ਸਨਕੀ ਔਰਤ ਨੇ ਬੱਚਿਆਂ ਦੀ ਲੜਾਈ ਕਾਰਨ ਮਾਂ-ਧੀ ’ਤੇ ਪਾਇਆ ਉੱਬਲਦਾ ਪਾਣੀ

03/27/2023 12:29:09 AM

ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਇਕ ਸਨਕੀ ਔਰਤ ਨੇ ਮਾਂ-ਧੀ ’ਤੇ ਉਬਲਦਾ ਹੋਇਆ ਪਾਣੀ ਪਾ ਦਿੱਤਾ। ਇਹ ਘਟਨਾ ਗੀਤਾ ਕਾਲੋਨੀ ਇਲਾਕੇ ਦੀ ਹੈ। ਪੀੜਤ ਅਨੀਤਾ ਅਤੇ ਉਸ ਦੀ ਮਾਂ ਮੀਨਾ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਨੇ ਅਨੀਤਾ ਦੇ ਬਿਆਨ ਲੈ ਕੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : WPL 2023 Final : ਮੁੰਬਈ ਦੇ ਸਿਰ ਸਜਿਆ ਜਿੱਤ ਦਾ ਤਾਜ, ਦਿੱਲੀ ਨੂੰ 07 ਵਿਕਟਾਂ ਨਾਲ ਹਰਾਇਆ

ਪੁਲਸ ਅਨੁਸਾਰ ਅਨੀਤਾ ਆਪਣੇ ਪਰਿਵਾਰ ਨਾਲ ਸਰੋਜਨੀ ਪਾਰਕ, ​​ਸ਼ਾਸਤਰੀ ਨਗਰ, ਗੀਤਾ ਕਾਲੋਨੀ ਦੀ ਚੌਥੀ ਮੰਜ਼ਿਲ ’ਤੇ ਰਹਿੰਦੀ ਹੈ। ਇਸ ਦੇ ਪਰਿਵਾਰ ’ਚ ਪਤੀ ਸੰਜੀਵ ਕੁਮਾਰ ਤੋਂ ਇਲਾਵਾ ਹੋਰ ਮੈਂਬਰ ਵੀ ਹਨ। ਸੰਜੀਵ ਦੇ ਮਾਮਾ ਉਪੇਂਦਰ ਅਤੇ ਮਾਮੀ ਫੁੱਲੋ ਦੇਵੀ ਇਸ ਇਮਾਰਤ ਦੀ ਹੇਠਲੀ ਮੰਜ਼ਿਲ ’ਤੇ ਰਹਿੰਦੇ ਹਨ। ਬੱਚਿਆਂ ਨੂੰ ਲੈ ਕੇ ਅਨੀਤਾ ਅਤੇ ਫੁੱਲੋ ਦੇਵੀ ਵਿਚਾਲੇ ਬਹਿਸ ਹੋ ਗਈ। ਇਸ ਤੋਂ ਬਾਅਦ ਫੁੱਲੋ ਦੇਵੀ ਨੇ ਅਨੀਤਾ ਅਤੇ ਉਸ ਦੀ ਮਾਂ ’ਤੇ ਉਬਲਦਾ ਪਾਣੀ ਪਾ ਦਿੱਤਾ।

ਇਹ ਵੀ ਪੜ੍ਹੋ : World Boxing: ਲਵਲੀਨਾ ਨੇ ਵਿਸ਼ਵ ਚੈਂਪੀਅਨਸ਼ਿਪ 'ਚ ਪਹਿਲੀ ਵਾਰ ਜਿੱਤਿਆ ਸੋਨ ਤਮਗਾ

19 ਮਾਰਚ ਨੂੰ ਅਨੀਤਾ ਦੀ ਮਾਂ ਮੀਨਾ ਸਮੈਪੁਰ ਬਾਦਲੀ ਤੋਂ ਆਪਣੀ ਬੇਟੀ ਦੇ ਘਰ ਪਹੁੰਚੀ। ਅਨੀਤਾ ਦੀ ਮਾਂ ਨੂੰ ਦੇਖ ਕੇ ਫੁੱਲੋ ਦੇਵੀ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਵਿਰੋਧ ਕਰਨ 'ਤੇ ਫੁੱਲੋ ਦੇਵੀ ਨੇ ਚੁੱਲ੍ਹੇ ਤੋਂ ਚੁੱਕ ਕੇ ਮੀਨਾ 'ਤੇ ਗਰਮ ਪਾਣੀ ਪਾ ਦਿੱਤਾ। ਜਦੋਂ ਅਨੀਤਾ ਆਪਣੀ ਮਾਂ ਨੂੰ ਬਚਾਉਣ ਲਈ ਭੱਜੀ ਤਾਂ ਫੁੱਲੋ ਦੇਵੀ ਨੇ ਉਸ 'ਤੇ ਵੀ ਉਬਲਦਾ ਪਾਣੀ ਪਾ ਦਿੱਤਾ। ਪੁਲਸ ਮੁਲਜ਼ਮ ਫੁੱਲੋ ਦੇਵੀ ਦੀ ਭਾਲ ਕਰ ਰਹੀ ਹੈ।
 


Mandeep Singh

Content Editor

Related News