CRPF ''ਚ ਨਿਕਲੀਆਂ ਭਰਤੀਆਂ; ਅੱਜ ਤੋਂ ਸ਼ੁਰੂ ਹੋਈ ਬੇਨਤੀ ਪ੍ਰਕਿਰਿਆ, ਜਲਦੀ ਕਰੋ ਅਪਲਾਈ

Monday, Jul 20, 2020 - 12:24 PM (IST)

CRPF ''ਚ ਨਿਕਲੀਆਂ ਭਰਤੀਆਂ; ਅੱਜ ਤੋਂ ਸ਼ੁਰੂ ਹੋਈ ਬੇਨਤੀ ਪ੍ਰਕਿਰਿਆ, ਜਲਦੀ ਕਰੋ ਅਪਲਾਈ

ਨਵੀਂ ਦਿੱਲੀ— ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਸੈਂਟਰਲ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਨੇ ਬੰਪਰ ਭਰਤੀਆਂ ਕੱਢੀਆਂ ਹਨ। ਭਰਤੀ ਕੁੱਲ 789 ਅਹੁਦਿਆਂ 'ਤੇ ਕੀਤੀ ਜਾਵੇਗੀ। ਇਨ੍ਹਾਂ ਅਹੁਦਿਆਂ 'ਤੇ ਬੇਨਤੀ ਦੀ ਪ੍ਰਕਿਰਿਆ ਅੱਜ ਤੋਂ ਯਾਨੀ ਕਿ 20 ਜੁਲਾਈ ਤੋਂ ਸ਼ੁਰੂ ਹੋ ਗਈ ਹੈ। ਇੱਛੁਕ ਅਤੇ ਯੋਗ ਉਮੀਦਵਾਰ ਇਨ੍ਹਾਂ ਅਹੁਦਿਆਂ 'ਤੇ 31 ਅਗਸਤ 2020 ਤੱਕ ਬੇਨਤੀ ਕਰ ਸਕਣਗੇ।

ਕੁੱਲ ਅਹੁਦੇ— 789

ਯੋਗਤਾਵਾਂ—
ਵੱਖ-ਵੱਖ ਅਹੁਦਿਆਂ ਲਈ ਸਿੱਖਿਆ ਯੋਗਤਾ ਅਤੇ ਉਮਰ ਹੱਦ ਵੀ ਵੱਖ-ਵੱਖ ਮੰਗੀ ਗਈ ਹੈ। ਇਸ ਦੇ ਸੰਬੰਧ ਵਿਚ ਜਾਣਕਾਰੀ ਲਈ ਵੈੱਬਸਾਈਟ 'ਤੇ ਨੋਟੀਫ਼ਿਕੇਸ਼ਨ ਵਿਚ ਦੇਖਿਆ ਜਾ ਸਕਦਾ ਹੈ।

ਇੰਝ ਹੋਵੇਗੀ ਚੋਣ—
ਅਹੁਦਿਆਂ 'ਤੇ ਭਰਤੀ ਲਿਖਤੀ ਪ੍ਰੀਖਿਆ ਜ਼ਰੀਏ ਕੀਤੀ ਜਾਵੇਗੀ। ਲਿਖਤੀ ਪ੍ਰੀਖਿਆ 20 ਦਸੰਬਰ 2020 ਨੂੰ ਆਯੋਜਿਤ ਕੀਤੀ ਜਾਵੇਗੀ।

ਇਨ੍ਹਾਂ ਸ਼ਹਿਰਾਂ 'ਚ ਹੋਵੇਗੀ ਪ੍ਰੀਖਿਆ—
ਨਵੀਂ ਦਿੱਲੀ, ਹੈਦਾਰਾਬਾਦ, ਗੁਹਾਟੀ, ਜੰਮੂ, ਪ੍ਰਯਾਗਰਾਜ, ਅਜਮੇਰ, ਨਾਗਪੁਰ, ਮੁਜ਼ੱਫਰਪੁਰ।

ਅਰਜ਼ੀ ਫੀਸ—
ਜਨਰਲ/ ਓ. ਬੀ. ਸੀ./ਈ. ਡਬਲਿਊ. ਐੱਸ. (ਪੁਰਸ਼ ਉਮੀਦਵਾਰਾਂ ਲਈ) 200 ਰੁਪਏ ਗਰੁੱਪ ਬੀ ਅਹੁਦੇ ਅਤੇ ਗਰੁੱਪ ਸੀ ਦੇ ਅਹੁਦੇ ਲਈ 100 ਰੁਪਏ ਲਏ ਜਾਣਗੇ।

ਇੰਝ ਕਰੋ ਅਪਲਾਈ— 
ਇੱਛੁਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ https://crpf.gov.in/ 'ਤੇ ਜਾ ਕੇ ਅਪਲਾਈ ਕਰ ਸਕਣਗੇ।


author

Tanu

Content Editor

Related News