ਕੇਂਦਰ ਨੂੰ ਰਾਹਤ, ਦਲਿਤ ਸੰਗਠਨਾਂ ਨੇ ਵਾਪਸ ਲਿਆ ਅੱਜ ''ਭਾਰਤ ਬੰਦ'' ਦਾ ਫੈਸਲਾ
Thursday, Aug 09, 2018 - 10:59 AM (IST)

ਨਵੀਂ ਦਿੱਲੀ— ਅਨੁਸੂਚਿਤ ਜਾਤੀ ਅਤੇ ਜਨਜਾਤੀ ਅੱਤਿਆਚਾਰ ਰੋਕ ਕਾਨੂੰਨ 'ਚ ਸੋਧ ਨੂੰ ਲੈ ਕੇ ਸੰਸਦ 'ਚ ਪਾਸ ਹੋਏ ਬਿੱਲ ਦੇ ਵਿਰੋਧ 'ਚ ਅੰਦੋਲਨ ਵਿਰੋਧੀ ਪਾਰਟੀ ਅਤੇ ਵੱਖ-ਵੱਖ ਸਮਾਜਿਕ ਸੰਗਠਨਾਂ ਨੇ 9 ਅਗਸਤ ਨੂੰ ਭਾਰਤ ਬੰਦ ਕਰਨ ਦਾ ਫੈਸਲਾ ਵਾਪਸ ਲਿਆ ਹੈ। ਦਲਿਤ ਸੰਗਠਨਾਂ ਵੱਲੋਂ ਬੰਦ ਦੇ ਫੈਸਲੇ ਨੂੰ ਵਾਪਸ ਲੈਣ 'ਤੇ ਕੇਂਦਰ ਸਰਕਾਰ ਨੇ ਰਾਹਤ ਦੀ ਸਾਹ ਲਈ ਹੈ। ਕੇਂਦਰੀ ਮੰਤਰੀ ਰਾਮਦਾਸ ਆਠਵਲੇ ਨੇ ਲੋਕਾਂ ਤੋਂ 9 ਅਗਸਤ ਨੂੰ ਹੋਣ ਵਾਲੇ ਭਾਰਤ ਬੰਦ ਚ ਹਿੱਸਾ ਨਹੀਂ ਲੈਣ ਲਈ ਅਪੀਲ ਕੀਤੀ ਸੀ। ਆਠਵਲੇ ਨੇ ਲੋਕਾਂ 'ਚ ਸ਼ਾਂਤੀ ਰੱਖਣ ਦੀ ਅਪੀਲ ਕੀਤੀ ਸੀ।
ਜ਼ਿਕਰਯੋਗ ਹੈ ਕਿ ਕੇਂਦਰ ਨੇ ਲੋਕਸਭਾ 'ਚ ਐੈੱਸ.ਸੀ./ਐੈੱਸ.ਟੀ. ਸੋਧ ਬਿੱਲ ਪਾਸ ਕਰਵਾ ਕੇ ਸੁਪਰੀਮ ਕੋਰਟ ਦਾ ਆਦੇਸ਼ ਪਲਟ ਦਿੱਤਾ ਹੈ। ਕੇਂਦਰ ਦੇ ਈ ਕਦਮ ਤੋਂ ਵੀ ਦਲਿਤ ਸੰਗਠਨ ਸ਼ਾਂਤ ਹਨ। ਇਸ ਨਾਲ ਹੀ ਆਲ ਇੰਡੀਆ ਅੰਬੇਡਕਰ ਮਹਾਸਭਾ ਦੇ ਪ੍ਰਧਾਨ ਅਸ਼ੋਕ ਭਾਰਤੀ ਨੇ ਕਿਹਾ ਕਿ ਐੈੱਸ.ਸੀ. ਐੈੱਸ.ਟੀ. ਐਕਟ ਨੂੰ ਲਾਗੂ ਕਰਨ ਦੀ ਸਾਡੀ ਵੱਡੀ ਮੰਗ ਪੂਰੀ ਹੋ ਗਈ ਹੈ ਪਰ ਕੁਝ ਹੋਰ ਵੀ ਮੰਗਾਂ ਹਨ, ਜਿਨ੍ਹਾਂ ਨੂੰ ਲੈ ਕੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਲੋਕਾਂ ਦੀਆਂ ਦੁਕਾਨਾਂ ਅਤੇ ਰੋਡ ਬੰਦ ਨਹੀਂ ਕਰਾਂਗੇ। ਹਾਲਾਂਕਿ ਇਸ ਲਈ ਉਨ੍ਹਾਂ ਨੇ ਪੁਖਤਾ ਨਹੀਂ ਕੀਤਾ ਹੈ ਕਿ ਉਹ ਕਦੋ ਤੱਕ ਵਿਰੋਧ ਪ੍ਰਦਰਸ਼ਨ ਕਰਨਗੇ।