ਹਿਮਾਚਲ 'ਚ ਸੈਲਾਨੀਆਂ ਦੀ ਵੱਡੀ ਭੀੜ, ਮਨਾਲੀ 'ਚ ਲੱਗਾ 5 ਕਿਲੋਮੀਟਰ ਲੰਮਾ ਜਾਮ

Monday, Dec 25, 2023 - 11:09 AM (IST)

ਹਿਮਾਚਲ 'ਚ ਸੈਲਾਨੀਆਂ ਦੀ ਵੱਡੀ ਭੀੜ, ਮਨਾਲੀ 'ਚ ਲੱਗਾ 5 ਕਿਲੋਮੀਟਰ ਲੰਮਾ ਜਾਮ

ਸ਼ਿਮਲਾ- ਕ੍ਰਿਸਮਸ ਅਤੇ ਨਵੇਂ ਸਾਲ 2024 ਦਾ ਜਸ਼ਨ ਮਨਾਉਣ ਲਈ ਵੱਡੀ ਗਿਣਤੀ 'ਚ ਲੋਕ ਹਿਮਾਚਲ ਪ੍ਰਦੇਸ਼ ਦਾ ਰੁਖ਼ ਕਰ ਰਹੇ ਹਨ। ਇਸ ਕਾਰਨ ਇੱਥੇ ਸੈਲਾਨੀਆਂ ਦੀ ਵੱਡੀ ਭੀੜ ਲੱਗ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਕੁੱਲੂ-ਮਨਾਲੀ, ਸ਼ਿਮਲਾ ਵਰਗੇ ਸੈਰ-ਸਪਾਟਾ ਵਾਲੀਆਂ ਥਾਵਾਂ 'ਤੇ ਕ੍ਰਿਸਮਸ ਮੌਕੇ ਭਾਰੀ ਭੀੜ ਵੇਖੀ ਜਾ ਰਹੀ ਹੈ। ਸੈਲਾਨੀਆਂ ਦੀ ਭਾਰੀ ਭੀੜ ਕਾਰਨ ਸੂਬੇ ਦੇ ਕਈ ਸ਼ਹਿਰਾਂ ਵਿਚ ਸੜਕਾਂ 'ਤੇ ਲੰਮਾ ਜਾਮ ਵੇਖਿਆ ਗਿਆ। ਮਨਾਲੀ 'ਚ 5 ਕਿਲੋਮੀਟਰ ਲੰਮਾ ਜਾਮ ਲੱਗ ਗਿਆ ਹੈ।

ਇਹ ਵੀ ਪੜ੍ਹੋ- ਸਾਲਾਂ ਤੱਕ ਚਮਕਦੀਆਂ ਰਹਿਣਗੀਆਂ ਰਾਮ ਮੰਦਰ ਦੀਆਂ ਕੰਧਾਂ, ਵਰਤਿਆ ਜਾ ਰਿਹੈ ਇਹ ਤਰੀਕਾ

ਸੋਸ਼ਲ ਮੀਡੀਆ 'ਤੇ ਅਜਿਹੇ ਵੀਡੀਓਜ਼ ਦੀ ਭਰਮਾਰ ਆ ਗਈ ਹੈ, ਜਿੱਥੇ ਕਈ ਕਿਲੋਮੀਟਰ ਤੱਕ ਗੱਡੀਆਂ ਦਾ ਲੰਮਾ ਜਾਮ ਲੱਗਾ ਹੈ। ਮਨਾਲੀ, ਹਿਮਾਚਲ ਪ੍ਰਦੇਸ਼ ਦਾ ਇਕ ਪਸੰਦੀਦਾ ਸੈਰ-ਸਪਾਟਾ ਵਾਲੀ ਥਾਂ ਹੈ। ਹਰ ਸਾਲ ਸੈਲਾਨੀ ਇੱਥੇ ਬਰਫ਼ਬਾਰੀ ਦਾ ਆਨੰਦ ਲੈਣ ਅਤੇ ਆਪਣੀਆਂ ਲੰਮੀਆਂ ਛੁੱਟੀਆਂ ਬਿਤਾਉਣ ਲਈ ਦੇਸ਼ ਭਰ ਤੋਂ ਵੱਡੀ ਗਿਣਤੀ 'ਚ ਪਹੁੰਚਦੇ ਹਨ। ਇਸ ਸਮੇਂ ਦੌਰਾਨ ਇਸ ਖੇਤਰ ਵਿਚ ਆਮ ਤੌਰ 'ਤੇ ਹਰ ਸਾਲ ਟ੍ਰੈਫਿਕ ਜਾਮ ਦੀਆਂ ਖ਼ਬਰਾਂ ਆਉਂਦੀਆਂ ਹਨ।

ਇਹ ਵੀ ਪੜ੍ਹੋ- ਇਕ-ਦੂਜੇ ਦੇ ਹੋਏ ਭਾਜਪਾ ਵਿਧਾਇਕ ਭਵਿਆ ਅਤੇ IAS ਪਰੀ, ਉਦੈਪੁਰ 'ਚ ਲਏ ਸੱਤ ਫੇਰੇ

ਸਭ ਤੋਂ ਵਧੇਰੇ ਟ੍ਰੈਫਿਕ ਜਾਮ ਦੀ ਸਥਿਤੀ ਅਟਨ ਟਨਲ ਤੋਂ ਹੋ ਕੇ ਜਾਣ ਵਾਲੇ ਰਸਤੇ 'ਤੇ ਹੈ। ਇਸ ਦਰਮਿਆਨ ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜੀ ਇਲਾਕਿਆਂ 'ਚ ਸ਼ਨੀਵਾਰ ਨੂੰ ਹਲਕੀ ਬਰਫ਼ਬਾਰੀ ਦਾ ਤਾਜ਼ਾ ਦੌਰ ਵੇਖਿਆ ਗਿਆ। ਮੌਸਮ ਵਿਭਾਗ ਨੇ 24 ਦਸੰਬਰ ਤੋਂ ਇਸ ਹਿਮਾਲਿਆ ਸੂਬੇ 'ਚ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਸ਼ਿਮਲਾ ਅਤੇ ਮਨਾਲੀ ਵਿਚ ਹੋਟਲ 90 ਫ਼ੀਸਦੀ ਫੁਲ ਹਨ। ਸੈਲਾਨੀ ਭੀੜ ਤੋਂ ਬਚਣ ਲਈ ਕਸੋਲ, ਤੀਰਥਨ ਘਾਟੀ ਅਤੇ ਜਿਭੀ ਘਾਟੀ ਵਰਗੇ ਹੋਰ ਲੋਕਪ੍ਰਿਅ ਵਾਲੀਆਂ ਥਾਵਾਂ ਦਾ ਰੁਖ਼ ਕਰ ਰਹੇ ਹਨ। ਮਨਾਲੀ ਦੇ ਇਕ ਹੋਟਲ ਕਾਰੋਬਾਰੀ ਨੇ ਕਿਹਾ ਕਿ ਸਾਨੂੰ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਭਾਰੀ ਨੁਕਸਾਨ ਝੱਲਣਾ ਪਿਆ ਪਰ ਇਸ ਸੀਜ਼ਨ ਵਿਚ ਚੰਗੇ ਕਾਰੋਬਾਰ ਦੀ ਉਮੀਦ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News