ਦਲਾਈਲਾਮਾ ਟਰੱਸਟ ਨੇ ਕਾਂਗੜਾ ਜ਼ਿਲੇ ਦੀ ਪੁਲਸ ਨੂੰ ਦਾਨ ਕੀਤੇ 200 ਪੀ.ਪੀ.ਈ. ਕਿੱਟ

05/20/2020 5:32:54 PM

ਸ਼ਿਮਲਾ-ਦਲਾਈਲਾਮਾ ਟਰੱਸਟ ਕੋਰੋਨਾ ਵਾਇਰਸ ਦੇ ਖਿਲਾਫ ਜੰਗ 'ਚ ਮਦਦ ਲਈ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜਿਲੇ ਦੀ ਪੁਲਸ ਨੂੰ 200 ਪਰਸਨਲ ਪ੍ਰੋਟੈਕਟਿਵ ਇਕੂਪਮੈਂਟ  (ਪੀ.ਪੀ.ਈ) , 200 ਹੈਂਡ ਸੈਨੇਟਾਈਜ਼ਰ (500 ਮਿ.ਲੀ) , 5000 ਮਾਸਕ ਅਤੇ 300 ਦਸਤਾਨੇ ਦਾਨ ਕੀਤੇ ਗਏ ਹਨ। 

ਕਾਂਗੜਾ ਦੇ ਐਸ.ਪੀ. ਵਿਮੁਕਤ ਰੰਜਨ ਨੇ ਇਕ ਫੇਸਬੁੱਕ ਪੋਸਟ 'ਚ ਪੁਲਸ ਦੀ ਮਦਦ ਦੇ ਲਈ ਟਰੱਸਟ ਨੂੰ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਾਂਗੜਾ ਪੁਲਸ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੰਗ 'ਚ ਮਦਦ ਲਈ 200 ਪੀ.ਪੀ.ਈ ਕਿੱਟ, 200 ਹੈਂਡ ਸੈਨੇਟਾਈਜ਼ਰ (500 ਮਿਲੀ), 5000 ਮਾਸਕ ਅਤੇ 300 ਦਸਤਾਨੇ ਦਾਨ ਕਰਨ ਲਈ ਦਲਾਈਲਾਮਾ ਟਰੱਸਟ ਦਾ ਧੰਨਵਾਦ ਕਰਦੀ ਹੈ।

ਕਾਂਗੜਾ ਹਿਮਾਚਲ ਪ੍ਰਦੇਸ਼ 'ਚ ਕੋਵਿਡ-19 ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲਾ ਹੈ। ਇੱਥੇ ਇਨਫੈਕਸ਼ਨ ਦੇ ਸਭ ਤੋਂ ਜ਼ਿਆਦਾ 27 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 8 ਲੋਕ ਠੀਕ ਹੋ ਗਏ ਹਨ ਜਦਕਿ 23 ਮਾਰਚ ਨੂੰ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਜ਼ਿਲੇ 'ਚ 18 ਲੋਕ ਹੁਣ ਵੀ ਇਨਫੈਕਟਡ ਹਨ।


Iqbalkaur

Content Editor

Related News