ਰੈਗਿੰਗ ਰੋਕਣ ਲਈ ਡੀ.ਯੂ. ਨੇ ਲੱਭਿਆ ਨਵਾਂ ਤਰੀਕਾ
Wednesday, Jul 19, 2017 - 01:35 AM (IST)

ਨਵੀਂ ਦਿੱਲੀ— ਰੈਗਿੰਗ 'ਤੇ ਰੋਕ ਲਗਾਉਣ ਲਈ ਦਿੱਲੀ ਯੂਨੀਵਰਸਿਟੀ (ਡੀ.ਯੂ.) ਨੇ ਹੁਣ ਵਿਦਿਆਰਥੀਆਂ ਨੂੰ ਹੈਰਾਨ ਕਰਨ ਦਾ ਨਵਾਂ ਤਰੀਕਾ ਅਪਣਾਇਆ ਹੈ। ਯੂਨੀਵਰਸਿਟੀ ਦੇ ਅਧਿਕਾਰੀ ਹੋਸਟਲਾਂ 'ਚ 'ਅਣਅਧਿਕਾਰਤ ਐਂਟਰੀ ਠਹਿਰਾਅ' ਦਾ ਨਰੀਖਣ ਕਰਨ ਲਈ ਨਿਯਮਿਤ ਤੌਰ 'ਤੇ ਛਾਪੇ ਮਾਰਨਗੇ।
ਇਸ ਤੋਂ ਇਲਾਵਾ ਅਧਿਕਾਰੀਆਂ ਨੇ ਪੈਂਟਿੰਗ ਅਤੇ ਪੋਸਟਰ ਕੰਧ 'ਤੇ ਲਗਾਉਣ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਅਧਿਕਾਰੀਆਂ ਵੱਲੋਂ ਜਾਰੀ ਕੀਤੀ ਗਈ ਇਕ ਚਿੱਠੀ 'ਚ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਉਹ ਰੈਗਿੰਗ ਨੂੰ ਖਤਮ ਕਰਨ ਲਈ ਕੰਧਾਂ 'ਤੇ ਸੰਵੇਦਨਸ਼ੀਲ ਪੋਸਟਰ ਨਾ ਲਗਾਉਣ। ਇਸ ਤੋਂ ਇਲਾਵਾ ਸਧਾਰਾਨ ਕੱਪੜਿਆਂ 'ਚ ਮਹਿਲਾ ਪੁਲਸ ਕੈਂਪਸ 'ਚ ਗਸ਼ਤ ਕਰੇਗੀ।