ਰੂਸ ਅਤੇ ਤਿੱਬਤ ''ਚ ਹੈ ਖਾਸ ਸੰਬੰਧ: ਦਲਾਈਲਾਮਾ
Saturday, May 11, 2019 - 02:27 PM (IST)

ਧਰਮਸ਼ਾਲਾ—ਤਿੱਬਤੀ ਧਰਮ ਗੁਰੂ ਦਲਾਈਲਾਮਾ ਨੇ ਸ਼ੁੱਕਰਵਾਰ ਨੂੰ ਮੁੱਖ ਬੋਧੀ ਮੰਦਰ 'ਚ ਤਿੰਨ ਦਿਨਾਂ ਟੀਚਿੰਗ ਸ਼ੁਰੂ ਕੀਤੀ ਹੈ। ਹਾਲ ਹੀ 'ਚ ਦਲਾਈ ਲਾਮਾ ਦਿੱਲੀ ਦੇ ਇੱਕ ਹਸਪਤਾਲ ਤੋਂ ਇਲਾਜ ਕਰਵਾ ਕੇ ਆਏ ਹਨ। ਉਨ੍ਹਾਂ ਦੇ ਪੈਰੋਕਾਰਾਂ 'ਚ ਵਿਸ਼ੇਸ ਰੂਪ ਨਾਲ ਰੂਸ ਤੋਂ ਜ਼ਿਆਦਾਤਰ ਲੋਕ ਉਪਦੇਸ਼ ਸੁਣਨ ਪਹੁੰਚੇ ਹਨ। ਦਲਾਈਲਾਮਾ ਨੇ ਸਵੇਰੇ 9 ਵਜੇ ਤੋਂ 11 ਵਜੇ ਤੱਕ ਮੁੱਖ ਬੁੱਧ ਮੰਦਰ 'ਚ ਉਪਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਰੂਸ ਅਤੇ ਤਿੱਬਤ ਦਾ ਇੱਕ ਵਿਸ਼ੇਸ਼ ਸੰਬੰਧ ਹੈ। ਦਲਾਈਲਾਮਾ ਨੇ ਜ਼ਿਕਰ ਕੀਤਾ ਹੈ ਕਿ ਕਿਵੇ ਬੁੱਧ ਧਰਮ ਦੀ ਉੱਤਪਤੀ ਭਾਰਤ ਤੋਂ ਤਿੱਬਤ ਅਤੇ ਤਿੱਬਤ ਤੋਂ ਮੰਗੋਲੀਆਂ ਤੱਕ ਹੋਈ। ਦਲਾਈਲਾਮਾ ਨੇ ਸੰਸਕ੍ਰਿਤ ਅਤੇ ਪਾਲੀ ਪਰੰਪਰਾਵਾਂ ਦੇ ਬਾਰੇ 'ਚ ਵੀ ਜ਼ਿਕਰ ਕੀਤਾ।
ਉਨ੍ਹਾਂ ਨੇ ਕਿਹਾ ਕਿ ਮਨੋਵਿਗਿਆਨ ਦੇ ਅਧਿਐਨ ਅਤੇ ਮਨ ਦੇ ਕੰਮਾਂ ਨੂੰ ਨਿਰਧਾਰਿਤ ਕਰਨ ਲਈ ਰੀਜਨਿੰਗ ਅਤੇ ਲਾਜਿਕ ਦੀ ਜ਼ਰੂਰਤ ਹੈ। ਪਿਛਲੇ ਦਿਨਾਂ ਦਲਾਈਲਾਮਾ ਨੇ ਦਿੱਲੀ 'ਚ ਰੂਸੀਆਂ ਨੂੰ ਸਿੱਖਿਆ ਦਿੱਤੀ ਸੀ ਹਾਲਾਂਕਿ ਉਨ੍ਹਾਂ ਦੀ ਬੀਮਾਰੀ ਦੇ ਕਾਰਨ ਇਸ ਵਾਰ ਧਰਮਸ਼ਾਲਾ 'ਚ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ।
ਟੀਚਿੰਗ 'ਚ 6,000 ਪੈਰੋਕਾਰ ਸ਼ਾਮਲ-
ਟੀਚਿੰਗ ਲਈ ਰਜਿਸਟ੍ਰੇਸ਼ਨ ਹੋ ਚੁੱਕਾ ਹੈ। ਇਸ 'ਚ ਲਗਭਗ 5,000-6,000 ਭਾਰਤੀ, ਵਿਦੇਸ਼ੀ ਨਾਗਰਿਕ ਅਤੇ ਤਿੱਬਤੀ ਮੂਲ ਦੇ ਨਾਗਰਿਕਾਂ ਦੇ ਪ੍ਰੋਗਰਾਮ 'ਚ ਭਾਗ ਲੈਣ ਦੀ ਸੰਭਾਵਨਾ ਹੈ। ਵਿਸ਼ੇਸ਼ ਰੂਸੀ ਨਾਗਰਿਕਾਂ ਲਈ ਇਹ ਟੀਚਿੰਗ ਹੈ।
ਏਅਰਪੋਰਟ ਟੀਮ ਅਲਰਟ ਰਹਿਣ ਦਾ ਆਦੇਸ਼-
ਸਾਵਧਾਨੀ ਦੇ ਤੌਰ 'ਤੇ ਤਿੱਬਤੀ ਧਰਮ ਗੁਰੂ ਦਲਾਈਲਾਮਾ ਦੀ ਸਿਹਤ ਨੂੰ ਲੈ ਕੇ ਗਗਲ ਏਅਰਪੋਰਟ ਟੀਮ ਨੂੰ ਵੀ ਅਲਰਟ 'ਤੇ ਰੱਖਿਆ ਗਿਆ ਹੈ। ਕੇਂਦਰ ਤੋਂ ਗਗਲ ਸਥਿਤ ਕਾਂਗੜ ਏਅਰਪੋਰਟ ਅਥਾਰਿਟੀ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਐਮਰਜੈਂਸੀ 'ਚ ਜੇਕਰ ਦਲਾਈਲਾਮਾ ਨੂੰ ਇਲਾਜ ਲਈ ਸੂਬੇ ਤੋਂ ਬਾਹਰ ਲਿਜਾਣਾ ਪਵੇ ਤਾਂ ਹਵਾਈ ਅੱਡਾ ਪ੍ਰਸ਼ਾਸਨ ਅਲਰਟ ਰਹੇ। ਦਲਾਈਲਾਮਾ ਦੀ ਸਿਹਤ ਨੂੰ ਲੈ ਕੇ ਕਾਂਗੜਾ ਪ੍ਰਸ਼ਾਸਨ ਵੀ ਅਲਰਟ 'ਤੇ ਹੈ।