ਜੇਕਰ ਜਿੰਨਾ ਹੁੰਦੇ ਪਹਿਲੇ ਪ੍ਰਧਾਨ ਮੰਤਰੀ ਤਾਂ ਭਾਰਤ ਦੀ ਵੰਡ ਨਾ ਹੁੰਦੀ : ਦਲਾਈ ਲਾਮਾ

Thursday, Aug 09, 2018 - 01:41 AM (IST)

ਜੇਕਰ ਜਿੰਨਾ ਹੁੰਦੇ ਪਹਿਲੇ ਪ੍ਰਧਾਨ ਮੰਤਰੀ ਤਾਂ ਭਾਰਤ ਦੀ ਵੰਡ ਨਾ ਹੁੰਦੀ : ਦਲਾਈ ਲਾਮਾ

ਨਵੀਂ ਦਿੱਲੀ— ਤਿੱਬਤੀ ਧਰਮਗੁਰੂ ਦਲਾਈ ਲਾਮਾ ਨੇ ਦੋ ਵਿਵਾਦਿਤ ਬਿਆਨ ਇਕੱਠੇ ਦੇ ਦਿੱਤੇ ਹਨ, ਜੋ ਭਾਰਤ ਦੇ ਨਾਲ ਉਨ੍ਹਾ ਦੇ ਰਿਸ਼ਤਿਆਂ 'ਤੇ ਪ੍ਰਭਾਵ ਪਾ ਸਕਦੇ ਹਨ। ਇਕ ਪਾਸੇ ਉਨ੍ਹਾਂ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ, ਨਹਿਰੂ ਅਤੇ ਜਿੰਨਾ 'ਤੇ ਆਪਣੇ ਵਿਚਾਰ ਰੱਖੇ ਤਾਂ ਦੂਜੇ ਪਾਸੇ ਚੀਨ ਦੇ ਨਾਲ ਆਪਣੇ ਰਿਸ਼ਤੇ 'ਤੇ ਵੀ ਬੇਬਾਕੀ ਨਾਲ ਗੱਲ ਕੀਤੀ। ਗੋਆ ਦੀ ਰਾਜਧਾਨੀ 'ਚ ਇਕ ਪ੍ਰੋਗਰਾਮ ਦੌਰਾਨ ਦਲਾਈ ਲਾਮਾ ਨੇ ਭਾਰਤ, ਚੀਨ ਅਤੇ ਤਿੱਬਤ ਨਾਲ ਜੁੜੇ ਕਈ ਵਿਵਾਦਾਂ 'ਤੇ ਵੀ ਆਪਣੇ ਵਿਚਾਰ ਰੱਖੇ।
ਸਭ ਤੋਂ ਪਹਿਲਾਂ ਨਹਿਰੂ-ਜਿੰਨਾ 'ਤੇ ਇਕ ਸਵਾਲ 'ਤੇ ਅਧਿਆਤਮਿਕ ਗੁਰੂ ਦਲਾਈ ਲਾਮਾ ਨੇ ਕਿਹਾ ਕਿ ਮਹਾਤਮਾ ਗਾਂਧੀ ਚਾਹੁੰਦੇ ਸੀ ਕਿ ਮੁਹੰਮਦ ਅਲੀ ਜਿੰਨਾ ਦੇਸ਼ ਦੇ ਚੋਟੀ ਸਥਾਨ 'ਤੇ ਬੈਠਣ ਪਰ ਪਹਿਲਾ ਪ੍ਰਧਾਨ ਮੰਤਰੀ ਬਣਨ ਲਈ ਜਵਾਹਰ ਲਾਲ ਨਹਿਰੂ ਨੇ ਆਤਮ ਕੇਂਦਰਿਤ ਰਵੱਈਆ ਅਪਣਾਇਆ। ਦਲਾਈ ਨੇ ਦਾਅਵਾ ਕੀਤਾ ਕਿ ਜੇਕਰ ਮਹਾਤਮਾ ਗਾਂਧੀ ਦੀ ਜਿੰਨਾ ਨੂੰ ਪਹਿਲਾ ਪ੍ਰਧਾਨ ਮੰਤਰੀ ਬਣਾਉਣ ਦੀ ਇੱਛਾ ਨੂੰ ਅਮਲ 'ਚ ਲਿਆਂਦਾ ਗਿਆ ਹੁੰਦਾ ਤਾਂ ਭਾਰਤ ਦੀ ਵੰਡ ਨਾ ਹੁੰਦੀ। 
ਸਹੀ ਫੈਸਲੇ ਲੈਣ ਸਬੰਧੀ ਇਕ ਵਿਦਿਆਰਥੀ ਦੇ ਪ੍ਰਸ਼ਨ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਾਮੰਤੀ ਵਿਵਸਥਾ ਦੀ ਬਜਾਏ ਪ੍ਰਜਾਤਾਂਤਰਿਕ ਪ੍ਰਣਾਲੀ ਬਹੁਤ ਚੰਗੀ ਹੁੰਦੀ ਹੈ। ਸਾਮੰਤੀ ਵਿਵਸਥਾ 'ਚ ਕੁੱਝ ਲੋਕਾਂ ਦੇ ਹੱਥਾਂ 'ਚ ਫੈਸਲਾ ਲੈਣ ਦੀ ਸ਼ਕਤੀ ਹੁੰਦੀ ਹੈ, ਜੋ ਬਹੁਤ ਖਤਰਨਾਕ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਭਾਰਤ ਵੱਲ ਦੇਖੋ, ਮੈਨੂੰ ਲੱਗਦਾ ਹੈ ਕਿ ਮਹਾਤਮਾ ਗਾਂਧੀ ਜਿੰਨਾ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਦੇਣ ਦੇ ਬੇਹੱਦ ਇੱਛੁਕ ਸਨ ਪਰ ਪੰਡਤ ਨਹਿਰੂ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਖੁਦ ਨੂੰ ਪ੍ਰਧਾਨ ਮੰਤਰੀ ਦੇ ਰੂਪ 'ਚ ਦੇਖਣਾ ਪੰਡਤ ਨਹਿਰੂ ਦਾ ਆਤਮ ਕੇਂਦਰਿਤ ਰਵੱਈਆ ਸੀ। ਜੇਕਰ ਮਹਾਤਮਾ ਗਾਂਧੀ ਦੀ ਸੋਚ ਨੂੰ ਸਵੀਕਾਰਿਆ ਗਿਆ ਹੁੰਦਾ ਤਾਂ ਭਾਰਤ ਅਤੇ ਪਾਕਿਸਤਾਨ ਇਕ ਹੁੰਦੇ।


Related News