ਦੋਸਤ ਮਗਰਮੱਛ ਦੀ ਮੌਤ, ਪਿੰਡ ਵਾਸੀ ਬਣਵਾਉਣਗੇ ਮੰਦਰ

Saturday, Jan 12, 2019 - 12:33 PM (IST)

ਦੋਸਤ ਮਗਰਮੱਛ ਦੀ ਮੌਤ, ਪਿੰਡ ਵਾਸੀ ਬਣਵਾਉਣਗੇ ਮੰਦਰ

ਰਾਏਪੁਰ— ਛੱਤੀਸਗੜ੍ਹ ਦੇ ਬੇਮੇਤਰਾ ਜ਼ਿਲੇ 'ਚ ਮਗਰਮੱਛ ਗੰਗਾਰਾਮ ਦੀ ਪਿਛਲੇ ਦਿਨੀਂ ਮੌਤ ਹੋ ਗਈ। ਹੁਣ ਪਿੰਡ ਵਾਸੀ ਗੰਗਾਰਾਮ ਦਾ ਮੰਦਰ ਬਣਾਉਣ ਦੀ ਤਿਆਰੀ 'ਚ ਹਨ। ਬੇਮੇਤਰਾ ਜ਼ਿਲਾ ਹੈੱਡ ਕੁਆਰਟਰ ਤੋਂ ਲਗਭਗ 7 ਕਿਲੋਮੀਟਰ ਦੂਰ ਬਾਵਾ ਮੋਹਤਰਾ ਪਿੰਡ ਦੇ ਵਾਸੀ ਇੰਨੀਂ ਦਿਨੀਂ ਇਕ ਮਗਰਮੱਛ 'ਗੰਗਾਰਾਮ' ਦੀ ਮੌਤ ਤੋਂ ਦੁਖੀ ਹਨ। ਗੰਗਾਰਾਮ ਪਿੰਡ ਵਾਸੀਆਂ ਦਾ ਕਰੀਬ 100 ਸਾਲਾਂ ਤੋਂ ਦੋਸਤ ਸੀ। ਦੋਸਤ ਅਜਿਹਾ ਕਿ ਬੱਚੇ ਵੀ ਤਾਲਾਬ 'ਚ ਉਸ ਦੇ ਨੇੜੇ ਤੈਰ ਲੈਂਦੇ ਸਨ। ਪਿੰਡ ਦੇ ਸਰਪੰਚ ਮੋਹਨ ਸਾਹੂ ਦੱਸਦੇ ਹਨ,''ਪਿੰਡ ਦੇ ਤਾਲਾਬ 'ਚ ਪਿਛਲੇ ਲਗਭਗ 100 ਸਾਲਾਂ ਤੋਂ ਮਗਰਮੱਛ ਰਹਿ ਰਿਹਾ ਸੀ। ਇਸ ਮਹੀਨੇ 8 ਤਾਰੀਕ ਨੂੰ ਪਿੰਡ ਵਾਸੀਆਂ ਨੇ ਮਗਰਮੱਛ ਨੂੰ ਤਾਲਾਬ 'ਚ ਬੇਹੋਸ਼ ਦੇਖਿਆ, ਉਦੋਂ ਉਸ ਨੂੰ ਬਾਹਰ ਕੱਢਿਆ ਗਿਆ। ਬਾਹਰ ਕੱਢਣ ਦੌਰਾਨ ਜਾਣਕਾਰੀ ਮਿਲੀ ਕਿ ਉਸ ਦੀ ਮੌਤ ਹੋ ਗਈ ਹੈ। ਬਾਅਦ 'ਚ ਇਸ ਦੀ ਸੂਚਨਾ ਜੰਗਲਾਤ ਵਿਭਾਗ ਨੂੰ ਦਿੱਤੀ ਗਈ।'' ਸਾਹੂ ਨੇ ਦੱਸਿਆ,''ਪਿੰਡ ਵਾਸੀਆਂ ਦਾ ਮਗਰਮੱਛ ਨਾਲ ਡੂੰਘਾ ਰਿਸ਼ਤਾ ਬਣ ਗਿਆ ਸੀ। ਮਗਰਮੱਛ ਨੇ 2-3 ਵਾਰ ਦੇ ਕਰੀਬ ਹੋਰ ਪਿੰਡ 'ਚ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਹਰ ਵਾਰ ਉਸ ਨੂੰ ਵਾਪਸ ਲਿਆਂਦਾ ਜਾਂਦਾ ਸੀ। ਇਹ ਡੂੰਘੇ ਰਿਸ਼ਤੇ ਦਾ ਅਸਰ ਹੈ ਕਿ ਗੰਗਾਰਾਮ ਦੀ ਮੌਤ ਦੇ ਦਿਨ ਪਿੰਡ ਦੇ ਕਿਸੇ ਵੀ ਘਰ 'ਚ ਚੁੱਲ੍ਹਾ ਨਹੀਂ ਬਾਲਿਆ ਗਿਆ।'' ਉਨ੍ਹਾਂ ਨੇਦੱਸਿਆ ਕਿ ਲਗਭਗ 500 ਪਿੰਡ ਵਾਸੀ ਮਗਰਮੱਛ ਦੀ ਸ਼ਵ ਯਾਤਰਾ 'ਚ ਸ਼ਾਮਲ ਹੋਏ ਸਨ ਅਤੇ ਪੂਰੇ ਸਨਮਾਨ ਨਾਲ ਉਸ ਨੂੰ ਤਾਲਾਬ ਦੇ ਕਿਨਾਰੇ ਦਫਨਾਇਆ ਗਿਆ।PunjabKesariਸਰਪੰਚ ਨੇ ਦੱਸਿਆ ਕਿ ਪਿੰਡ ਵਾਸੀ ਗੰਗਾਰਾਮ ਦਾ ਸਮਾਰਕ ਬਣਾਉਣ ਦੀ ਤਿਆਰੀ ਕਰ ਰਹੇ ਹਨ ਅਤੇ ਜਲਦ ਹੀ ਇਕ ਮੰਦਰ ਬਣਾਇਆ ਜਾਵੇਗਾ, ਜਿੱਥੇ ਲੋਕ ਪੂਜਾ ਕਰ ਸਕਣ। ਬੇਮੇਤਰਾ 'ਚ ਜੰਗਲਾਤ ਵਿਭਾਗ ਦੇ ਉੱਪ ਮੰਡਲ ਅਧਿਕਾਰੀ ਆਰ.ਕੇ. ਸਿਨਹਾ ਨੇ ਦੱਸਿਆ ਕਿ ਵਿਭਾਗ ਨੂੰ ਮਗਰਮੱਛ ਦੀ ਮੌਤ ਦੀ ਜਾਣਕਾਰੀ ਮਿਲੀ, ਉਦੋਂ ਜੰਗਲਾਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਉੱਥੇ ਪੁੱਜੇ। ਵਿਭਾਗ ਨੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਸੀ। ਲਾਸ਼ ਨੂੰ ਪਿੰਡ ਵਾਸੀਆਂ ਨੂੰ ਸੌਂਪਿਆ ਗਿਆ, ਕਿਉਂਕਿ ਉਹ ਉਸ ਦਾ ਅੰਤਿਮ ਸੰਸਕਾਰ ਕਰਨਾ ਚਾਹੁੰਦੇ ਸਨ। ਸਿਨਹਾ ਨੇ ਦੱਸਿਆ ਕਿ ਮਗਰਮੱਛ ਦੀ ਉਮਰ 130 ਸਾਲ ਸੀ ਅਤੇ ਉਸ ਦੀ ਮੌਤ ਕੁਦਰਤੀ ਸੀ। ਗੰਗਾਰਾਮ ਪੂਰਨ ਵਿਕਸਿਤ ਨਰ ਮਗਰਮੱਛ ਸੀ। ਉਸ ਦਾ ਭਾਰ 250 ਕਿਲੋਗ੍ਰਾਮ ਸੀ ਅਤੇ ਉਸ ਦੀ ਲੰਬਾਈ 3.40 ਮੀਟਰ ਸੀ। ਅਧਿਕਾਰੀ ਨੇ ਕਿਹਾ ਕਿ ਮਗਰਮੱਛ ਮਾਸਾਹਾਰੀ ਜੀਵ ਹੁੰਦਾ ਹੈ ਪਰ ਇਸ ਦੇ ਬਾਵਜੂਦ ਤਾਲਾਬ 'ਚ ਇਸ਼ਨਾਨ ਦੌਰਾਨ ਉਸ ਨੇ ਕਿਸੇ ਨੂੰ ਵੀ ਨੁਕਸਾਨ ਨਹੀਂ ਪਹੁੰਚਾਇਆ। ਇਹੀ ਕਾਰਨ ਹੈ ਕਿ ਉਸ ਦੀ ਮੌਤ ਨੇ ਲੋਕਾਂ ਨੂੰ ਦੁਖੀ ਕੀਤਾ ਹੈ।PunjabKesari


author

DIsha

Content Editor

Related News