ਨਾਰਕੋਟਿਕ ਹੀਮੋਰੇਜਿਕ ਇੰਟ੍ਰਾਈਟਿਸ ਬੀਮਾਰੀ ਨਾਲ ਹੋਈ ਕਾਵਾਂ ਦੀ ਮੌਤ

12/14/2019 1:01:01 AM

ਅਜਮੇਰ – ਰਾਜਸਥਾਨ ਦੇ ਅਜਮੇਰ ਅਤੇ ਬਯਾਵਰ ’ਚ ਕਾਵਾਂ ਦੀ ਮੌਤ ਦਾ ਕਾਰਣ ਨਾਰਕੋਟਿਕ ਹੀਮੋਰੇਜਿਕ ਇੰਟ੍ਰਾਈਟਿਸ ਬੀਮਾਰੀ ਦਾ ਹੋਣਾ ਸਾਹਮਣੇ ਆਇਆ ਹੈ। ਜੰਗਲ ਅਧਿਕਾਰੀ ਸੁਦੀਪ ਕੌਰ ਅਨੁਸਾਰ ਉੱਤਰ ਪ੍ਰਦੇਸ਼ ਦੇ ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ ਬਰੇਲੀ ਤੋਂ ਵੀਰਵਾਰ ਦੇਰ ਸ਼ਾਮ ਅਜਮੇਰ ਪਹੁੰਚੀ ਰਿਪੋਰਟ ’ਚ ਇਸ ਗੱਲ ਦਾ ਖੁਲਾਸਾ ਹੋਇਆ ਹੈ। ਕਾਵਾਂ ਦੇ ਮਰਨ ਤੋਂ ਬਾਅਦ ਉਨ੍ਹਾਂ ਦੀ ਮੌਤ ਦੇ ਕਾਰਣ ਦਾ ਪਤਾ ਲਾਉਣ ਦੇ ਲਈ ਨਮੂਨੇੇ ਬਰੇਲੀ ਭੇਜੇ ਗਏ ਸਨ। ਇਸ ਬੀਮਾਰੀ ਦੇ ਨਾਲ ਅੰਤੜੀਆਂ ’ਚ ਸੋਜ ਦੇ ਬਾਅਦ ਦਸਤ ਦੇ ਰਾਹੀ ਸਰੀਰ ਤੋਂ ਖੂਨ ਰਿਸਣ ਲੱਗਦਾ ਹੈ। ਦੱਸਣਯੋਗ ਹੈ ਕਿ ਅਜਮੇਰ ਦੇ ਆਨਾਸਾਗਰ ਅਤੇ ਬਯਾਵਰ ’ਚ 29 ਨਵੰਬਰ ਤੋਂ ਕਾਵਾਂ ਦੇ ਮਰਨ ਦਾ ਦੌਰ ਚਲ ਰਿਹਾ ਹੈ। 100 ਤੋਂ ਵੱਧ ਕਾਵਾਂ ਦੀ ਮੌਤ ਹੋ ਚੁੱਕੀ ਹੈ। ਅਜਮੇਰ ’ਚ 76 ਕਾਵਾਂ ਦੀ ਮੌਤ ਹੋਈ।


Inder Prajapati

Content Editor

Related News