ਰਾਜਸਥਾਨ ਦੇ ਬਾਲਾ ਜੀ ਮੰਦਰ ਦੀ ਰੇਲਿੰਗ ''ਚ ਆਇਆ ਕਰੰਟ, ਸ਼ਰਧਾਲੂ ਸੁਰੱਖਿਅਤ

Saturday, Jun 17, 2017 - 12:56 PM (IST)

ਰਾਜਸਥਾਨ ਦੇ ਬਾਲਾ ਜੀ ਮੰਦਰ ਦੀ ਰੇਲਿੰਗ ''ਚ ਆਇਆ ਕਰੰਟ, ਸ਼ਰਧਾਲੂ ਸੁਰੱਖਿਅਤ

ਰਾਜਸਥਾਨ — ਰਾਜਸਥਾਨ ਦੇ ਦੌਸਾ ਜ਼ਿਲੇ ਦੇ ਮੇਹੰਦੀਪੁਰ ਬਾਲਾਜੀ ਮੰਦਿਰ 'ਚ ਅੱਜ ਰੇਲਿੰਗ 'ਚ ਅਚਾਨਕ ਕਰੰਟ ਆਉਣ ਨਾਲ ਸਨਸਨੀ ਫੈਲ ਗਈ ਹਾਲਾਂਕਿ ਇਸ ਹਾਦਸੇ 'ਚ ਕਿਸੇ ਦੇ ਵੀ ਗੰਭੀਰ ਰੂਪ 'ਚ ਜ਼ਖਜੀ ਹੋਣ ਦੀ ਸੂਚਨਾ ਨਹੀਂ ਹੈ। ਇਸ ਹਾਦਸੇ 'ਚ ਮਾਮੂਲੀ ਰੂਪ 'ਚ ਝੁਲਸੇ ਦੋ ਸ਼ਰਧਾਲੂਆਂ ਨੂੰ ਕਲੀਨਿਕ 'ਚ ਭਰਤੀ ਕਰਵਾਇਆ ਗਿਆ ਹੈ। ਮੰਦਿਰ ਦੀ ਰੇਲਿੰਗ 'ਚ ਕਰੰਟ ਦੀ ਸੂਚਨਾ ਮਿਲਦੇ ਹੀ ਮੰਦਰ ਦੀ ਅਧਿਕਾਰੀ ਸ਼ੈਫਾਲੀ ਕੁਸ਼ਵਾਹ ਅਤੇ ਪੁਲਸ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤ ਪੁੱਜੇ ਅਤੇ ਸ਼ਰਧਾਲੂਆਂ ਨੂੰ ਉਥੋਂ ਹਟਾਇਆ। ਪੁਲਸ ਅਨੁਸਾਰ ਅੱਜ ਸਵੇਰੇ ਸਾਢੇ ਛੇ, ਸੱਤ ਵਜੇ ਮੰਦਰ ਦੇ ਆਰਤੀ ਹਾਲ ਦੇ ਕੋਲ ਲੱਗੇ ਟ੍ਰਾਂਸਫਾਰਮਰ ਦੀ ਤਾਰ ਸ਼ਰਧਾਲੂਆਂ ਦੀ ਰੇਲਿੰਗ ਨਾਲ ਜੁੜਣ ਲੱਗ ਪਈ, ਜਿਸ ਕਾਰਨ ਰੇਲਿੰਗ 'ਚ ਕਰੰਟ ਆ ਗਿਆ ਅਤੇ ਦਰਜਨਾਂ ਸ਼ਰਧਾਲੂਆਂ ਨੂੰ ਕਰੰਟ ਦੇ ਝਟਕੇ ਮਹਿਸੂਸ ਹੋਏ। ਕੁਝ ਦੇਰ ਬਾਅਦ ਕਰੰਚ ਲੱਗਣ ਦੇ ਕਾਰਨ ਸਨਸਨੀ ਵਰਗਾ ਮਾਹੌਲ ਹੋ ਗਿਆ। ਥਾਣਾ ਅਧਿਕਾਰੀ ਰਾਜੀਵ ਕੁਮਾਰ ਨੇ ਦੱਸਿਆ ਕਿ ਰੇਲਿੰਗ 'ਚ ਕਰੰਟ ਦੀ ਸੂਚਨਾ 'ਤੇ ਉਸੇ ਸਮੇਂ  ਟ੍ਰਾਂਸਫਾਰਮਰ 'ਚ ਬਿਜਲੀ ਦੀ ਪੂਰਤੀ ਨੂੰ ਬੰਦ ਕਰ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਬਾਰਸ਼ ਦੇ ਮੌਸਮ 'ਚ ਟ੍ਰਾਂਸਫਾਰਮਰ ਦੇ ਆਸਪਾਸ ਪਾਣੀ ਭਰਨ ਕਾਰਨ ਰੇਲਿੰਗ 'ਚ ਅਰਥਿੰਗ ਬਣ ਗਈ ਸੀ, ਜਿਸ ਕਾਰਨ ਕਈ ਸ਼ਰਧਾਲੂਆਂ ਨੂੰ ਕਰੰਟ ਦੇ ਝਟਕੇ ਮਹਿਸੂਸ ਹੋਏ। ਪੁਲਸ ਅਨੁਸਾਰ ਮੁਰੰਮਤ ਕਰਵਾ ਲਈ ਗਈ ਹੈ।


Related News