ਸੀ. ਆਰ. ਪੀ. ਐੱਫ ਦੇ ਜਵਾਨ ਨੇ ਸਾਥੀਆਂ ਨੂੰ ਮਾਰੀ ਗੋਲੀ ਫਿਰ ਕੀਤੀ ਖੁਦਕੁਸ਼ੀ

Sunday, Jan 06, 2019 - 01:43 PM (IST)

ਸੀ. ਆਰ. ਪੀ. ਐੱਫ ਦੇ ਜਵਾਨ ਨੇ ਸਾਥੀਆਂ ਨੂੰ ਮਾਰੀ ਗੋਲੀ ਫਿਰ ਕੀਤੀ ਖੁਦਕੁਸ਼ੀ

ਸ਼੍ਰੀਨਗਰ-ਜੰਮੂ ਅਤੇ ਕਸ਼ਮੀਰ 'ਚ ਸ਼ਨੀਵਾਰ ਰਾਤ ਨੂੰ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੇ ਇਕ ਜਵਾਨ ਨੇ ਆਪਣੇ ਦੋ ਸਾਥੀਆਂ ਨੂੰ ਗੋਲੀ ਮਾਰਨ ਤੋਂ ਬਾਅਦ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਕ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸ਼ਨੀਵਾਰ ਰਾਤ ਦਾ ਹੈ ਅਤੇ ਮ੍ਰਿਤਕ ਨੌਜਵਾਨ ਦੀ ਪਹਿਚਾਣ ਮੁਕੇਸ਼ ਭਾਵੁਕ ਦੇ ਤੌਰ 'ਤੇ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਸੀ. ਆਰ. ਪੀ. ਐੱਫ. ਦੀ 20ਵੀਂ ਬਟਾਲੀਅਨ ਦੇ ਪਾਂਥਾ ਚੌਕ ਕੈਂਪ 'ਚ ਕਿਸੇ ਗੱਲ ਨੂੰ ਲੈ ਕੇ ਮੁਕੇਸ਼ ਦੀ ਆਪਣੇ ਸਾਥੀਆਂ ਨਾਲ ਲੜਾਈ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੇ ਆਪਣੀ ਸਰਵਿਸ ਰਾਈਫਲ ਨਾਲ ਗੋਲੀ ਚਲਾ ਦਿੱਤੀ। ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਘਟਨਾ 'ਚ ਦੋ ਜਵਾਨ ਜ਼ਖਮੀ ਹੋ ਗਏ। ਇਸ ਤੋਂ ਬਾਅਦ ਭਾਵੁਕ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਜਿਸ ਨਾਲ ਉਸ ਦੀ ਮੌਕੇ 'ਤੇ ਮੌਤ ਹੋ ਗਈ। ਜ਼ਖਮੀ ਨੌਜਵਾਨਾਂ ਨੂੰ ਤਰੁੰਤ ਹਸਪਤਾਲ 'ਚ ਇਲਾਜ ਲਈ ਲਿਜਾਇਆ ਗਿਆ।


author

Iqbalkaur

Content Editor

Related News