ਟੀਮ ਇੰਡੀਆ ਦੀ ਹਾਰ ''ਤੇ ਸਿਆਸਤ ਸ਼ੁਰੂ, ਮਹਿਬੂਬਾ ਬੋਲੀ- ਜਰਸੀ ਬਦਲਣ ਕਾਰਨ ਹਾਰਿਆ ਭਾਰਤ

07/01/2019 11:07:43 AM

ਸ਼੍ਰੀਨਗਰ (ਵਾਰਤਾ)—ਕ੍ਰਿਕਟ ਵਰਲਡ ਕੱਪ 2019 ਦੇ ਮੈਚ 'ਚ ਇੰਗਲੈਂਡ ਦੇ ਹੱਥੋਂ ਭਾਰਤ ਦੀ 31 ਦੌੜਾਂ ਦੀ ਹਾਰ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਮੁਖੀ ਮਹਿਬੂਬਾ ਮੁਫਤੀ ਨੇ ਹਾਰ ਲਈ ਭਾਰਤੀ ਖਿਡਾਰੀਆਂ ਦੀ ਜਰਸੀ ਦਾ ਰੰਗ ਬਦਲਣ ਨੂੰ ਜ਼ਿੰੰਮੇਵਾਰ ਠਹਿਰਾਇਆ ਹੈ। ਬਰਮਿੰਘਮ ਦੇ ਏਜਬੇਸਟਨ ਮੈਦਾਨ 'ਤੇ ਐਤਵਾਰ ਨੂੰ ਖੇਡੇ ਗਏ ਇਸ ਮੈਚ ਵਿਚ ਇੰਗਲੈਂਡ ਨੇ ਭਾਰਤ ਨੂੰ 31 ਦੌੜਾਂ ਨਾਲ ਮਾਤ ਦਿੱਤੀ। ਸਾਲ 1992 ਤੋਂ ਬਾਅਦ ਵਿਸ਼ਵ ਕੱਪ ਕ੍ਰਿਕਟ 'ਚ ਇੰਗਲੈਂਡ ਦੇ ਹੱਥੋਂ ਭਾਰਤ ਦੀ ਇਹ ਪਹਿਲੀ ਹਾਰ ਸੀ। ਐਤਵਾਰ ਨੂੰ ਹੋਏ ਇਸ ਮੈਚ 'ਚ ਭਾਰਤੀ ਟੀਮ ਦੀ 'ਬਲੂ' ਦੀ ਥਾਂ 'ਤੇ 'ਕੇਸਰੀ' ਰੰਗ ਦੀ ਜਰਸੀ ਸੀ। ਇੰਗਲੈਂਡ ਲਈ ਵਰਲਡ ਕੱਪ ਦੇ ਸੈਮੀਫਾਈਨਲ ਦੀ ਦੌੜ ਵਿਚ ਬਣੇ ਰਹਿਣ ਲਈ ਇਹ ਮੈਚ ਜਿੱਤਣਾ ਜ਼ਰੂਰੀ ਸੀ। ਪਾਕਿਸਤਾਨ ਦੀ ਇਸ ਮੈਚ ਨੂੰ ਲੈ ਕੇ ਖਾਸ ਨਜ਼ਰਾਂ ਸਨ ਕਿਉਂਕਿ ਇੰਗਲੈਂਡ ਦੇ ਹਾਰ ਜਾਣ 'ਤੇ ਸੈਮੀਫਾਈਨਲ ਲਈ ਉਸ ਦੀਆਂ ਉਮੀਦਾਂ ਵਧ ਜਾਂਦੀਆਂ। 

ਮਹਿਬੂਬਾ ਮੁਫਤੀ ਨੇ ਭਾਰਤ ਦੇ ਹਾਰ ਜਾਣ 'ਤੇ ਟਵੀਟਰ 'ਤੇ ਲਿਖਿਆ, ''ਮੈਨੂੰ ਅੰਧਵਿਸ਼ਵਾਸੀ ਕਹੋ ਪਰ ਮੈਂ ਇਹ ਕਹਾਂਗੀ ਕਿ ਵਿਸ਼ਵ ਕੱਪ ਕ੍ਰਿਕਟ 2019 'ਚ ਭਾਰਤੀ ਟੀਮ ਦੀ ਜਰਸੀ ਨੇ ਉਸ ਦੀ ਜਿੱਤ ਦਾ ਸਿਲਸਿਲਾ ਖਤਮ ਕਰ ਦਿੱਤਾ। ਇਸ ਤੋਂ ਪਹਿਲਾਂ ਭਾਰਤ ਅਤੇ ਇੰਗਲੈਂਡ ਵਿਚਾਲੇ ਮੁਕਾਬਲਾ ਸ਼ੁਰੂ ਹੋਣ 'ਤੇ ਮੁਫਤੀ ਨੇ ਟਵੀਟ ਕਰ ਕੇ ਕਿਹਾ ਸੀ ਕਿ ਪਾਕਿਸਤਾਨ ਕ੍ਰਿਕਟ ਦੇ ਪ੍ਰਸ਼ੰਸਕ ਭਾਰਤ ਨੂੰ ਇੰਗਲੈਂਡ ਵਿਰੁੱਧ ਮੈਚ ਵਿਚ ਜੇਤੂ ਹੋਣ ਲਈ ਪ੍ਰੇਰਿਤ ਕਰ ਰਹੇ ਹਨ, ਚਲੋ ਘੱਟੋਂ-ਘੱਟ ਕ੍ਰਿਕਟ ਦੇ ਬਹਾਨੇ ਹੀ ਸਹੀ ਦੋਵੇਂ ਦੇਸ਼ ਇਕੱਠੇ ਦਾ ਦਿੱਸੇ।'' ਵਰਲਡ ਕੱਪ2019 ਦੇ ਹੁਣ ਦੇ ਸਫਰ ਵਿਚ ਭਾਰਤ 7 ਮੈਚ ਜਿੱਤ ਕੇ 11 ਅੰਕਾਂ ਨਾਲ ਲਿਸਟ 'ਚ ਦੂਜੇ ਨੰਬਰ 'ਤੇ ਹੈ ਅਤੇ ਉਸ ਨੂੰ ਅਜੇ ਬੰਗਲਾਦੇਸ਼ ਅਤੇ ਸ਼੍ਰੀਲੰਕਾ ਨਾਲ ਇਕ-ਇਕ ਮੈਚ ਖੇਡਣਾ ਹੈ। ਇੰਗਲੈਂਡ 8 ਮੈਚ ਖੇਡ ਕੇ 10 ਅੰਕਾਂ ਨਾਲ ਲਿਸਟ 'ਚ ਚੌਥੇ ਨੰਬਰ 'ਤੇ ਹੈ।


Tanu

Content Editor

Related News