ਅੱਜ ਹੋਵੇਗੀ ਸੀ.ਐੱਸ.ਆਈ.ਆਰ. ਦੀ ਬੈਠਕ, ਪੀ.ਐੱਮ. ਮੋਦੀ ਕਰਣਗੇ ਪ੍ਰਧਾਨਗੀ

Friday, Jun 04, 2021 - 12:51 AM (IST)

ਅੱਜ ਹੋਵੇਗੀ ਸੀ.ਐੱਸ.ਆਈ.ਆਰ. ਦੀ ਬੈਠਕ, ਪੀ.ਐੱਮ. ਮੋਦੀ ਕਰਣਗੇ ਪ੍ਰਧਾਨਗੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਵਿਗਿਆਨੀ ਅਤੇ ਉਦਯੋਗਿਕ ਖੋਜ ਪ੍ਰੀਸ਼ਦ ਸੋਸਾਇਟੀ ਦੀ ਬੈਠਕ ਦੀ ਪ੍ਰਧਾਨਗੀ ਕਰਣਗੇ। ਵੀਡੀਓ ਕਾਨਫਰੰਸ ਦੇ ਜ਼ਰੀਏ ਹੋਣ ਵਾਲੀ ਬੈਠਕ ਵਿੱਚ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਵੀ ਹਿੱਸਾ ਲੈਣਗੇ।  

ਇਹ ਸੋਸਾਇਟੀ ਵਿਗਿਆਨ ਅਤੇ ਤਕਨੀਕੀ ਮੰਤਰਾਲਾ ਦੇ ਤਹਿਤ ਵਿਗਿਆਨੀ ਅਤੇ ਉਦਯੋਗਿਕ ਖੋਜ ਵਿਗਿਆਨ ਦਾ ਹਿੱਸਾ ਹੈ। ਇਸ ਦੀ ਗਤੀਵਿਧੀ ਦੇਸ਼ ਭਰ ਵਿੱਚ ਫੈਲੀਆਂ 37 ਪ੍ਰਯੋਗਸ਼ਾਲਾਵਾਂ ਅਤੇ 39 ਕੇਂਦਰਾਂ ਦੇ ਜ਼ਰੀਏ ਸੰਚਾਲਿਤ ਕੀਤੀ ਜਾਂਦੀ ਹੈ। ਇਸ ਸੋਸਾਇਟੀ ਵਿੱਚ ਮਸ਼ਹੂਰ ਵਿਗਿਆਨੀ, ਉਦਯੋਗਪਤੀ ਅਤੇ ਸੀਨੀਅਰ ਅਧਿਕਾਰੀ ਸ਼ਾਮਲ ਹਨ ਅਤੇ ਇਸ ਦੀ ਸਲਾਨਾ ਬੈਠਕ ਹੁੰਦੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Inder Prajapati

Content Editor

Related News