ਕਾਂਗਰਸ ਦੇ ''ਲਾਊਡਸਪੀਕਰਾਂ'' ਦਾ ਕਰੰਟ ਵੀ ਕਮਜ਼ੋਰ ਹੋ ਗਿਆ ਹੈ : PM ਮੋਦੀ

Thursday, Sep 26, 2024 - 02:40 PM (IST)

ਹਰਿਆਣਾ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਹਰਿਆਣਾ 'ਚ ਪਿਛਲੇ 10 ਸਾਲਾਂ 'ਚ ਕਾਂਗਰਸ ਵਿਰੋਧੀ ਧਿਰ ਵਜੋਂ ਵੀ ਅਸਫ਼ਲ ਰਹੀ ਹੈ ਅਤੇ ਹੁਣ ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਦੀ ਤਾਰੀਖ਼ ਨੇੜੇ ਆ ਰਹੀ ਹੈ, ਵੱਡੇ-ਵੱਡੇ ਦਾਅਵੇ ਕਰਨ ਵਾਲੇ ਉਸ ਦੇ 'ਲਾਊਡਸਪੀਕਰ' ਵੀ ਕਰੰਟ ਵੀ ਕਮਜ਼ੋਰ ਹੋ ਗਿਆ ਹੈ। 'ਨਮੋ ਐਪ' ਰਾਹੀਂ 'ਮੇਰਾ ਬੂਥ, ਸਭ ਤੋਂ ਮਜ਼ਬੂਤ' ਪ੍ਰੋਗਰਾਮ ਤਹਿਤ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਪੀ.ਐੱਮ. ਮੋਦੀ ਨੇ ਸੂਬੇ 'ਚ ਮੁੜ ਪਾਰਟੀ ਦੀ ਸਰਕਾਰ ਬਣਾਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਹਰਿਆਣਾ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ 'ਤੇ ਭ੍ਰਿਸ਼ਟਾਚਾਰ ਦਾ ਕੋਈ ਦੋਸ਼ ਨਹੀਂ ਲੱਗਾ ਅਤੇ ਨੌਜਵਾਨਾਂ ਨੂੰ 'ਬਿਨਾਂ ਕਿਸੇ ਪਰਚੀ ਅਤੇ ਖਰਚੇ' ਦੇ ਰੁਜ਼ਗਾਰ ਮਿਲਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦਾ ਸਾਰਾ ਆਧਾਰ ‘ਝੂਠ’ ’ਤੇ ਆਧਾਰਿਤ ਹੈ ਅਤੇ ਉਸ ਦੇ ਨੇਤਾ 'ਬਿਨਾਂ ਸਿਰ ਪੈਰ ਦੀਆਂ ਗੱਲਾਂ' ਕਰ ਕੇ ਭਾਜਪਾ ਦੀ ਹਵਾ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ : ਵੱਡਾ ਹਾਦਸਾ : 25 ਲੋਕਾਂ ਦੀ ਡੁੱਬਣ ਨਾਲ ਹੋਈ ਮੌਤ

ਉਨ੍ਹਾਂ ਕਿਹਾ,''ਅੱਜ ਕੱਲ੍ਹ ਤਾਂ ਤੁਸੀਂ ਦੇਖ ਰਹੇ ਹੋ... ਕਾਂਗਰਸ ਦੇ ਲਾਊਡ  ਸਪੀਕਰ ਜੋ ਵੱਡੇ-ਵੱਡੇ ਦਾਅਵੇ ਕਰ ਰਹੇ ਸਨ, ਉਨ੍ਹਾਂ ਦਾ ਕਰੰਟ ਵੀ ਕਮਜ਼ੋਰ ਹੋ ਗਿਆ ਹੈ। ਕੋਈ ਕਹਿ ਰਿਹਾ ਹੈ ਕਿ ਕਾਂਗਰਸ ਹਰ ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ ਅਤੇ ਪਿਛਲੇ 10 ਸਾਲਾਂ 'ਚ ਕਾਂਗਰਸ ਵਿਰੋਧੀ ਧਿਰ ਵਜੋਂ ਵੀ ਅਸਫ਼ਲ ਰਹੀ ਹੈ।'' ਪਿਛਲੇ ਦਿਨੀਂ ਕਾਂਗਰਸ ਨੇਤਾ ਕੁਮਾਰੀ ਸੈਲਜਾ ਦੀ ਨਾਰਾਜ਼ਗੀ ਅਤੇ ਪਾਰਟੀ ਦੇ ਅੰਦਰ ਧੜੇਬੰਦੀ ਦੇ ਮੱਦੇਨਜ਼ਰ ਕੁਝ ਰਾਜਨੀਤਕ ਮਾਹਿਰਾਂ ਨੇ ਦਾਅਵਾ ਕੀਤਾ ਸੀ ਕਿ ਕਾਂਗਰਸ ਦੀ ਸਥਿਤੀ ਪਹਿਲੇ ਮਜ਼ਬੂਤ ਸੀ ਪਰ ਹੁਣ ਉਸ ਦਾ ਗ੍ਰਾਫ਼ ਹੌਲੀ-ਹੌਲੀ ਹੇਠਾਂ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਇਨ੍ਹਾਂ ਰਾਜਨੀਤਕ ਮਾਹਿਰਾਂ ਲਈ 'ਲਾਊਡਸਪੀਕਰ' ਸ਼ਬਦ ਦਾ ਇਸਤੇਮਾਲ ਕੀਤਾ। ਪੀ.ਐੱਮ. ਮੋਦੀ ਨੇ ਦਾਅਵਾ ਕੀਤਾ ਕਿ ਕਾਂਗਰਸ ਦਾ ਜ਼ਿਆਦਾਤਰ ਸਮਾਂ ਆਪਸੀ ਧੜੇਬੰਦੀ, ਲੜਾਈ ਅਤੇ ਇਕ-ਦੂਜੇ ਦਾ ਹਿਸਾਬ ਨਿਪਟਾਉਣ 'ਚ ਬੀਤ ਰਿਹਾ ਹੈ। 
ਹਰਿਆਣਾ ਦੀ ਜਨਤਾ ਨੂੰ ਬੇਹੱਦ ਸਮਝਦਾਰ ਦੱਸਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਇੰਨੇ ਸਾਲਾਂ 'ਚ ਉਸ ਨੇ ਉਸੇ ਪਾਰਟੀ ਦੀ ਸਰਕਾਰ ਬਣਾਈ ਹੈ, ਜੋ ਕੇਂਦਰ ਨਚ ਰਾਜ ਕਰ ਰਿਹਾ ਹੁੰਦਾ ਹੈ। ਉਨ੍ਹਾਂ ਕਿਹਾ,''ਪਿਛਲੇ 7 ਦਹਾਕਿਆਂ 'ਚ ਹਰਿਆਣਾ ਨੇ ਅਜਿਹਾ ਕੀਤਾ ਹੈ। ਇਸ ਵਾਰ ਵੀ ਮੈਂ ਦੇਖ ਰਿਹਾ ਹਾਂ। ਉਹ ਦਿੱਲੀ (ਕੇਂਦਰ) ਦੀ ਭਾਜਪਾ ਸਰਕਾਰ ਨਾਲ ਕਦਮ ਨਾਲ ਕਦਮ ਮਿਲਾ ਕੇ ਹਰਿਆਣਾ ਨੂੰ ਹਿੰਦੁਸਤਾਨ ਦਾ ਨੰਬਰ ਵਨ ਰਾਜ ਬਣਾਉਣ ਲਈ ਦ੍ਰਿੜ ਹਨ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News