ਝਾਰਖੰਡ ’ਚ CRPF ਦੇ ਜਵਾਨ ਨੇ ਖੁਦ ਨੂੰ ਗੋਲੀ ਮਾਰੀ, ਮੌਤ

Thursday, Mar 21, 2024 - 01:39 PM (IST)

ਝਾਰਖੰਡ ’ਚ CRPF ਦੇ ਜਵਾਨ ਨੇ ਖੁਦ ਨੂੰ ਗੋਲੀ ਮਾਰੀ, ਮੌਤ

ਚਤਰਾ- ਝਾਰਖੰਡ ਦੇ ਚਤਰਾ ਜ਼ਿਲੇ ਵਿਚ ਬੁੱਧਵਾਰ ਨੂੰ ਕੇਂਦਰੀ ਰਿਜ਼ਰਵ ਪੁਲਸ ਬਲ ਦੇ ਇਕ 32 ਸਾਲਾ ਜਵਾਨ ਨੇ ਕਥਿਤ ਤੌਰ ’ਤੇ ਖੁਦ ਨੂੰ ਆਪਣੀ ਸਰਕਾਰੀ ਰਾਈਫਲ ਨਾਲ ਗੋਲੀ ਮਾਰ ਲਈ। ਇਹ ਘਟਨਾ ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਕਰੀਬ 200 ਕਿਲੋਮੀਟਰ ਦੂਰ ਵਸ਼ਿਸ਼ਟ ਨਗਰ ਇਲਾਕੇ ਵਿਚ ਸੀ. ਆਰ. ਪੀ. ਐੱਫ. ਦੀ 190 ਬਟਾਲੀਅਨ ਦੀ ਪੋਸਟ ’ਤੇ ਵਾਪਰੀ।
ਸੀ. ਆਰ. ਪੀ. ਐੱਫ. ਦੀ 190 ਬਟਾਲੀਅਨ ਦੇ ਕਮਾਂਡੈਂਟ ਮਨੋਜ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਮ੍ਰਿਤਕ ਦੀ ਪਛਾਣ ਨਿਹਾਲ ਸਿੰਘ ਵਜੋਂ ਹੋਈ ਹੈ। ਰਾਜਸਥਾਨ ਦੇ ਦੌਸਾ ਦਾ ਰਹਿਣ ਵਾਲਾ ਨਿਹਾਲ 3 ਫਰਵਰੀ ਨੂੰ ਛੁੱਟੀ ਤੋਂ ਵਾਪਸ ਆਇਆ ਸੀ। ਪੁਲਸ ਨੇ ਦੱਸਿਆ ਕਿ ਕਥਿਤ ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।


author

Aarti dhillon

Content Editor

Related News