀ। ਕੁੜੀ ਦੀ 29 ਸਤੰਬਰ ਨੂੰ ਮੌਤ ਹੋ ਗਈ। ਇਸ ਘਿਨੌਣੀ ਘਟਨਾ ਨੂੰ ਲੈ ਕੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇਤਾਵਾਂ ਦੇ ਨਿਸ਼ਾਨੇ 'ਤੇ ਹਨ। ਇਸ ਕੇਸ ਦੀ ਜਾਂਚ ਸੀ. ਬੀ. ਆਈ. ਨੇ ਆਪਣੇ ਹੱਥਾਂ 'ਚ ਲੈ ਲਈ ਹੈ ਅਤੇ ਪੁਲਸ ਵਲੋਂ ਪੀੜਤਾ ਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।


author

Tanu

Content Editor

Related News