CRPF ਨੇ ਅਮਰਨਾਥ ਯਾਤਰੀਆਂ ਲਈ ਸ਼ੁਰੂ ਕੀਤਾ ਮੋਬਾਇਲ ਸਹਾਇਤਾ ਕੇਂਦਰ ''ਸਾਥੀ''
Tuesday, Jul 10, 2018 - 06:18 PM (IST)
ਜੰਮੂ— ਅਮਰਨਾਥ ਯਾਤਰਾ 'ਤੇ ਜਾਣ ਵਾਲੇ ਯਾਤਰੀਆਂ ਦੀ ਮਦਦ ਲਈ ਸੀ. ਆਰ. ਪੀ. ਐੱਫ. ਨੇ ਮੋਬਾਇਲ ਸਹਾਇਤਾ ਕੇਂਦਰ 'ਸਾਥੀ' ਸ਼ੁਰੂ ਕੀਤਾ ਹੈ। ਜੰਮੂ ਸੈਕਟਰ ਦੇ ਸੀ. ਆਰ. ਪੀ. ਐੱਫ. ਇੰਸਪੈਕਟਰ ਜਨਰਲ ਅਭੈ ਵੀਰ ਚੌਹਾਨ ਨੇ ਸੋਮਵਾਰ ਨੂੰ 'ਸਾਥੀ' ਦੀ ਸ਼ੁਰੂਆਤ ਕੀਤੀ।
ਸੀ. ਆਰ. ਪੀ. ਐੱਫ. ਦੇ ਬੁਲਾਰੇ ਨੇ ਕਿਹਾ ਕਿ ਜੰਮੂ 'ਚ ਭਗਵਤੀ ਨਗਰ ਆਧਾਰ ਕੈਂਪ ਤੋਂ ਬਾਕੀ ਕੈਂਪਾਂ ਦੇ ਤੀਰਥ ਯਾਤਰੀਆਂ ਨੂੰ ਜਾਣਕਾਰੀ ਅਤੇ ਸਹਾਇਤਾ ਮੁਹੱਈਆ ਕਰਾਉਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਜਿਸ ਦੇ ਟੀਚੇ ਵਜੋਂ ਮੋਬਾਇਲ ਸਹਾਇਤਾ ਕੇਂਦਰ 'ਸਾਥੀ' ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਰਧ ਸੈਨਿਕ ਬਲ ਨੇ 'ਸਾਥੀ' ਤੋਂ ਇਲਾਵਾ ਤੀਰਥ ਯਾਤਰੀਆਂ ਦੀ ਸਹਾਇਤਾ ਲਈ ਹੋਰ ਵੀ ਕਈ ਸਹੂਲਤਾਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਨੇ ਦੱਸਿਆ ਕਿ 'ਸਹਾਇਤਾ ਕੇਂਦਰ' ਭਗਵਤੀ ਨਗਰ ਆਧਾਰ ਕੈਂਪ 'ਚ ਰੁਕਣ ਵਾਲੇ ਯਾਤਰੀਆਂ ਲਈ ਪਹਿਲਾਂ ਤੋਂ ਹੀ 'ਸਹਾਇਕ' ਵਜੋਂ ਕੰਮ ਕਰ ਰਿਹਾ ਹੈ। ਦੂਜੇ ਪਾਸੇ ਸ਼੍ਰੀਨਗਰ ਤੋਂ ਮਿਲੀ ਸੂਚਨਾ ਮੁਤਾਬਕ ਅਮਰਨਾਥ ਯਾਤਰਾ ਦੇ 12 ਵੇਂ ਦਿਨ ਅੱਜ 9,606 ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ ਹਨ ਅਤੇ ਪਿਛਲੇ 12 ਦਿਨਾਂ 'ਚ 1.04 ਲੱਖ ਸ਼ਰਧਾਲੂਆਂ ਗੁਫਾ ਦੇ ਦਰਸ਼ਨ ਕਰ ਚੁਕੇ ਹਨ।
