ਤੂਫ਼ਾਨ ‘ਤੌਕਤੇ’ ਦਾ ਕਈ ਸੂਬਿਆਂ ’ਚ ਕਹਿਰ; ਵੇਖੋ ਤਬਾਹੀ ਦੀਆਂ ਤਸਵੀਰਾਂ

Tuesday, May 18, 2021 - 06:37 PM (IST)

ਤੂਫ਼ਾਨ ‘ਤੌਕਤੇ’ ਦਾ ਕਈ ਸੂਬਿਆਂ ’ਚ ਕਹਿਰ; ਵੇਖੋ ਤਬਾਹੀ ਦੀਆਂ ਤਸਵੀਰਾਂ

ਮੁੰਬਈ— ਕੋਰੋਨਾ ਆਫ਼ਤ ਦਰਮਿਆਨ ਦੇਸ਼ ਵਿਚ ਚੱਕਰਵਾਤ ਤੂਫ਼ਾਨ ‘ਤੌਕਤੇ’ ਨੇ ਤਬਾਹੀ ਮਚਾ ਦਿੱਤੀ। ਮਹਾਰਾਸ਼ਟਰ, ਗੁਜਰਾਤ, ਦਮਨ ਅਤੇ ਦੀਵ ’ਚ ਤੂਫ਼ਾਨ ਨੇ ਕਹਿਰ ਵਰਾਇਆ ਹੈ। ਹਾਲਾਂਕਿ ਗੁਜਰਾਤ ਦੇ ਤੱਟ ਨਾਲ ਟਕਰਾਉਣ ਮਗਰੋਂ ਤੂਫ਼ਾਨ ਥੋੜ੍ਹਾ ਕਮਜ਼ੋਰ ਜ਼ਰੂਰ ਹੋਇਆ ਹੈ ਪਰ ਮੁੰਬਈ ਅਤੇ ਫਿਰ ਗੁਜਰਾਤ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਤੂਫ਼ਾਨ ਤਬਾਹੀ ਦੇ ਨਿਸ਼ਾਨ ਛੱਡ ਗਿਆ ਹੈ।

PunjabKesari

ਦੱਸ ਦੇਈਏ ਕਿ ਅਰਬ ਸਾਗਰ ਵਿਚ ਉਠਿਆ ਬਹੁਤ ਹੀ ਤੇਜ਼ ਸ਼੍ਰੇਣੀ ਦਾ ਤੂਫ਼ਾਨ ‘ਤੌਕਤੇ’ ਗੁਜਰਾਤ ਤੱਟ ਨਾਲ ਟਕਰਾਉਣ ਅਤੇ ਤਬਾਹੀ ਮਚਾਉਣ ਤੋਂ ਬਾਅਦ ਲਗਾਤਾਰ ਕਮਜ਼ੋਰ ਹੁੰਦਾ ਜਾ ਰਿਹਾ ਹੈ ਪਰ ਇਸ ਤੋਂ ਖ਼ਤਰਾ ਅਜੇ ਵੀ ਬਣਿਆ ਹੋਇਆ ਹੈ। ਇਸ ਦੇ ਅਸਰ ਕਾਰਨ ਸੂਬਿਆਂ ਵਿਚ ਵੱਡੇ ਪੱਧਰ ’ਤੇ ਦੱਰਖ਼ਤ, ਕੱਚੇ-ਪੱਕੇ ਮਕਾਨ ਅਤੇ ਬਿਜਲੀ ਦੇ ਖੰਭੇ ਨੁਕਸਾਨੇ ਗਏ ਹਨ।

PunjabKesari
ਦਰੱਖ਼ਤ ਡਿੱਗਣ ਦੇ ਹਜ਼ਾਰਾਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ-ਨਾਲ ਸੜਕੀ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਤੂਫ਼ਾਨ ਕਾਰਨ ਵੱਡੀ ਗਿਣਤੀ ’ਚ ਸੂਬਿਆਂ ਵਿਚ ਬਿਜਲੀ ਦੇ ਖੰਭੇ ਪ੍ਰਭਾਵਿਤ ਹੋਏ ਹਨ।

