ਤਿੰਨੇ ਫੌਜ 'ਚ ਵਧੇਗੀ ਦੇਸ਼ ਦੀ ਤਕਨੀਕੀ ਸ਼ਕਤੀ, ਅਮਰੀਕਾ ਤੋਂ P-8i ਖਰੀਦੇਗਾ ਭਾਰਤ

Thursday, Nov 28, 2019 - 08:32 PM (IST)

ਤਿੰਨੇ ਫੌਜ 'ਚ ਵਧੇਗੀ ਦੇਸ਼ ਦੀ ਤਕਨੀਕੀ ਸ਼ਕਤੀ, ਅਮਰੀਕਾ ਤੋਂ P-8i ਖਰੀਦੇਗਾ ਭਾਰਤ

ਨਵੀਂ ਦਿੱਲੀ — ਰੱਖਿਆ ਮੰਤਰਾਲਾ ਨੇ ਵੀਰਵਾਰ ਨੂੰ 22,800 ਕਰੋੜ ਰੁਪਏ ਕੀਮਤ ਦੇ ਫੌਜ ਪਲੇਟਫਾਰਮ ਤੇ ਹਥਿਆਰਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਰੱਖਿਆ ਮੰਤਰਾਲਾ ਨੇ ਭਾਰਤੀ ਨੇਵੀ ਫੌਜ ਲਈ ਮੱਧ ਰੇਂਜ ਦੀ ਪਣਡੁੱਬੀ ਰੋਕੂ ਜੰਗੀ ਜਹਾਜ਼ ਪੀ-8ਆਈ ਦੀ ਖਰੀਦ ਨੂੰ ਵੀ ਮਨਜ਼ੂਰੀ ਦਿੱਤੀ। ਫੌਜ ਸਾਜੋ-ਸਾਮਾਨ ਦੀ ਖਰੀਦ ਦਾ ਫੈਸਲਾ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਾਲੀ ਰੱਖਿਆ ਖਰੀਦ ਪ੍ਰੀਸ਼ਦ ਦੀ ਇਕ ਬੈਠਕ 'ਚ ਕੀਤਾ ਗਿਆ।

ਪੀ-8ਆਈ ਅਮਰੀਕਾ ਤੋਂ ਖਰੀਦਿਆ ਗਿਆ ਹਥਿਆਰਾਂ ਨਾਲ ਲੈਸ ਨਿਗਰਾਨੀ ਜਹਾਜ਼ ਹੈ ਜੋ ਹਿੰਦ ਮਹਾਸਾਗਰ ਦਾ ਸਭ ਤੋਂ ਵੱਡਾ ਰੱਖਿਅਕ ਹੈ। ਹਿੰਦ ਮਹਾਸਾਗਰ 'ਚ ਪੀ-8ਆਈ ਦੀ ਤਾਇਨਾਤੀ ਚੀਨ ਪਾਕਿਸਤਾਨ ਲਈ ਪ੍ਰੇਸ਼ਾਨੀ ਦਾ ਸਬਬ ਹੈ ਕਿਉਂਕਿ ਚੀਨ ਸਮੁੰਦਰ 'ਚ ਆਪਣੇ ਸਰਬੋਤਮਤਾ ਲਈ ਚਾਲਬਾਜ਼ੀ ਕਰਦਾ ਰਹਿੰਦਾ ਹੈ ਅਤੇ ਪੀ-8ਆਈ ਤਾਂ ਉਹ ਹੈ ਜੋ ਸਮੁੰਦਰ ਦੀ ਡੂੰਘਾਈ 'ਚ ਦੁਸ਼ਮਣ ਪਣਡੁੱਬੀਆਂ ਦੀ ਤਲਾਸ਼ ਕਰਕੇ ਤਬਾਹ ਕਰਦਾ ਹੈ। ਭਾਵ ਚੀਨ ਪਾਕਿਸਤਾਨ ਲਈ ਹਿੰਦ ਮਹਾਸਾਗਰ 'ਚ ਹਿੰਦੂਸਤਾਨੀ ਹੰਟਰ ਹੈ ਪੀ-8ਆਈ।


author

Inder Prajapati

Content Editor

Related News