ਇਸ ਸੂਬੇ 'ਚ 17 ਮਈ ਤੱਕ ਵਧਾਇਆ ਗਿਆ ਕਰਫ਼ਿਊ, ਸੜਕ 'ਤੇ ਦਿਖੇ ਤਾਂ ਮੌਕੇ 'ਤੇ ਹੋਵੇਗੀ ਜਾਂਚ
Saturday, May 01, 2021 - 04:10 AM (IST)
ਜੈਪੁਰ - ਰਾਜਸਥਾਨ ਵਿੱਚ ਕੋਰੋਨਾ ਇਨਫੈਕਸ਼ਨ ਦਾ ਖ਼ਤਰਾ ਤੇਜ਼ੀ ਨਾਲ ਵੱਧ ਰਿਹਾ ਹੈ। ਰੋਜ਼ਾਨਾ ਆਉਣ ਵਾਲੇ ਨਵੇਂ ਕੇਸ ਦੀ ਗਿਣਤੀ ਨੂੰ ਘੱਟ ਕਰਣ ਲਈ ਗਹਿਲੋਤ ਸਰਕਾਰ ਨੇ ਰਾਜ ਵਿੱਚ ਕਰਫਿਊ ਦਾ ਸਮਾਂ ਵਧਾ ਦਿੱਤਾ ਹੈ। ਹੁਣ ਰਾਜਸਥਾਨ ਵਿੱਚ ਇਸ ਦਾ ਸਮਾਂ ਵਧਾ ਕੇ 17 ਮਈ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਨਿਯਮਾਂ ਨੂੰ ਹੋਰ ਵੀ ਸਖ਼ਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਵੀਡੀਓ 'ਚ ਦੇਖੋ ਖ਼ਾਲਸਾ ਏਡ ਕਿਵੇਂ ਮਰੀਜ਼ਾਂ ਤੱਕ ਪਹੁੰਚਾ ਰਹੀ ਆਕਸੀਜਨ
ਰਾਜਸਥਾਨ ਵਿੱਚ ਕੋਰੋਨਾ 'ਤੇ ਕਾਬੂ ਪਾਉਣ ਲਈ ਜਾਰੀ ਕੀਤੇ ਗਏ ਨਵੇਂ ਨਿਯਮਾਂ ਅਨੁਸਾਰ ਹੁਣ ਜੇਕਰ ਕੋਈ ਵੀ ਦੁਪਹਿਰ 12 ਵਜੇ ਤੋਂ ਸ਼ਾਮ ਪੰਜ ਵਜੇ ਤੱਕ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਸੜਕ 'ਤੇ ਪਾਇਆ ਜਾਂਦਾ ਹੈ, ਤਾਂ ਉਸ ਦਾ ਕੋਰੋਨਾ ਟੈਸਟ ਮੌਕੇ 'ਤੇ ਹੀ ਕਰਾਇਆ ਜਾਵੇਗਾ। ਜੇਕਰ ਰਿਪੋਰਟ ਪਾਜ਼ੇਟਿਵ ਆਉਂਦੀ ਹੈ, ਤਾਂ ਉਸ ਨੂੰ 15 ਦਿਨ ਲਈ ਇਕਾਂਤਵਾਸ ਕੀਤਾ ਜਾਵੇਗਾ। 3 ਮਈ ਤੋਂ 17 ਮਈ ਤੱਕ ਪ੍ਰਦੇਸ਼ ਵਿੱਚ ਮਹਾਮਾਰੀ ਰੈੱਡ ਅਲਰਟ ਜਨਤਕ ਅਨੁਸ਼ਾਸਨ ਪੰਦਰਵਾੜਾ ਐਲਾਨ ਕੀਤਾ ਗਿਆ ਹੈ। ਇਸ ਦੇ ਤਹਿਤ ਸਾਰੇ ਕੰਮ ਦੇ ਸਥਾਨ, ਵਪਾਰ ਅਦਾਰੇ ਅਤੇ ਬਾਜ਼ਾਰ ਬੰਦ ਰਹਿਣਗੇ।
ਇਹ ਵੀ ਪੜ੍ਹੋ- ਕੋਵਿਡ-19: ਮਹਾਰਾਸ਼ਟਰ 'ਚ 828 ਮੌਤਾਂ, 62 ਹਜ਼ਾਰ ਪਾਜ਼ੇਟਿਵ
ਰਾਜਸਥਾਨ ਵਿੱਚ ਜਾਰੀ ਨਵੀਂ ਗਾਇਡਲਾਇਨ ਦੇ ਅਨੁਸਾਰ ਸਾਰੇ ਵਿਦਿਅਕ ਅਦਾਰੇ, ਕੋਚਿੰਗ, ਲਾਇਬ੍ਰੇਰੀ ਬੰਦ ਰਹਿਣਗੇ। ਮੈਡੀਕਲ ਨਰਸਿੰਗ ਕਾਲਜਾਂ ਵਿੱਚ ਪੜ੍ਹਾਈ ਜਾਰੀ ਰਹੇਗੀ। ਆਨਲਾਈਨ ਡਿਸਟੈਂਸ ਲਰਨਿੰਗ ਜਾਰੀ ਰਹੇਗੀ। ਵਿਆਹ ਸਮਾਮਗ ਸਿਰਫ ਇੱਕ ਹੀ ਪ੍ਰੋਗਰਾਮ ਦੇ ਰੂਪ ਵਿੱਚ ਆਯੋਜਿਤ ਕੀਤਾ ਜਾ ਸਕੇਗਾ। ਇਸਦੇ ਲਈ ਵੀ ਸਮਾਂ ਸੀਮਾ ਤੈਅ ਕਰ ਦਿੱਤੀ ਗਈ ਹੈ। ਕੇਵਲ 31 ਲੋਕਾਂ ਦੇ ਨਾਲ ਤਿੰਨ ਘੰਟੇ ਦਾ ਸਮਾਂ ਦਿੱਤਾ ਗਿਆ ਹੈ। ਹਾਲਾਂਕਿ ਵਿਆਹ ਸਮਾਗਮ ਵਿੱਚ ਸ਼ਾਮਿਲ 31 ਲੋਕਾਂ ਦੀ ਗਿਣਤੀ ਵਿੱਚ ਬੈਂਡ-ਬਾਜੇ ਵਾਲੇ ਸ਼ਾਮਿਲ ਨਹੀਂ ਕੀਤੇ ਗਏ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।