ਸਿਲੰਡਰ ਲੀਕ ਹੋਣ ਨਾਲ ਮਕਾਨ 'ਚ ਲੱਗੀ ਅੱਗ, 2 ਲੋਕਾਂ ਦੀ ਮੌਤ

10/30/2019 5:56:01 PM

ਮੇਵਾਤ— ਹਰਿਆਣਾ ਦੇ ਜ਼ਿਲੇ ਮੇਵਾਤ ਦੇ ਪਿੰਡ ਪਾਟੂਕਾ 'ਚ ਗੈਸ ਸਿਲੰਡਰ ਲੀਕ ਹੋਣ ਕਾਰਨ ਇਕ ਮਕਾਨ 'ਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਪਰਿਵਾਰ ਦੇ 2 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਲੋਕ ਝੁਲਸ ਗਏ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਮੰਗਲਵਾਰ ਰਾਤ 8:00 ਵਜੇ ਦੇ ਕਰੀਬ ਵਾਪਰਿਆ। ਅੱਗ ਕਾਰਨ ਝੁਲਸੇ ਸਾਰੇ ਜ਼ਖਮੀਆਂ ਨੂੰ ਮੇਵਾਤੀ ਮੈਡੀਕਲ ਕਾਲਜ ਨੂੰਹ 'ਚ ਭਰਤੀ ਕਰਵਾਇਆ ਗਿਆ ਪਰ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਾਰੇ ਜ਼ਖਮੀਆਂ ਨੂੰ ਦਿੱਲੀ ਰੈਫਰ ਕਰ ਦਿੱਤਾ ਗਿਆ। ਦੇਰ ਰਾਤ ਜ਼ਖਮੀਆਂ 'ਚੋਂ 2 ਨੇ ਦਮ ਤੋੜ ਦਿੱਤਾ। 
ਕਿਵੇਂ ਲੱਗੀ ਅੱਗ—
ਮੰਗਲਵਾਰ ਰਾਤ ਘਰ ਅੰਦਰ ਘਰੇਲੂ ਗੈਸ ਸਿਲੰਡਰ ਲੀਕੇਜ ਹੋ ਗਿਆ। ਜਦੋਂ ਪਰਿਵਾਰ ਦੀ ਮਹਿਲਾ ਮੈਂਬਰ ਨੇ ਕੁਝ ਪਕਾਉਣ ਲਈ ਮਾਚਿਸ ਦੀ ਤੀਲੀ ਬਾਲੀ ਤਾਂ ਪੂਰੇ ਘਰ 'ਚ ਅੱਗ ਲੱਗ ਗਈ, ਜਿਸ ਕਾਰਨ ਸਾਰੇ ਲੋਕ ਅੱਗ ਦੀ ਲਪੇਟ ਵਿਚ ਆ ਗਏ। ਗੁਆਂਢੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ ਪਰ ਉਦੋਂ ਤਕ ਪਰਿਵਾਰ ਦੇ ਮੈਂਬਰ ਬੁਰੀ ਤਰ੍ਹਾਂ ਝੁਲਸ ਚੁੱਕੇ ਸਨ। ਇਨ੍ਹਾਂ 'ਚੋਂ 2 ਬੱਚਿਆਂ ਦੀ ਮੌਤ ਹੋ ਗਈ, ਜਦਕਿ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਪਿੰਡ ਦੇ ਸਰਪੰਚ ਅੰਜੁਮ ਆਰਾ ਨੇ ਦੱਸਿਆ ਕਿ ਪਿੰਡ ਪਾਟੂਕਾ ਕਾਲੋਨੀ 'ਚ ਜ਼ਾਕਿਰ ਪੁੱਤਰ ਮਤੀਨ ਆਪਣੇ ਪਰਿਵਾਰ ਨਾਲ ਰਹਿੰਦਾ ਹੈ।


Tanu

Edited By Tanu