ਲੋਕਾਂ ਨੂੰ ਛੇਤੀ ਮਿਲੇਗੀ ਕੋਰੋਨਾ ਦੀ ਨਵੀਂ ਦਵਾਈ, ਕੋਲਚੀਸੀਨ ਦੇ ਕਲੀਨਿਕਲ ਟ੍ਰਾਇਲ ਨੂੰ ਮਨਜ਼ੂਰੀ
Sunday, Jun 13, 2021 - 10:40 AM (IST)
ਨਵੀਂ ਦਿੱਲੀ– ਦਵਾਈ ਨਿਰਮਾਤਾ ਡੀ.ਸੀ. ਜੀ. ਆਈ. ਨੇ ਵਿਗਿਆਨੀ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀ. ਐੱਸ. ਆਈ. ਆਰ.) ਅਤੇ ਲਕਸਾਈ ਲਾਈਫ ਸਾਇੰਸਿਜ਼ ਨੂੰ ਕੋਰੋਨਾ ਦੇ ਮਰੀਜ਼ਾਂ ’ਤੇ ਕੋਲਚੀਸੀਨ ਦਵਾਈ ਦੇ ਕਲੀਨਿਕਲ ਟ੍ਰਾਇਲ ਨੂੰ ਮਨਜ਼ੂਰੀ ਦਿੱਤੀ ਹੈ। ਇਹ ਦਿਲ ਦੀ ਬੀਮਾਰੀ ਤੋਂ ਪੀੜਤ ਕੋਰੋਨਾ ਮਰੀਜ਼ਾਂ ਲਈ ਕਾਰਗਰ ਹੋਵੇਗੀ।
ਸ਼ਨੀਵਾਰ ਨੂੰ ਸੀ. ਐੱਸ. ਆਈ. ਆਰ. ਨੇ ਇਹ ਜਾਣਕਾਰੀ ਦਿੱਤੀ। ਸੀ. ਐੱਸ. ਆਈ. ਆਰ. ਦੇ ਜਨਰਲ ਡਾਇਰੈਕਟਰ ਦੇ ਸਲਾਹਕਾਰ ਰਾਮ ਵਿਸ਼ਵਕਰਮਾ ਨੇ ਦੱਸਿਆ ਕਿ ਆਮ ਇਲਾਜ ਦੇ ਨਾਲ ਕੋਲਚੀਸੀਨ ਦਾ ਇਸਤੇਮਾਲ ਦਿਲ ਦੀ ਬੀਮਾਰੀ ਤੋਂ ਪੀੜਤ ਕੋਵਿਡ-19 ਮਰੀਜ਼ਾਂ ਲਈ ਮਦਦਗਾਰ ਸਾਬਿਤ ਹੋਵੇਗਾ। ਇਹ ਦਵਾਈ ਪ੍ਰੋ-ਇੰਫਲੇਮੇਟਰੀ ਸਾਈਟੋਕਿਨਸ ਨੂੰ ਘੱਟ ਕਰ ਕੇ ਛੇਤੀ ਵਾਇਰਸ ਮੁਕਤ ਹੋਣ ਵਿਚ ਮਦਦ ਕਰੇਗੀ।