ਤੂਫ਼ਾਨ ‘ਤੌਕਤੇ’ ਦਾ ਅਸਰ: ਉੱਤਰ ਭਾਰਤ ਦੇ ਕਈ ਸੂਬਿਆਂ ’ਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਚਿਤਾਵਨੀ

05/18/2021 10:48:10 AM

ਨੈਸ਼ਨਲ ਡੈਸਕ— ਚੱਕਰਵਾਤ ਤੂਫ਼ਾਨ ਤੌਕਤੇ ਆਫ਼ਤ ਬਣ ਕੇ ਆਇਆ ਹੈ। ਮਹਾਰਾਸ਼ਟਰ ਅਤੇ ਗੁਜਰਾਤ ’ਚ ਕਹਿਰ ਵਰ੍ਹਾਉਣ ਪਿੱਛੋਂ ਇਸ ਤੂਫ਼ਾਨ ਦਾ ਅਸਰ ਉੱਤਰੀ ਭਾਰਤ ਵਿਚ ਵੀ ਦਿੱਸਣ ਲੱਗਾ ਹੈ। ਮੱਧ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਤੇਜ਼ ਹਵਾਵਾਂ ਦੇ ਨਾਲ-ਨਾਲ ਮੀਂਹ ਪਿਆ ਹੈ। ਭਾਰਤ ਮੌਸਮ ਮਹਿਕਮੇ (ਆਈ. ਐੱਮ. ਡੀ.) ਨੇ ਦੱਸਿਆ ਕਿ ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਤੇਜ਼ ਹਵਾਵਾਂ ਦੇ ਨਾਲ-ਨਾਲ ਮੀਂਹ ਪਵੇਗਾ।

ਇਹ ਵੀ ਪੜ੍ਹੋ: ਮੁੰਬਈ ’ਚ ਤੂਫ਼ਾਨ ‘ਤੌਕਤੇ’ ਦਾ ਅਸਰ; ਮੋਹਲੇਧਾਰ ਮੀਂਹ ਅਤੇ ਤੇਜ਼ ਹਵਾਵਾਂ ਨਾਲ ਉਖੜੇ ਕਈ ਦਰੱਖ਼ਤ

ਮੌਸਮ ਮਹਿਕਮੇ ਨੇ ਅਲਰਟ ਜਾਰੀ ਕੀਤਾ ਹੈ ਕਿ ਤੌਕਤੇ ਦੇ ਅਸਰ ਨਾਲ ਪੈਦਾ ਪੱਛਮੀ ਦਬਾਅ ਕਾਰਨ ਕਈ ਸੂਬਿਆਂ ’ਚ 19 ਅਤੇ 20 ਮਈ ਨੂੰ ਤੇਜ਼ ਰਫ਼ਤਾਰ ਹਵਾਵਾਂ ਦੇ ਨਾਲ-ਨਾਲ ਮੀਂਹ ਪੈਣ ਦਾ ਅਨੁਮਾਨ ਹੈ। ਇਸ ਦੌਰਾਨ ਕੁਝ ਥਾਵਾਂ ’ਤੇ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਦੱਸਿਆ ਕਿ ਚੱਕਰਵਾਤ ਤੂਫ਼ਾਨ ਦਾ ਅਸਰ ਮੰਗਲਵਾਰ ਨੂੰ ਦਿੱਸਣਾ ਸ਼ੁਰੂ ਹੋ ਜਾਵੇਗਾ।

ਇਹ ਵੀ ਪੜ੍ਹੋ: ਤੂਫ਼ਾਨ ‘ਤੌਕਤੇ’ ਦਾ ਅੱਜ ਰਾਤ ਗੁਜਰਾਤ ਤੱਟ ਨਾਲ ਟਕਰਾਉਣ ਦਾ ਖ਼ਦਸ਼ਾ, ਸੁਰੱਖਿਅਤ ਥਾਵਾਂ ’ਤੇ ਪਹੁੰਚਾਏ ਗਏ ਲੋਕ

ਪੂਰਬੀ ਅਤੇ ਪੱਛਮੀ ਇਲਾਕਿਆਂ ਵਿਚ ਧੂੜ ਭਰੀ ਹਨ੍ਹੇਰੀ ਦੇ ਨਾਲ ਹਲਕਾ ਮੀਂਹ ਪੈ ਸਕਦਾ ਹੈ, ਜਦਕਿ 18 ਅਤੇ 19 ਨੂੰ ਮੌਸਮ ਵਿਚ ਤੇਜ਼ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ। ਜਦੋਂ ਤੂਫ਼ਾਨੀ ਹਵਾਵਾਂ ਦੇ ਨਾਲ-ਨਾਲ ਭਾਰੀ ਮੀਂਹ ਪੈ ਸਕਦਾ ਹੈ। ਇਸ ਤੋਂ ਪਹਿਲਾਂ ਚੱਕਰਵਾਤ ਦੇ ਅਸਰ ਕਾਰਨ ਮੁੰਬਈ ’ਚ ਭਾਰੀ ਮੀਂਹ ਪਿਆ। ਚੱਕਰਵਾਤ ਤੂਫ਼ਾਨ ਕਾਰਨ ਹੁਣ ਤੱਕ 18 ਮੌਤਾਂ ਹੋ ਚੁੱਕੀਆਂ ਹਨ। ਦੱਸ ਦੇਈਏ ਦੇਸ਼ ਦੇ ਦੱਖਣੀ ਸੂਬਿਆਂ ’ਚ ਤੂਫ਼ਾਨ ਤੌਕਤੇ ਦਾ ਸਭ ਤੋਂ ਜ਼ਿਆਦਾ ਅਸਰ ਵੇਖਣ ਨੂੰ ਮਿਲਿਆ। ਕੇਰਲ, ਕਰਨਾਟਕ ਅਤੇ ਗੋਆ ਵਿਚ ਤਬਾਹੀ ਮਚਾਉਣ ਤੋਂ ਬਾਅਦ ਤੌਕਤੇ ਦਾ ਅਸਰ ਮਹਾਰਾਸ਼ਟਰ ਅਤੇ ਮੁੰਬਈ ’ਚ ਰਿਹਾ, ਜਿੱਥੇ ਤੇਜ਼ ਹਵਾਵਾਂ ਦੇ ਨਾਲ-ਨਾਲ ਮੀਂਹ ਪਿਆ।


Tanu

Content Editor

Related News