ਸਿਲੰਡਰ ਫਟਣ ਕਾਰਣ ਇਕ ਹੀ ਪਰਿਵਾਰ ਦੇ 3 ਲੋਕਾਂ ਦੀ ਮੌਤ

Friday, Apr 17, 2020 - 01:01 AM (IST)

ਸਿਲੰਡਰ ਫਟਣ ਕਾਰਣ ਇਕ ਹੀ ਪਰਿਵਾਰ ਦੇ 3 ਲੋਕਾਂ ਦੀ ਮੌਤ

ਰੋਹਤਕ (ਮੈਨਪਾਲ)–ਪਿੰਡ ਰਿਠਾਲੀ ਦੇ ਘਰ ਵਿਚ ਚਾਹ ਬਣਾਉਂਦੇ ਸਮੇਂ ਗੈਸ ਸਿਲੰਡਰ ਫਟਣ ਕਾਰਣ ਇਕ ਹੀ ਪਰਿਵਾਰ ਦੇ 3 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਿੰਡ ਰਿਠਾਲੀ ਨਿਵਾਸੀ ਕਰਮਵੀਰ ਮਜ਼ਦੂਰੀ ਦਾ ਕੰਮ ਕਰਦਾ ਹੈ। ਸ਼ਾਮ ਦੇ ਸਮੇਂ ਕਰਮਵੀਰ ਦੀ ਪਤਨੀ ਰੀਨਾ ਰਸੋਈ ਵਿਚ ਚਾਹ ਬਣਾ ਰਹੀ ਸੀ। ਅਚਾਨਕ ਸਿਲੰਡਰ ਨੇ ਅੱਗ ਫੜ ਲਈ, ਜਿਸ ਕਾਰਣ ਧਮਾਕਾ ਹੋ ਗਿਆ। ਸਿਲੰਡਰ ਦੇ ਧਮਾਕੇ ਵਿਚ ਕਰਮਵੀਰ ਦੀ ਪਤਨੀ ਰੀਨਾ, ਬੇਟਾ ਕਾਰਤਿਕ (14) ਅਤੇ ਬੇਟੀ ਕਾਜਲ (15) ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਸਮੇਂ ਕਰਮਵੀਰ ਗੁਆਂਢ ਵਿਚ ਗਿਆ ਹੋਇਆ ਸੀ।


author

Karan Kumar

Content Editor

Related News