CRPF ਅਮਰਨਾਥ ਯਾਤਰਾ ਦੌਰਾਨ ਚਲਾਏਗਾ ''ਵਾਤਾਵਰਣ ਬਚਾਓ'' ਮੁਹਿੰਮ

Tuesday, Jun 18, 2019 - 04:04 PM (IST)

CRPF ਅਮਰਨਾਥ ਯਾਤਰਾ ਦੌਰਾਨ ਚਲਾਏਗਾ ''ਵਾਤਾਵਰਣ ਬਚਾਓ'' ਮੁਹਿੰਮ

ਜੰਮੂ— ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਸੁਰੱਖਿਆ ਪ੍ਰਦਾਨ ਕਰਨ ਦੀ ਆਪਣੀ ਪਹਿਲੀ ਡਿਊਟੀ ਦੇ ਨਾਲ ਅਮਰਨਾਥ ਯਾਤਰਾ ਦੌਰਾਨ 'ਵਾਤਾਵਰਣ ਬਚਾਓ' ਮੁਹਿੰਮ ਵੀ ਚਲਾਏਗਾ। ਸਾਲਾਨਾ ਯਾਤਰਾ ਇਕ ਜੁਲਾਈ ਤੋਂ 2 ਮਾਰਗਾਂ- ਅਨੰਤਨਾਗ ਜ਼ਿਲੇ 'ਚ ਰਵਾਇਤੀ ਪਹਿਲਗਾਮ ਮਾਰਗ ਅਤੇ ਗੰਦੇਰਬਲ ਜ਼ਿਲੇ 'ਚ ਬਾਲਟਾਲ ਮਾਰਗ ਤੋਂ ਸ਼ੁਰੂ ਹੋਵੇਗੀ। 15 ਅਗਸਤ ਨੂੰ ਰੱਖੜੀ ਵਾਲੇ ਦਿਨ ਯਾਤਰਾ ਖਤਮ ਹੋਵੇਗੀ। ਇਹ ਯਾਤਰਾ ਕੁੱਲ 46 ਦਿਨਾਂ ਤੱਕ ਚੱਲੇਗੀ। ਯਾਤਰਾ ਨੂੰ ਸੁਰੱਖਿਅਤ ਬਣਾਉਣ ਲਈ ਫੌਜ, ਸਥਾਨਕ ਪੁਲਸ ਅਤੇ ਹੋਰ ਸੁਰੱਖਿਆ ਫੋਰਸਾਂ 'ਚ ਸੀ.ਆਰ.ਪੀ.ਐੱਫ. ਵੀ ਸ਼ਾਮਲ ਹਨ। 

ਨੀਮ ਫੌਜੀ ਫੋਰਸ ਦੇ ਜੰਮੂ ਸਥਿਤ ਜਨ ਸੰਪਰਕ ਅਧਿਕਾਰੀ ਆਸ਼ੀਸ਼ ਕੁਮਾਰ ਝਾਅ ਨੇ ਦੱਸਿਆ,''ਇਸ ਸਾਲ ਸੀ.ਆਰ.ਪੀ.ਐੱਫ. ਖਾਸ ਕਰ ਕੇ ਯਾਤਰਾ ਖੇਤਰ 'ਚ ਸ਼ਰਧਾਲੂਆਂ ਦੇ ਨਾਲ ਹੀ ਆਮ ਲੋਕਾਂ ਨੂੰ ਨਾਜ਼ੁਕ ਵਾਤਾਵਰਣ ਦੀ ਰੱਖਿਆ 'ਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਅਪੀਲ ਕਰ ਰਿਹਾ ਹੈ।'' ਉਨ੍ਹਾਂ ਨੇ ਕਿਹਾ ਕਿ ਸੀ.ਆਰ.ਪੀ.ਐੱਫ. ਨੇ ਹੋਰਡਿੰਗ ਅਤੇ ਬੈਨਰ ਤਿਆਰ ਕੀਤੇ ਹਨ ਅਤੇ ਜੰਮੂ ਤਵੀ ਰੇਲਵੇ ਸਟੇਸ਼ਨ, ਹਵਾਈ ਅੱਡਾ, ਬੱਸ ਸਟੈਂਡ, ਵੱਖ-ਵੱਖ ਕੈਂਪ ਅਤੇ ਲੰਗਰ ਵਾਲੀਆਂ ਥਾਂਵਾਂ ਦੇ ਨਾਲ ਹੀ ਯਾਤਰਾ ਮਾਰਗ 'ਤੇ ਮਹੱਤਵਪੂਰਨ ਥਾਂਵਾਂ 'ਤੇ ਇਸ ਨੂੰ ਲਗਾਉਣ ਦੀ ਯੋਜਨਾ ਹੈ। ਝਾਅ ਨੇ ਕਿਹਾ,''ਕੁਦਰਤ ਦੀ ਸੁਰੱਖਿਆ ਕਰਨਾ ਸਾਡੀ ਜ਼ਿੰਮੇਵਾਰੀ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਸ਼ਰਧਾਲੂ ਅਤੇ ਆਮ ਲੋਕ ਸਹਿਯੋਗ ਕਰਨਗੇ। ਪਹਾੜਾਂ, ਨਦੀਆਂ, ਜਲ ਧਾਰਾਵਾਂ ਦੀ ਸਫ਼ਾਈ ਬਣਾਏ ਰੱਖਣ 'ਚ ਆਪਣੀ ਭੂਮਿਕਾ ਨਿਭਾਉਣਗੇ।''


author

DIsha

Content Editor

Related News