ਚੇਨਈ ਏਅਰਪੋਰਟ ''ਤੇ ਕਸਟਮ ਨੇ ਸੀਜ਼ ਕੀਤੀਆਂ 107 ਮੱਕੜੀਆਂ, ਜਾਣੋਂ ਕਿਉਂ ਕੀਤੀ ਗਈ ਤਸਕਰੀ

Friday, Jul 02, 2021 - 10:18 PM (IST)

ਚੇਨਈ ਏਅਰਪੋਰਟ ''ਤੇ ਕਸਟਮ ਨੇ ਸੀਜ਼ ਕੀਤੀਆਂ 107 ਮੱਕੜੀਆਂ, ਜਾਣੋਂ ਕਿਉਂ ਕੀਤੀ ਗਈ ਤਸਕਰੀ

ਚੇਨਈ - ਚੇਨਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੂੰ ਪੋਲੈਂਡ ਤੋਂ ਆਏ ਇੱਕ ਡਾਕ ਪਾਰਸਲ ਵਿੱਚ 107 ਜਿੰਦਾ ਮੱਕੜੀਆਂ ਮਿਲੀਆਂ। ਵਿਭਾਗ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸੂਚਨਾ ਦੇ ਆਧਾਰ 'ਤੇ ਚੇਨਈ ਏਅਰ ਕਸਟਮ ਨੇ ਪੋਲੈਂਡ ਤੋਂ ਆਏ ਇੱਕ ਪੋਸਟਲ ਪਾਰਸਲ ਨੂੰ ਵਿਦੇਸ਼ੀ ਡਾਕਘਰ ਵਿੱਚ ਫੜਿਆ।

ਇਹ ਵੀ ਪੜ੍ਹੋ- ਉਤਰਾਖੰਡ ਦੇ CM ਤੀਰਥ ਸਿੰਘ ਰਾਵਤ ਨੇ ਕੀਤੀ ਅਸਤੀਫੇ ਦੀ ਪੇਸ਼ਕਸ਼, ਸੰਵਿਧਾਨਕ ਸੰਕਟ ਦੱਸੀ ਵਜ੍ਹਾ

ਪਾਰਸਲ ਅਰੁਪੁਕੋਟਾਈ (ਤਾਮਿਲਨਾਡੂ) ਦੇ ਇੱਕ ਵਿਅਕਤੀ ਦੇ ਪਤੇ 'ਤੇ ਭੇਜਿਆ ਜਾ ਰਿਹਾ ਸੀ। ਜਦੋਂ ਇਸ ਨੂੰ ਖੋਲ੍ਹਿਆ ਗਿਆ ਤਾਂ ਪਾਰਸਲ ਵਿੱਚ ਇੱਕ ਥਰਮੋਕੋਲ ਦਾ ਡਿੱਬਾ ਸੀ, ਜਿਸ ਵਿੱਚ ਚਾਂਦੀ ਦੀ ਫੁਆਇਲ ਅਤੇ ਕਪਾਹ ਵਿੱਚ ਲਿਪਟੀਆਂ ਪਲਾਸਟਿਕ ਦੀਆਂ 107 ਛੋਟੀਆਂ ਸ਼ੀਸ਼ੀਆਂ ਮਿਲੀਆਂ। ਜਾਂਚ ਕਰਣ 'ਤੇ ਹਰ ਇੱਕ ਸ਼ੀਸ਼ੀ ਦੇ ਅੰਦਰ ਜ਼ਿੰਦਾ ਮੱਕੜੀਆਂ ਮਿਲੀਆਂ। 

ਵਾਈਲਡ ਲਾਈਫ ਕ੍ਰਾਈਮ ਕੰਟਰੋਲ ਬਿਊਰੋ (ਡਬਲਿਊ.ਸੀ.ਸੀ.ਬੀ.) ਦੇ ਅਧਿਕਾਰੀਆਂ ਅਤੇ ਭਾਰਤੀ ਪ੍ਰਾਣੀ ਸਰਵੇਖਣ  (ਐੱਸ.ਆਰ.ਸੀ.) ਦੇ ਵਿਗਿਆਨੀਆਂ ਨੂੰ ਪ੍ਰਜਾਤੀਆਂ ਦੀ ਪਛਾਣ ਕਰਣ ਲਈ ਬੁਲਾਇਆ ਗਿਆ ਸੀ। ਜਾਂਚ ਦੇ ਆਧਾਰ 'ਤੇ, ਉਨ੍ਹਾਂ ਨੂੰ ਮੱਕੜੀਆਂ ਦੇ ਜੀਨਸ ਫੋਨੋਪੇਲਮਾ ਅਤੇ ਬਰਾਚੀਪੇਲਮਾ ਦੇ ਹੋਣ ਦਾ ਸ਼ੱਕ ਸੀ ਜੋ ਸੀ.ਆਈ.ਟੀ.ਈ.ਐੱਸ.-ਸੂਚੀਬੱਧ ਟਾਰੇਂਟੁਲਾ ਹਨ, ਜੋ ਦੱਖਣੀ, ਮੱਧ ਅਮਰੀਕਾ ਅਤੇ ਮੈਕਸੀਕੋ ਵਿੱਚ ਮਿਲਦਾ ਹੈ।

ਇਹ ਵੀ ਪੜ੍ਹੋ- ਹੁਣ ਗਰਭਵਤੀ ਔਰਤਾਂ ਨੂੰ ਵੀ ਲੱਗੇਗਾ ਕੋਰੋਨਾ ਟੀਕਾ, ਸਿਹਤ ਮੰਤਰਾਲਾ ਨੇ ਦਿੱਤੀ ਮਨਜ਼ੂਰੀ

ਪਸ਼ੂ ਕੁਆਰੰਟੀਨ ਅਧਿਕਾਰੀਆਂ ਨੇ ਮੱਕੜੀਆਂ ਵਾਲੇ ਪਾਰਸਲ ਨੂੰ ਕੱਢਣ ਦੀ ਸਿਫਾਰਿਸ਼ ਕੀਤੀ ਕਿਉਂਕਿ ਉਕਤ ਆਯਾਤ ਗ਼ੈਰ-ਕਾਨੂੰਨੀ ਹੈ ਕਿਉਂਕਿ ਭਾਰਤ ਵਿੱਚ ਆਯਾਤ ਦੇ ਕੋਈ ਡੀ.ਜੀ.ਐੱਫ.ਟੀ. (ਵਿਦੇਸ਼ ਵਪਾਰ ਜਨਰਲ ਡਾਇਰੈਟਰ) ਲਾਇਸੈਂਸ ਅਤੇ ਸਿਹਤ ਸਬੰਧੀ ਦਸਤਾਵੇਜ਼ ਨਹੀਂ ਸਨ। ਮੱਕੜੀਆਂ ਨੂੰ ਵਿਦੇਸ਼ ਵਪਾਰ (ਵਿਕਾਸ ਅਤੇ ਰੈਗੂਲੇਸ਼ਨ) ਐਕਟ, 1992 ਦੇ ਨਾਲ ਕਸਟਮਜ਼ ਐਕਟ 1962 ਦੇ ਤਹਿਤ ਜ਼ਬਤ ਕੀਤਾ ਗਿਆ ਸੀ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News