ਸਰਵਿਸ ਰਾਈਫਲ ਨਾਲ ਹੀ ਸੀ. ਆਰ. ਪੀ. ਐੈੱਫ. ਜਵਾਨ ਨੇ ਕੀਤੀ ਖੁਦਕੁਸ਼ੀ

Friday, Sep 29, 2017 - 03:18 PM (IST)

ਸਰਵਿਸ ਰਾਈਫਲ ਨਾਲ ਹੀ ਸੀ. ਆਰ. ਪੀ. ਐੈੱਫ. ਜਵਾਨ ਨੇ ਕੀਤੀ ਖੁਦਕੁਸ਼ੀ

ਸ਼੍ਰੀਨਗਰ— ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੈੱਫ.) ਦੇ ਇਕ ਜਵਾਨ ਨੇ ਆਪਣੀ ਸਰਵਿਸ ਰਾਈਫਲ ਨਾਲ ਹੀ ਖੁਦਕੁਸ਼ੀ ਕਰ ਲਈ ਹੈ। ਮਾਮਲਾ ਕਸ਼ਮੀਰ ਦੇ ਪੰਪੋਰ ਦਾ ਹੈ। ਹੈੱਡ ਕਾਂਸਟੇਬਲ ਜੀ. ਡੀ. ਏ. ਦੇ ਦਾਸ ਜੋ ਕਿ ਈ. 110 ਸੀ. ਆਰ. ਪੀ. ਐੈੱਫ. ਦਾ ਜਵਾਨ ਹੈ, ਜਿਨ੍ਹਾਂ ਨੇ ਗ੍ਰਿਡ ਸਟੇਸ਼ਨ 'ਚ ਖੁਦ ਦੀ ਸਰਵਿਸ ਰਾਈਫਲ ਇਨਸਾਂਸ ਨਾਲ ਖੁਦ ਨੂੰ ਗੋਲੀ ਮਾਰ ਲਈ। ਖੁਦਕੁਸ਼ੀ ਦਾ ਕਾਰਨ ਪਤਾ ਨਹੀਂ ਚੱਲ ਪਾਇਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News