ਤਾਲਾਬੰਦੀ ਦੌਰਾਨ ਸੁਰਖੀਆਂ ਬਟੋਰਨ ਵਾਲੀ ‘ਸਾਈਕਲ ਗਰਲ’ ਜੋਤੀ ਦੇ ਪਿਤਾ ਦਾ ਦਿਹਾਂਤ

Monday, May 31, 2021 - 05:01 PM (IST)

ਤਾਲਾਬੰਦੀ ਦੌਰਾਨ ਸੁਰਖੀਆਂ ਬਟੋਰਨ ਵਾਲੀ ‘ਸਾਈਕਲ ਗਰਲ’ ਜੋਤੀ ਦੇ ਪਿਤਾ ਦਾ ਦਿਹਾਂਤ

ਦਰਭੰਗਾ— ‘ਸਾਈਕਲ ਗਰਲ’ ਜੋਤੀ ਪਾਸਵਾਨ ਦੇ ਪਿਤਾ ਮੋਹਨ ਪਾਸਵਾਨ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰ ਪਿਆ, ਜਿਸ ਕਾਰਨ ਅੱਜ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਪਿਛਲੇ ਸਾਲ ਕੋਰੋਨਾ ਕਾਲ ਦੌਰਾਨ ਲੱਗੀ ਤਾਲਾਬੰਦੀ ਦੌਰਾਨ ਆਪਣੇ ਪਿਤਾ ਨੂੰ ਸਾਈਕਲ ’ਤੇ ਬਿਠਾ ਕੇ ਜੋਤੀ ਗੁਰੂਗ੍ਰਾਮ ਤੋਂ ਬਿਹਾਰ ਦੇ ਦਰਭੰਗਾ ਆਪਣੇ ਘਰ ਲੈ ਕੇ ਲਿਆਉਣ ਕਾਰਨ ਸੁਰਖੀਆਂ ਵਿਚ ਆਈ ਸੀ। 

ਇਹ ਵੀ ਪੜ੍ਹੋ– PM ਮੋਦੀ ਬੋਲੇ- ਕੋਰੋਨਾ ਨਾਲ ਲੜਾਈ ’ਚ ਦੋ ਗਜ਼ ਦੀ ਦੂਰੀ, ਮਾਸਕ ਅਤੇ ਵੈਕਸੀਨ ਹੀ ‘ਜਿੱਤ’ ਦਾ ਰਾਹ

ਤਾਲਾਬੰਦੀ ਦੌਰਾਨ ਜਦੋਂ ਸਭ ਕੁਝ ਬੰਦ ਸੀ ਤਾਂ ਲੱਖਾਂ ਲੋਕਾਂ ਨੇ ਪੈਦਲ ਜਾਂ ਕਿਸੇ ਨਾ ਕਿਸੇ ਤਰ੍ਹਾਂ ਜੁਗਾੜ ਕਰ ਕੇ ਆਪਣੇ ਘਰਾਂ ਨੂੰ ਵਾਪਸੀ ਕੀਤੀ ਸੀ। ਇਨ੍ਹਾਂ ’ਚੋਂ ਜੋਤੀ ਵੀ ਇਕ ਸੀ। ਮਹਿਜ 13 ਸਾਲ ਦੀ ਜੋਤੀ ਤਾਲਾਬੰਦੀ ਦੌਰਾਨ ਆਪਣੇ ਪਿਤਾ ਮੋਹਨ ਪਾਸਵਾਨ ਨੂੰ ਸਾਈਕਲ ’ਤੇ ਬਿਠਾ ਕੇ ਗੁਰੂਗ੍ਰਾਮ ਤੋਂ 8 ਦਿਨ ’ਚ ਦਰਭੰਗਾ ਪੁੱਜੀ ਸੀ। ਉਹ ਕਰੀਬ 1300 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਮਗਰੋਂ ਦਰਭੰਗਾ ਪੁੱਜੀ ਸੀ। ਮੀਡੀਆ ’ਚ ਉਸ ਦੀ ਕਹਾਣੀ ਨੂੰ ਉਜਾਗਰ ਹੋਣ ਮਗਰੋਂ ਅਧਿਕਾਰੀਆਂ ਨੇ ਉਸ ਨੂੰ ਇਕ ਸਪੋਰਟਸ ਸਾਈਕਲ ਤੋਹਫ਼ੇ ਵਿਚ ਦਿੱਤੀ। ਬਸ ਇੰਨਾ ਹੀ ਨਹੀਂ ਖੇਡ ਜਗਤ ’ਚ ਸਿਖਲਾਈ ਲਈ ਵੀ ਉਸ ਲਈ ਕਈ ਪ੍ਰਸਤਾਵ ਆਏ। 

ਇਹ ਵੀ ਪੜ੍ਹੋ– ਸ਼ਰਮਨਾਕ ਘਟਨਾ: ਕੋਰੋਨਾ ਨਾਲ ਹੋਈ ਮੌਤ, ਪੀ. ਪੀ. ਈ. ਕਿੱਟ ਪਹਿਨ ਕੇ ਨਦੀ ’ਚ ਸੁੱਟੀ ਲਾਸ਼

ਦੱਸਣਯੋਗ ਹੈ ਕਿ ਜੋਤੀ ਦੇ ਪਿਤਾ ਮੋਹਨ ਪਾਸਵਾਨ ਦਿੱਲੀ-ਐੱਨ. ਸੀ. ਆਰ. ’ਚ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਸਨ। ਬੀਤੇ ਸਾਲ ਜਨਵਰੀ ਮਹੀਨੇ ਪਿਤਾ ਮੋਹਨ ਇਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਫਿਰ ਜੋਤੀ ਆਪਣੇ ਪਿਤਾ ਦੀ ਦੇਖਭਾਲ ਲਈ ਚਲੀ ਗਈ। ਇਸ ਦੌਰਾਨ ਪੂਰੇ ਦੇਸ਼ ਵਿਚ ਤਾਲਾਬੰਦੀ ਲੱਗ ਗਈ। ਜਿਸ ਤੋਂ ਬਾਅਦ ਜੋਤੀ ਨੇ 400 ਰੁਪਏ ਵਿਚ ਸਾਈਕਲ ਖਰੀਦਿਆ ਅਤੇ ਆਪਣੇ ਪਿਤਾ ਨੂੰ ਗੁਰਗ੍ਰਾਮ ਤੋਂ ਦਰਭੰਗਾ ਲੈ ਕੇ ਆਈ। ਉਸ ਦੇ ਇਸ ਸਾਹਸ ਭਰੇ ਕੰਮ ਦੀ ਦੇਸ਼-ਵਿਦੇਸ਼ ਵਿਚ ਖੂਬ ਚਰਚਾ ਹੋਈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਵੀ ਉਸ ਦੀ ਤਾਰੀਫ਼ ਕੀਤੀ ਸੀ।

ਇਹ ਵੀ ਪੜ੍ਹੋ– ਹੱਸਦੇ-ਖੇਡਦੇ ਪਰਿਵਾਰ ’ਤੇ ‘ਕੋਰੋਨਾ’ ਦਾ ਗ੍ਰਹਿਣ, 25 ਦਿਨ ’ਚ ਤਿੰਨ ਸਕੇ ਭਰਾਵਾਂ ਸਮੇਤ ਮਾਂ ਨੇ ਤੋੜਿਆ ਦਮ


author

Tanu

Content Editor

Related News