ਗੁਰਦੁਆਰਿਆਂ ਦੀ ਸੇਵਾ ਨੂੰ ਲੈ ਕੇ ਇਕਮਤ ਹੋਏ ਦਾਦੂਵਾਲ-ਝੀਂਡਾ, ਸਰਕਾਰ 'ਤੇ ਛੱਡਿਆ ਫ਼ੈਸਲਾ

Friday, Sep 23, 2022 - 02:21 PM (IST)

ਗੁਰਦੁਆਰਿਆਂ ਦੀ ਸੇਵਾ ਨੂੰ ਲੈ ਕੇ ਇਕਮਤ ਹੋਏ ਦਾਦੂਵਾਲ-ਝੀਂਡਾ, ਸਰਕਾਰ 'ਤੇ ਛੱਡਿਆ ਫ਼ੈਸਲਾ

ਕੁਰੂਕੁਸ਼ੇਤਰ- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚ.ਐੱਸ.ਜੀ.ਪੀ.ਸੀ.) ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਅਤੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵਿਚਾਲੇ ਪ੍ਰਦੇਸ਼ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲਣ ਨੂੰ ਲੈ ਕੇ ਸੰਭਾਵਿਤ ਟਕਰਾਅ ਫਿਲਹਾਲ ਟਲ ਗਿਆ ਹੈ। ਦੋਵੇਂ ਹੀ ਕੁਰੂਕੁਸ਼ੇਤਰ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ 'ਚ ਵੀਰਵਾਰ ਨੂੰ ਸੇਵਾ ਕੰਮ ਨੂੰ ਲੈ ਕੇ ਪਹੁੰਚੇ ਸਨ ਪਰ ਦੋਹਾਂ ਦਰਮਿਆਨ ਕਰੀਬ ਇਕ ਘੰਟੇ ਤੱਕ ਬੰਦ ਕਮਰੇ 'ਚ ਬੈਠਕ ਹੋਈ। ਦੋਹਾਂ ਨੇ ਪ੍ਰਦੇਸ਼ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲਣ ਦਾ ਫ਼ੈਸਲਾ ਸਰਕਾਰ 'ਤੇ ਛੱਡ ਦਿੱਤਾ। ਦਾਦੂਵਾਲ ਅਤੇ ਝੀਂਡਾ ਨੇ ਸਪੱਸ਼ਟ ਕੀਤਾ ਕਿ ਸਰਕਾਰ ਦੇ ਨਿਰਦੇਸ਼ ਅਨੁਸਾਰ ਹੀ ਗੁਰਦੁਆਰਿਆਂ ਦੀ ਸੇਵਾ ਸੰਭਾਲੀ ਜਾਵੇਗੀ। ਅਸੀਂ ਦੋਵੇਂ ਇਕ ਹਾਂ। 

ਇਹ ਵੀ ਪੜ੍ਹੋ : ਦਾਦੂਵਾਲ ਦੀ SGPC ਦੇ ਪ੍ਰਧਾਨ ਧਾਮੀ ਨੂੰ ਖ਼ਾਸ ਅਪੀਲ, ਕਿਹਾ- ਖ਼ੁਦ ਸਾਨੂੰ ਸੌਂਪਣ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ

ਦੱਸਣਯੋਗ ਹੈ ਕਿ ਹਾਲ ਹੀ 'ਚ ਸੁਪਰੀਮ ਕੋਰਟ ਨੇ ਹਰਿਆਣਾ 'ਚ ਗੁਰਦੁਆਰਿਆਂ ਦੇ ਪ੍ਰਬੰਧਨ ਲਈ ਬਣਾਏ ਗਏ 2014 ਦੇ ਕਾਨੂੰਨ ਨੂੰ ਸੰਵਿਧਾਨਕ ਕਰਾਰ ਦਿੱਤਾ। ਜਿਸ ਤੋਂ ਬਾਅਦ ਹਰਿਆਣਾ ਦੇ ਗੁਰਦੁਆਰਿਆਂ ਦਾ ਮੈਨੇਜਮੈਂਟ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੀ ਕਰੇਗੀ। ਸੁਪਰੀਮ ਕੋਰਟ 'ਚ ਜਸਟਿਸ ਹੇਮੰਤ ਗੁਪਤਾ ਦੀ ਅਗਵਾਈ ਵਾਲੀ 2 ਜੱਜਾਂ ਦੀ ਬੈਂਚ ਨੇ ਆਪਣੇ ਫ਼ੈਸਲੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੇ ਕੰਟਰੋਲ ਵਾਲੇ ਗੁਰਦੁਆਰਿਆਂ 'ਤੇ ਕਬਜ਼ਾ ਕਰਨ ਦੀ ਹਰਿਆਣਾ ਸਰਕਾਰ ਦੀ ਦਲੀਲ ਨੂੰ ਖਾਰਜ ਕਰ ਦਿੱਤਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News