ਚੱਕਰਵਰਤੀ ਤੂਫਾਨ ''ਗਾਜਾ'' ਨਾਲ ਪ੍ਰਭਾਵਿਤ ਲੋਕਾਂ ਨੂੰ ਮਿਲੇਗੀ ਹਰ ਸੰਭਵ ਮਦਦ : ਰਾਜਨਾਥ
Friday, Nov 16, 2018 - 04:00 PM (IST)

ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਤਮਿਲਨਾਡੂ ਸਰਕਾਰ ਨੂੰ ਚੱਕਰਵਾਤ 'ਗਾਜਾ' ਨਾਲ ਪੈਦਾ ਸਥਿਤੀ ਦਾ ਸਾਹਮਣਾ ਕਰਨ ਲਈ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਗ੍ਰਹਿ ਸਕੱਤਰ ਰਾਜੀਵ ਗਾਬਾ ਨੂੰ ਨਿਰਦੇਸ਼ ਵੀ ਜਾਰੀ ਕੀਤੇ ਹਨ ਕਿ ਤਾਮਿਨਾਡੂ 'ਚ ਹਾਲਾਤਾਂ 'ਤੇ ਨਜ਼ਰ ਰੱਖੀ ਜਾਵੇ ਅਤੇ ਰਾਜ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦੀ ਬਣਦੀ ਮਦਦ ਦਿੱਤੀ ਜਾਵੇ। ਰਾਜ ਨਾਥ ਨੇ ਟਵੀਟ ਕੀਤਾ, ਤਮਿਨਾਡੂ 'ਚ ਚੱਕਰਵਾਤ ਪ੍ਰਭਾਵਿਤ ਇਲਾਕਿਆਂ ਦੇ ਹਾਲਾਤਾਂ ਨੂੰ ਲੈ ਕੇ ਮੁਖ ਮੰਤਰੀ ਕੇ ਪਲਾਨੀਸਾਮੀ ਨਾਲ ਗੱਲ ਕੀਤੀ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਹਰ ਤਰ੍ਹਾਂ ਦੀ ਮਦਦ ਦੇਵੇਗਾ।
ਗ੍ਰਹਿ ਸਕੱਤਰ ਨੂੰ ਨਿਰਦੇਸ਼ ਦਿੱਤਾ ਗਿਆ ਕਿ ਉਹ ਘਟਨਾ ਵਾਲੀ ਥਾਂ 'ਤੇ ਨਜ਼ਰ ਬਣਾਈ ਰੱਖੇ ਅਤੇ ਰਾਜ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆਂ ਕਰਵਾਏ। ਚੱਕਰਵਰਤੀ ਤੂਫਾਨ 'ਗਾਜਾ' ਕਾਰਨ ਹੇਠਲੇ ਇਲਾਕਿਆਂ 'ਚ ਰਹਿਣ ਵਾਲੇ 80 ਹਜ਼ਾਰ ਲੋਕਾਂ ਨੂੰ ਦੂਜੀ ਥਾਂ 'ਤੇ ਪਹੁੰਚਾਇਆ ਗਿਆ ਹੈ। ਇਹ ਤੂਫਾਨ ਨਾਗਪਟਿਨਮ ਅਤੇ ਵੇਦਾਰਨਯਮ ਦੇ ਵਿਚ ਤਾਮਿਲਨਾਡੂ ਤੱਟ 'ਚੋਂ ਲੰਘਿਆ ਹੈ ਅਤੇ ਇਸ ਨਾਲ ਤਟੀ ਇਲਾਕਿਆਂ 'ਚ ਭਾਰੀ ਬਾਰਿਸ਼ ਹੋ ਰਹੀ ਹੈ।
ਚੱਕਰਵਾਤੀ ਤੂਫਾਨ 'ਚ ਚੱਲ ਰਹੀ ਤੇਜ਼ ਹਵਾਵਾਂ ਨਾਲ ਨਾਗਾਪਾਟਿਨਮ ਅਤੇ ਕਰਾਈਕਲ ਜ਼ਿਲਿਆਂ 'ਚ ਹਜ਼ਾਰਾਂ ਰੁੱਖ ਅਤੇ ਬਿਜਲ ਦੇ ਖੰਭੇ ਉੱਖੜ ਗਏ ਹਨ। ਤੂਫਾਨ ਦੀ ਵਜ੍ਹਾ ਨਾਲ ਹੁਣ ਤਕ 11 ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਮੁਖ ਮੰਤਰੀ ਪਲਾਨੀਸਾਮੀ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 10-10 ਲੱਖ ਰੁਪਏ ਦੀ ਮਦਦ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।