ਧਾਰਾ 370 ਹਟਣ ਦੇ ਇਕ ਸਾਲ ਪੂਰਾ ਹੋਣ ਤੋਂ ਠੀਕ ਪਹਿਲਾਂ ਸ਼੍ਰੀਨਗਰ ''ਚ ਲੱਗਾ ਕਰਫਿਊ

Monday, Aug 03, 2020 - 09:59 PM (IST)

ਧਾਰਾ 370 ਹਟਣ ਦੇ ਇਕ ਸਾਲ ਪੂਰਾ ਹੋਣ ਤੋਂ ਠੀਕ ਪਹਿਲਾਂ ਸ਼੍ਰੀਨਗਰ ''ਚ ਲੱਗਾ ਕਰਫਿਊ

ਸ਼੍ਰੀਨਗਰ - ਸ਼੍ਰੀਨਗਰ ਜ਼ਿਲ੍ਹੇ 'ਚ ਤੱਤਕਾਲ ਪ੍ਰਭਾਵ ਨਾਲ ਕਰਫਿਊ ਲਗਾ ਦਿੱਤਾ ਗਿਆ ਹੈ। ਇਹ ਕਰਫਿਊ 4-5 ਅਗਸਤ ਨੂੰ ਵੀ ਜਾਰੀ ਰਹੇਗਾ। ਦਰਅਸਲ ਪ੍ਰਸ਼ਾਸਨ ਨੂੰ ਰਿਪੋਰਟ ਮਿਲੀ ਹੈ ਕਿ ਕੁੱਝ ਵੱਖਵਾਦੀ ਸੰਗਠਨ ਇੱਥੇ ਪ੍ਰਦਰਸ਼ਨ ਕਰ ਕਾਨੂੰਨ-ਵਿਵਸਥਾ ਖ਼ਰਾਬ ਕਰ ਸਕਦੇ ਹਨ। ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ। ਜ਼ਾਹਿਰ ਹੈ ਪਿਛਲੇ ਸਾਲ 5 ਅਗਸਤ ਨੂੰ ਹੀ ਜੰਮੂ-ਕਸ਼ਮੀਰ ਤੋਂ 370 ਹਟਾ ਕੇ ਉਨ੍ਹਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਐਲਾਨ ਕੀਤਾ ਗਿਆ ਸੀ।

ਆਦੇਸ਼ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਅਜਿਹੀ ਰਿਪੋਰਟ ਮਿਲੀ ਹੈ ਕਿ ਕੁੱਝ ਵੱਖਵਾਦੀ ਅਤੇ ਪਾਕਿ ਸਮਰਥਿਤ ਸੰਗਠਨ 5 ਅਗਸਤ ਨੂੰ ਜ਼ਿਲ੍ਹੇ 'ਚ ਬਲੈਕ ਡੇਅ ਮਨਾਉਣ ਵਾਲੇ ਹਨ। ਰਿਪੋਰਟ ਮੁਤਾਬਕ ਉਹ ਲੋਕ ਇਸ ਦੌਰਾਨ ਹਿੰਸਕ ਪ੍ਰਦਰਸ਼ਨ ਵੀ ਕਰ ਸਕਦੇ ਹਨ। ਜਿਸ ਦੇ ਨਾਲ ਜਾਨ-ਮਾਲ ਨੂੰ ਵੀ ਖ਼ਤਰਾ ਪਹੁੰਚ ਸਕਦਾ ਹੈ। ਇਸ ਤੋਂ ਇਲਾਵਾ ਕੋਵਿਡ-19 ਨੂੰ ਦੇਖਦੇ ਹੋਏ ਵੀ ਇਲਾਕੇ 'ਚ ਭੀੜ੍ਹ ਇਕੱਠਾ ਹੋਣ ਨੂੰ ਲੈ ਕੇ ਪਾਬੰਦੀ ਹੈ। ਅਜਿਹੇ 'ਚ ਕਿਸੇ ਤਰ੍ਹਾਂ  ਦੇ ਪ੍ਰਦਰਸ਼ਨ ਨਾਲ ਉਸ ਆਦੇਸ਼ ਦੀ ਅਣਦੇਖੀ ਹੋਵੇਗੀ।


author

Inder Prajapati

Content Editor

Related News