ਗਾਹਕ ਨੇ ਕੀਤੀ ਸ਼ਿਕਾਇਤ ਤਾਂ ਓਲਾ ਕੰਪਨੀ ਨੇ ਭੇਜ ਦਿੱਤੇ ਸਮੋਸੇ
Thursday, Oct 26, 2017 - 06:43 PM (IST)
ਨਵੀਂ ਦਿੱਲੀ— ਗੁੜਗਾਓ ਦੇ ਅਭਿਸ਼ੇਕ ਅਸਥਾਨਾ ਦੇ ਨਾਲ ਕੁਝ ਅਜਿਹਾ ਵਾਪਰਿਆ, ਜਿਸ ਨੂੰ ਉਹ ਜ਼ਿੰਦਗੀ ਭਰ ਭੁੱਲ ਨਹੀਂ ਸਕਦੇ। ਅਭਿਸ਼ੇਕ ਦੀ ਸ਼ਿਕਾਇਤ ਤੋਂ ਓਲਾ ਕੰਪਨੀ ਇੰਨੀ ਪ੍ਰਭਾਵਿਤ ਹੋਈ ਕਿ ਉਨ੍ਹਾਂ ਨੂੰ ਇਕ ਖਾਸ ਇਨਾਮ ਭੇਜ ਦਿੱਤਾ। ਓਲਾ ਕੈਬ ਦਾ ਨਿਯਮ ਹੈ ਕਿ ਜੇਕਰ ਕੋਈ ਗਾਹਕ ਪੁਸ਼ਟੀ ਹੋਣ ਦੇ ਬਾਅਦ ਰਾਈਡ ਕੈਂਸਿਲ ਕਰ ਦਿੰਦਾ ਹੈ ਤਾਂ ਉਸ ਨੂੰ ਵਾਧੂ ਪੈਸੇ ਚਾਰਜ਼ਸ ਹੁੰਦੇ ਹਨ ਪਰ ਜੇਕਰ ਡਰਾਈਵਰ ਨੇ ਰਾਈਡ ਕੈਂਸਿਲ ਕੀਤੀ ਤਾਂ ਇਹ ਚਾਰਜ਼ਸ ਨਹੀਂ ਬਣਦਾ।
Yesterday, Ola charged cancellation fee even when the Driver denied duty, it's like u ask "Samosa hai?"
— Gabbbar Singh Samosa (@GabbbarSingh) October 22, 2017
Shopkeeper says "No" & takes 10 Rs
21 ਅਕਤੂਬਰ ਨੂੰ ਅਭਿਸ਼ੇਕ ਨੇ ਆਪਣੇ ਭਰਾ ਨਾਲ ਏਅਰਪੋਰਟ ਜਾਣ ਲਈ ਓਲਾ ਕੈਬ ਬੁੱਕ ਕਰਵਾਈ ਸੀ ਪਰ ਡਰਾਈਵਰ ਨੇ ਰਾਈਡ ਕੈਂਸਿਲ ਕਰ ਦਿੱਤੀ। ਕੈਬ ਦੇ ਨਿਯਮ ਮੁਤਾਬਕ ਉਨ੍ਹਾਂ ਨੂੰ ਕੈਂਸਿਲੇਸ਼ਨ ਫੀਸ ਦਾ ਭੁਗਤਾਨ ਕਰਨਾ ਪਿਆ। ਇਸ ਘਟਨਾ ਨੂੰ ਲੈ ਕੇ ਅਭਿਸ਼ੇਕ ਨੇ ਟਵੀਟ ਕੀਤਾ ਕਿ ਕੱਲ ਓਲਾ ਨੇ ਮੇਰੇ ਕੋਲੋਂ ਕੈਂਸਿਲੇਸ਼ਨ ਫੀਸ ਲੈ ਲਈ ਸੀ। ਇਹ ਤਾਂ ਉਹ ਹੀ ਗੱਲ ਹੋ ਗਈ ਕਿ ਤੁਸੀਂ ਪੁੱਛਿਆ ਸਮੋਸਾ ਹੈ? ਇਸ 'ਤੇ ਦੁਕਾਨਦਾਰ ਕਹੇ ਨਹੀਂ ਅਤੇ ਫਿਰ 10 ਰੁਪਏ ਵੀ ਲੈ ਲਏ।
Yesterday, Ola charged cancellation fee even when the Driver denied duty, it's like u ask "Samosa hai?"
— Gabbbar Singh Samosa (@GabbbarSingh) October 22, 2017
Shopkeeper says "No" & takes 10 Rs
Fun stuff ->
— Gabbbar Singh Samosa (@GabbbarSingh) October 25, 2017
1. So a few days ago, My brother & I while on our way back from the Airport, tried to book an Ola cab & this happened: pic.twitter.com/fDpVDeryWH
ਅਭਿਸ਼ੇਕ ਦੇ ਇਸ ਟਵੀਟ 'ਤੇ ਕੈਬ ਕੰਪਨੀ ਹਰਕਤ 'ਚ ਆਈ। ਉਸ ਨੇ ਕੇਵਲ ਕੈਂਸਿਲੇਸ਼ਨ ਫੀਸ ਵਾਪਸ ਕਰ ਦਿੱਤੀ ਅਤੇ ਦੋ ਸਮੋਸੇ ਵੀ ਭੇਜੇ। ਕੰਪਨੀ ਨੇ ਟਵੀਟ ਕੀਤਾ ਕਿ ਚਾਰਜ਼ਸ ਵਾਪਸ ਕਰ ਦਿੱਤਾ ਹੈ ਅਤੇ ਤੁਹਾਨੂੰ ਕੋਈ ਪਰੇਸ਼ਾਨੀ ਲਈ ਮੁਆਫੀ ਚਾਹੁੰਦੇ ਹਾਂ। ਕਈ ਟਵੀਟਰ ਯੂਜ਼ਰਸ ਨੇ ਓਲਾ ਦੀ ਤਾਰੀਫ ਕੀਤੀ ਹੈ ਅਤੇ ਕਈ ਲੋਕਾਂ ਨੇ ਕਿਹਾ ਕਿ ਅਭਿਸ਼ੇਕ ਨੂੰ ਜ਼ਿਆਦਾ ਚੰਗੀ ਡੀਲ ਮਿਲ ਸਕਦੀ ਸੀ।
