ਦਲਿਤ ਪਰਿਵਾਰ ਦਾ ਕੀਤਾ ਬਾਈਕਾਟ, 16 ਲੋਕ ਗ੍ਰਿਫਤਾਰ

Wednesday, Sep 25, 2024 - 05:34 PM (IST)

ਹੈਦਰਾਬਾਦ- ਤੇਲੰਗਾਨਾ ਦੇ ਮੇਂਡਕ ਜ਼ਿਲ੍ਹੇ ’ਚ ਪਿੰਡ ਦੇ ਸਮਾਗਮ ’ਚ ‘ਦੱਪੂ’ (ਇਕ ਕਿਸਮ ਦਾ ਸੰਗੀਤਕ ਸਾਜ਼) ਵਜਾਉਣ ਤੋਂ ਇਨਕਾਰ ਕਰਨ ’ਤੇ ਦਲਿਤ ਪਰਿਵਾਰ ਦੇ ਮੈਂਬਰਾਂ ਦਾ ਕਥਿਤ ਤੌਰ ’ਤੇ ਸਮਾਜਿਕ ਬਾਈਕਾਟ ਕੀਤਾ ਗਿਆ। ਪੁਲਸ ਨੇ ਇਸ ਮਾਮਲੇ ਦੇ ਦੋਸ਼ 'ਚ 16 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

ਦਰਅਸਲ ਇਸ ਪਰਿਵਾਰ ਨੇ ਪਿੰਡ ਦੇ ਰਿਵਾਜ਼ਾਂ ਅਨੁਸਾਰ ਇਕ ਰਵਾਇਤੀ ਸਾਜ਼ ਵਜਾਉਣ ਤੋਂ ਇਨਕਾਰ ਕੀਤਾ। ਪਰਿਵਾਰ ਦੇ ਦੋ ਭਰਾ, ਜੋ ਹੈਦਰਾਬਾਦ ਵਿਚ ਨੌਕਰੀ ਕਰ ਰਹੇ ਹਨ, ਇਸ ਰਵਾਇਤੀ ਸਾਜ਼ ਨੂੰ ਵਜਾਉਣ ਤੋਂ ਮੁਕਰ ਗਏ ਸਨ। ਇਸ ਤੋ ਬਾਅਦ ਪਿੰਡ ਵਿਚ ਕੁਝ ਲੋਕਾਂ ਨੇ ਸਮਾਜਕ ਬਾਈਕਾਟ ਦਾ ਐਲਾਨ ਕੀਤਾ।

ਪਰਿਵਾਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ 'ਚ ਪੁਲਸ ਨੇ ਦਖ਼ਲ ਦਿੱਤਾ ਅਤੇ ਪਰਿਵਾਰ ਦੀ ਸੁਰੱਖਿਆ ਲਈ ਪ੍ਰਬੰਧ ਕੀਤੇ ਹਨ। ਇਸ ਪੂਰੇ ਮਾਮਲੇ ਵਿਚ ਕਾਨੂੰਨਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।


Tanu

Content Editor

Related News