ਦਲਾਈ ਲਾਮਾ ਨੇ PM ਮੋਦੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ

Saturday, Sep 17, 2022 - 12:50 PM (IST)

ਦਲਾਈ ਲਾਮਾ ਨੇ PM ਮੋਦੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ

ਧਰਮਸ਼ਾਲਾ (ਭਾਸ਼ਾ)- ਤਿੱਬਤੀ ਅਧਿਆਤਮਕ ਗੁਰੂ ਦਲਾਈ ਲਾਮਾ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ 72ਵੇਂ ਜਨਮ ਦਿਨ ਮੌਕੇ ਸ਼ੁੱਭਕਾਮਨਾਵਾਂ ਦਿੱਤੀਆਂ। ਦਲਾਮੀ ਲਾਮਾ ਨੇ ਟਵੀਟ ਕੀਤਾ,''ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 72ਵੇਂ ਜਨਮ ਦਿਨ ਮੌਕੇ ਮੈਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਅਤੇ ਉਨ੍ਹਾਂ ਦੀ ਚੰਗੀ ਸਿਹਤ ਲਈ ਪ੍ਰਾਰਥਨਾ ਕਰਦਾ ਹਾਂ।'' ਦਲਾਮੀ ਲਾਮਾ ਨੇ ਕਿਹਾ,''ਭਾਰਤ 'ਚ ਕੋਰੋਨਾ ਸਮੇਂ ਪੈਦਾ ਚੁਣੌਤੀਆਂ ਦਾ ਸਫ਼ਲਤਾਪੂਰਵਕ ਸਾਹਮਣਾ ਕੀਤਾ ਹੈ। ਇਹ ਅਦਭੁੱਤ ਹੈ। ਹਾਲਾਂਕਿ ਅਸੀਂ ਇਸ ਦਾ ਪੂਰਨ ਅੰਤ ਨਹੀਂ ਦੇਖਿਆ ਹੈ ਪਰ ਭਾਰਤ 'ਚ ਇਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਬਿਹਤਰ ਸਥਿਤੀ 'ਚ ਹੈ।'' 

PunjabKesari

ਉਨ੍ਹਾਂ ਕਿਹਾ,''ਭਾਰਤ 'ਚ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੇ ਮਹਿਮਾਨ ਵਜੋਂ ਮੈਂ ਇਸ ਦੇ ਵਿਕਾਸ ਨੂੰ ਪਹਿਲੀ ਵਾਰ ਦੇਖਿਆ ਹੈ। ਹੁਣ ਦੇਸ਼ ਇਕ ਉੱਭਰਦੀ ਹੋਈ ਆਰਥਿਕ ਸ਼ਕਤੀ, ਵਿਗਿਆਨ ਅਤੇ ਤਕਨਾਲੋਜੀ 'ਚ ਮੋਹਰੀ ਵੀ ਹੈ।'' ਉਨ੍ਹਾਂ ਕਿਹਾ,''ਭਾਰਤ ਦੀ ਮਜ਼ਬੂਤ ਲੋਕਤੰਤਰੀ ਨੀਂਹ ਸ਼ਾਂਤੀ ਅਤੇ ਸਥਿਰਤਾ ਦਾ ਇਕ ਉਦਾਹਰਣ ਹੈ। ਸਭ ਤੋਂ ਘੱਟ ਉਮਰ ਦੀ ਆਬਾਦੀ 'ਚੋਂ ਇਕ ਅਜਿਹੀ ਜਾਇਦਾਦ ਹੈ ਜੋ ਅੱਗੇ ਦੇ ਵਿਕਾਸ ਅਤੇ ਸਕਾਰਾਤਮਕ ਇੱਛਾਵਾਂ ਨੂੰ ਪੂਰਾ ਕਰਨ 'ਚ ਸਮਰੱਥ ਹੋਵੇਗੀ। ਮੈਨੂੰ ਇਹ ਕਹਿੰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਦੁਨੀਆ 'ਚ ਆਪਣਾ ਸਹੀ ਸਥਾਨ ਗ੍ਰਹਿਣ ਕਰਨ ਲਈ ਤਿਆਰ ਹੈ।'' 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News