CRPF ਦੇ ਜਵਾਨ ਦੀ ਫਾਹੇ ਨਾਲ ਲਮਕਦੀ ਲਾਸ਼ ਬਰਾਮਦ
Friday, Oct 03, 2025 - 12:15 AM (IST)

ਜੰਮੂ (ਨਿਸ਼ਚੇ)-ਗੰਜਿਆਲ ਪੁਲਸ ਸਟੇਸ਼ਨ ਅਧੀਨ ਪੈਂਦੇ ਪ੍ਰੀਤ ਨਗਰ ’ਚ ਸੀ. ਆਰ. ਪੀ. ਐੱਫ. ਦੇ ਇਕ ਜਵਾਨ ਦੀ ਸ਼ੱਕੀ ਹਾਲਾਤ ’ਚ ਫਾਹੇ ਨਾਲ ਲਮਕਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਪੱਪੂ ਰਾਮ (37) ਨਿਵਾਸੀ ਬਿਹਾਰ ਹਾਲ ਪ੍ਰੀਤ ਨਗਰ, ਗੰਜਿਆਲ ਵਜੋਂ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਪੱਪੂ ਰਾਮ ਮੌਜੂਦਾ ਸਮੇਂ ’ਚ ਸੀ. ਆਰ. ਪੀ. ਐੱਫ. ਦੀ 76ਵੀਂ ਬਟਾਲੀਅਨ ’ਚ ਤਾਇਨਾਤ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੀ ਪੁਲਸ ਨੇ ਜਾਂਚ ਤੋਂ ਬਾਅਦ ਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ। ਪੁਲਸ ਨੇ ਇਸ ਸਬੰਧ ’ਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।