PunjabKesari

ਕੱਲ੍ਹ ਰਾਤ ਜਦੋਂ ਤੂਫ਼ਾਨ ਗੁਜਰਾਤ ਤੱਟ ਨਾਲ ਟਕਰਾਇਆ ਸੀ ਤਾਂ ਹਵਾਵਾਂ ਦੀ ਰਫ਼ਤਾਰ 160 ਕਿਲੋਮੀਟਰ ਪ੍ਰਤੀ ਘੰਟਾ ਸੀ। ਤੇਜ਼ ਮੀਂਹ ਵੀ ਪਿਆ। ਚੱਕਰਵਾਤ ਤੂਫ਼ਾਨ ਨੇ ਤਬਾਈ ਮਚਾਈ ਹੈ। ਤੂਫ਼ਾਨ ਕਾਰਨ ਅੰਬ, ਕੇਲੇ, ਪਪੀਤਾ, ਗੰਨਾ ਅਤੇ ਹੋਰ ਕਈ ਫ਼ਸਲਾਂ ਨੂੰ ਨੁਕਸਾਨ ਪੁੱਜਾ ਹੈ।

PunjabKesari

ਕੁਝ ਥਾਵਾਂ ’ਤੇ ਤੱਟ ’ਤੇ ਬੰਨ੍ਹੀਆਂ ਕਿਸ਼ਤੀਆਂ ਦੇ ਵਹਿ ਜਾਣ ਦੀ ਵੀ ਸੂਚਨਾ ਹੈ।

PunjabKesari

ਚੱਕਰਵਾਤ ਤੂਫ਼ਾਨ ਨੇ ਇਤਿਹਾਸਕ ਗੇਟ ਵੇਅ ਆਫ਼ ਇੰਡੀਆ ਨੂੰ ਸੁਰੱਖਿਆ ਦੇਣ ਵਾਲੀਆਂ ਕੰਧਾਂ ਅਤੇ ਲੋਹੇ ਦੀਆਂ ਛੜਾਂ ਨੂੰ ਨੁਕਸਾਨ ਪਹੁੰਚਾਇਆ। ਮੁੰਬਈ ਤੱਟ ਤੋਂ ਲੰਘੇ ਇਸ ਤੂਫ਼ਾਨ ਦੀ ਵਜ੍ਹਾ ਕਰ ਕੇ ਅਰਬ ਸਾਗਰ ਤੋਂ ਉੱਚੀਆਂ-ਉੱਚੀਆਂ ਉਠੀਆਂ ਲਹਿਰਾਂ ਰਹੀਆਂ ਸਨ ਅਤੇ ਇਹ ਲਹਿਰਾਂ ਆਪਣੇ ਨਾਲ ਕੂੜੇ ਦਾ ਅੰਬਾਰ ਲੈ ਕੇ ਆਈ, ਜੋ ਉਹ ਇਸ ਇਤਿਹਾਸਕ ਸਥਲ ’ਤੇ ਛੱਡ ਗਈ।

PunjabKesari

ਚੱਕਰਵਾਤ ਤੂਫ਼ਾਨ ਦਰਮਿਆਨ ਅਰਬ ਸਾਗਰ ਵਿਚ ਇਕ ਸਮੁੰਦਰੀ ਜਹਾਜ਼ ਵੀ ਫਸ ਗਿਆ, ਜਿਸ ’ਚ 273 ਲੋਕ ਸਵਾਰ ਸਨ। ਹੁਣ ਵੀ ਜਲ ਸੈਨਾ ਵਲੋਂ ਇਨ੍ਹਾਂ ਸਾਰਿਆਂ ਨੂੰ ਕੱਢਣ ਦੀ ਕੋਸ਼ਿਸ਼ ਜਾਰੀ ਹੈ। ਹੁਣ ਤੱਕ 177 ਲੋਕਾਂ ਨੂੰ ਸੁਰੱਖਿਆ ਬਾਹਰ ਕੱਢਿਆ ਗਿਆ ਹੈ।

PunjabKesari

ਦੱਸ ਦੇਈਏ ਕਿ ਇਸ ਤੂਫ਼ਾਨ ਦੌਰਾਨ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ ਲੈ ਕੇ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਅਤੇ ਤੇਜ਼ ਮੀਂਹ ਪਿਆ। ਮਹਾਰਾਸ਼ਟਰ ਵਿਚ ਬੀਤੇ ਦਿਨ 6 ਲੋਕਾਂ ਦੀ ਜਾਨ ਤੂਫ਼ਾਨ ਕਾਰਨ ਚਲੀ ਗਈ, ਜਦਕਿ ਗੁਜਰਾਤ ਵਿਚ 10 ਲੋਕ ਮਰੇ ਹਨ। ਹਾਲਾਂਕਿ ਇਸ ਤੂਫ਼ਾਨ ਦਾ ਅਸਰ ਹੁਣ ਕੁਝ ਘੱਟ ਹੋ ਗਿਆ ਹੈ।

 


author

Tanu

Content Editor

Related News