ਭਵਿੱਖ ''ਚ ਮਹਾਮਾਰੀ ਤੋਂ ਬਚਣ ਲਈ ਕਦਮ ਚੁੱਕਣੇ ਹੋਣਗੇ : ਦਲਾਈ ਲਾਮਾ

Saturday, Oct 10, 2020 - 02:53 PM (IST)

ਭਵਿੱਖ ''ਚ ਮਹਾਮਾਰੀ ਤੋਂ ਬਚਣ ਲਈ ਕਦਮ ਚੁੱਕਣੇ ਹੋਣਗੇ : ਦਲਾਈ ਲਾਮਾ

ਧਰਮਸ਼ਾਲਾ- ਤਿੱਬਤ ਦੇ ਧਾਰਮਿਕ ਗੁਰੂ ਦਲਾਈ ਲਾਮਾ ਨੇ ਕੋਵਿਡ-19 ਵਿਰੁੱਧ ਲੜਾਈ 'ਚ 'ਕੋਰੋਨਾ ਯੋਧਿਆਂ' ਦੀਆਂ ਕੋਸ਼ਿਸ਼ਾਂ ਦੀ ਸ਼ਨੀਵਾਰ ਨੂੰ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਭਵਿੱਖ 'ਚ ਇਸ ਤਰ੍ਹਾਂ ਦੀ ਮਹਾਮਾਰੀ ਤੋਂ ਬਚਣ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ। 

ਦਲਾਈ ਲਾਮਾ ਨੇ ਵਿਸ਼ਵ ਮਾਨਸਿਕ ਸਿਹਤ ਦਿਵਸ 'ਤੇ ਸੰਦੇਸ਼ 'ਚ ਕਿਹਾ,''ਇੰਨੀਂ ਦਿਨੀਂ ਸਾਨੂੰ ਕੋਰੋਨਾ ਵਾਇਰਸ ਮਹਾਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਬਹੁਤ ਹੀ ਦੁਖਦ ਹੈ। ਜੋ ਕੁਝ ਵੀ ਹੋਇਆ ਹੈ ਉਹ ਸਾਡੇ ਪਿਛਲੇ ਕਰਮਾਂ ਦਾ ਨਤੀਜਾ ਸੀ ਅਤੇ ਇਸ ਨੂੰ ਬਦਲਿਆ ਨਹੀਂ ਜਾ ਸਕਦਾ ਪਰ ਭਵਿੱਖ 'ਚ ਅਜਿਹੀ ਕਿਸੇ ਮਹਾਮਾਰੀ ਨੂੰ ਰੋਕਣ ਲਈ ਸਾਨੂੰ ਕਦਮ ਚੁੱਕਣੇ ਚਾਹੀਦੇ ਹਨ।'' ਉਨ੍ਹਾਂ ਨੇ ਕਿਹਾ,''ਹਰ ਸਵੇਰੇ, ਮੈਂ ਮੰਤਰ ਪੜ੍ਹਦਾ ਹਾਂ ਅਤੇ ਪ੍ਰਾਰਥਨਾ ਕਰਦਾ ਹਾਂ ਕਿ ਇਹ ਮਹਾਮਾਰੀ ਜਲਦ ਤੋਂ ਜਲਦ ਖਤਮ ਹੋ ਜਾਵੇ। ਮੈਂ ਇਨ੍ਹਾਂ ਵਿਸ਼ਵ ਖਾਸ ਕਰ ਕੇ ਭਾਰਤ ਨੂੰ ਸਮਰਿਪਤ ਕਰਦਾ ਹਾਂ।''


author

DIsha

Content Editor

Related News