ਜਾਨ ਖ਼ਤਰੇ 'ਚ ਪਾ ਕੇ ਪੁਲ ਪਾਰ ਕਰਦੇ ਸਨ ਬੱਚੇ, ਪ੍ਰਸ਼ਾਸਨ ਨੇ ਸ਼ੁਰੂ ਕਰਵਾਇਆ ਕੰਮ

Thursday, Jul 12, 2018 - 05:23 PM (IST)

ਜਾਨ ਖ਼ਤਰੇ 'ਚ ਪਾ ਕੇ ਪੁਲ ਪਾਰ ਕਰਦੇ ਸਨ ਬੱਚੇ, ਪ੍ਰਸ਼ਾਸਨ ਨੇ ਸ਼ੁਰੂ ਕਰਵਾਇਆ ਕੰਮ

ਖੇੜਾ— ਗੁਜਰਾਤ ਦੇ ਖੇੜਾ ਜ਼ਿਲੇ 'ਚ ਸਕੂਲੀ ਬੱਚਿਆਂ ਦਾ ਇਕ ਵੀਡੀਓ ਵਾਇਰਲ ਹੋਇਆ। ਜਿਸ 'ਚ ਬੱਚੇ ਸਕੂਲ ਜਾਣ ਲਈ ਆਪਣੀ ਜਾਨ ਖਤਰੇ 'ਚ ਪਾ ਕੇ ਪੁਲ ਪਾਰ ਕਰ ਰਹੇ ਸਨ। ਦੱਸਣਾ ਚਾਹੁੰਦੇ ਹਾਂ ਕਿ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਜਾਗ ਗਿਆ ਹੈ। ਖੇੜਾ ਦੇ ਨਾਇਕਾ ਅਤੇ ਭੇਰਈ ਪਿੰਡ ਨੂੰ ਜੋੜਨ ਵਾਲੇ ਇਸ ਆਰਜ਼ੀ ਪੁਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜੋ ਦੋ ਮਹੀਨੇ ਪਹਿਲਾਂ ਟੁੱਟ ਗਿਆ ਸੀ। ਦੱਸਣਾ ਚਾਹੁੰਦੇ ਹਾਂ ਕਿ ਬੁੱਧਵਾਰ ਨੂੰ ਇਸ ਜਗ੍ਹਾ 'ਤੇ ਪੁਲ ਦੇ ਪਿੱਲਰ ਫੜ ਕੇ ਇਕ ਪਾਸੇ ਤੋਂ ਦੂਜੇ ਪਾਸੇ ਜਾਂਦੇ ਹੋਏ ਸਕੂਲੀ ਬੱਚਿਆਂ ਦਾ ਵੀਡੀਓ ਸਾਹਮਣੇ ਆਇਆ ਸੀ। ਵੀਡੀਓ ਸਾਹਮਣੇ ਆਉਣ ਨਾਲ ਪ੍ਰਸ਼ਾਸਨ ਦੀ ਕਿਰਕਿਰੀ ਹੋਈ ਸੀ।


ਦਰਅਸਲ, ਨਾਇਕਾ ਅਤੇ ਭੇਰਈ ਪਿੰਡ ਨੂੰ ਜੋੜਨ ਵਾਲਾ ਪੁਲ ਦੋ ਮਹੀਨੇ ਪਹਿਲਾਂ ਟੁੱਟ ਗਿਆ ਸੀ। ਪਿੰਡ ਵਾਸੀਆਂ ਨੇ ਕਈ ਵਾਰ ਜ਼ਿਲਾ ਪ੍ਰਸ਼ਾਸਨ ਦੇ ਸਾਹਮਣੇ ਅਰਜ਼ੀ ਵੀ ਦਾਖਲ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ ਸੀ। ਇਕ ਸਥਾਨਕ ਲੋਕਾਂ ਨੇ ਦੱਸਿਆ ਸੀ, ''ਜੇਕਰ ਅਸੀਂ ਇਸ ਰਸਤੇ ਦਾ ਇਸਤੇਮਾਲ ਨਹੀਂ ਕਰਦੇ ਹਾਂ ਤਾਂ ਸਾਨੂੰ ਇਕ ਕਿ.ਮੀ. ਦੀ ਬਜਾਏ 10 ਕਿ.ਮੀ. ਦਾ ਸਫਰ ਤੈਅ ਕਰਨਾ ਪੈਂਦਾ ਹੈ।''
ਇਸ ਦੌਰਾਨ ਖੇੜਾ ਕਲੈਕਟਰ ਆਈ.ਕੇ. ਪਟੇਲ ਨੇ ਨਿਰਮਾਣ ਕਾਰਜ ਜਲਦੀ ਸ਼ੁਰੂ ਹੋਣ ਦਾ ਯਕੀਨ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਨਿਰਮਾਣ ਕੰਮ ਜਲਦੀ ਸ਼ੁਰੂ ਹੋਵੇਗਾ, ਸਿਰਫ ਬਾਰਿਸ਼ ਦੀ ਵਜ੍ਹਾ ਨਾਲ ਪੁਲ ਬਣਨ ਦਾ ਕੰਮ ਸ਼ੁਰੂ ਨਹੀਂ  ਹੋ ਸਕਿਆ ਹੈ।


Related News