ਤੂਫਾਨ ‘ਮੈਂਡੂਸ’ ਨਾਲ ਤਾਮਿਲਨਾਡੂ ’ਚ ਤਬਾਹੀ; ਕਈ ਘਰਾਂ ਦੀਆਂ ਛੱਤਾਂ ਉੱਡੀਆਂ, ਸਕੂਲ-ਕਾਲਜ ਬੰਦ
Saturday, Dec 10, 2022 - 11:02 AM (IST)

ਚੇਨਈ- ਤੂਫਾਨ ‘ਮੈਂਡੂਸ’ ਕਾਰਨ ਤਾਮਿਲਨਾਡੂ ਦੇ ਤੱਟਵਰਤੀ ਇਲਾਕਿਆਂ ਵਿਚ ਖੂਬ ਮੀਂਹ ਪੈ ਰਿਹਾ ਹੈ। ਤੇਜ਼ ਹਵਾਵਾਂ ਅਤੇ ਹਨੇਰੀ ਨਾਲ ਕਈ ਘਰਾਂ ਦੀਆਂ ਛੱਤਾਂ ਉੱਡ ਗਈਆਂ ਅਤੇ ਸੈਂਕੜੇ ਦਰੱਖਤ ਉੱਖੜ ਗਏ ਹਨ। ਇਥੇ 13 ਜ਼ਿਲ੍ਹਿਆਂ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਸਕੂਲ-ਕਾਲਜਾਂ ਵਿਚ ਛੁੱਟੀ ਐਲਾਨ ਕਰ ਦਿੱਤੀ ਗਈ ਹੈ। ਦੂਜੇ ਪਾਸੇ ਚੇਨਈ ਵਿਚ ਤੇਜ਼ ਮੀਂਹ ਅਤੇ ਹਵਾਵਾਂ ਕਾਰਨ 13 ਫਲਾਈਟਾਂ ਕੈਂਸਲ ਕਰਨੀਆਂ ਪਈਆਂ ਹਨ। ਹਾਲਾਤ ਨੂੰ ਦੇਖਦੇ ਹੋਏ ਚੇਨਈ ਵਿਚ ਐੱਨ. ਡੀ.ਆਰ.ਐੱਫ. ਨੂੰ ਤਾਇਨਾਤ ਕੀਤਾ ਗਿਆ ਹੈ।
ਭਾਰਤੀ ਮੌਸਮ ਵਿਭਾਗ ਮੁਤਾਬਕ ‘ਮੈਡੂਸ’ ਬੰਗਾਲ ਦੀ ਖਾੜੀ ਵਿਚ ਪੱਛਮ ਵਿਚ ਉੱਤਰ ਪੱਛਮ ਵੱਲ ਵਧ ਰਿਹਾ ਹੈ। ਇਹ 9 ਦਸੰਬਰ ਦੀ ਰਾਤ ਪੁੱਡੂਚੇਰੀ ਅਤੇ ਸ਼੍ਰੀਹਰੀਕੋਟਾ ਦਰਮਿਆਨ ਉੱਤਰ ਤਾਮਿਲਨਾਡੂ, ਪੁੱਡੂਚੇਰੀ ਅਤੇ ਦੱਖਣੀ ਆਂਧਰਾ ਪ੍ਰਦੇਸ਼ ਦੇ ਤੱਟ ਨੂੰ ਪਾਰ ਕਰੇਗਾ। ਉਸ ਸਮੇਂ ਹਵਾ ਦੀ ਰਫਤਾਰ 65-75 ਕਿ. ਮੀ. ਪ੍ਰਤੀ ਘੰਟਾ ਹੋਣ ਦਾ ਅਨੁਮਾਨ ਹੈ। ਤੂਫਾਨ ਦੇ ਤੱਟ ਨਾਲ ਟਕਰਾਉਣ ਦੌਰਾਨ ਹਵਾ ਦੀ ਰਫਤਾਰ ਵਧ ਕੇ 105 ਕਿਲੋਮੀਟਰ ਪ੍ਰਤੀ ਘੰਟੇ ਤੱਕ ਪੁੱਜ ਸਕਦੀ ਹੈ।